ਉੜੀਸਾ-ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿਹਾ ਕਿ ਉੜੀਸਾ ਵਿਚ ਕਥਿਤ ‘ਸੈਕਸਟੋਰਸ਼ਨ’ ਮਾਮਲੇ ਦੀ ਮੁੱਖ ਮੁਲਜ਼ਮ ਅਰਚਨਾ ਨਾਗ ਦਾ 3.64 ਕਰੋੜ ਰੁਪਏ ਦਾ ਘਰ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਦੇ ਤਹਿਤ ਕੁਰਕ ਕੀਤਾ ਗਿਆ ਹੈ। ਮਨੀ ਲਾਂਡਰਿੰਗ ਦੀ ਜਾਂਚ ਨਾਗ, ਉਸ ਦੇ ਪਤੀ ਜਗਬੰਧੂ ਚੰਦ, ਉਨ੍ਹਾਂ ਦੇ ਕਥਿਤ ਸਹਿਯੋਗੀ ਖਗੇਸ਼ਵਰ ਪਾਤਰਾ ਅਤੇ ਨਾਗ ਦੀ ਸਹਿਯੋਗੀ ਸ਼ਰਧਾਂਜਲੀ ਬੇਹਰਾ ਦੇ ਖਿਲਾਫ ਉੜੀਸਾ ਪੁਲਿਸ 2022 ਦੀਆਂ ਦੋ ਐਫਆਈਆਰਜ਼ ਨਾਲ ਸਬੰਧਤ ਹੈ।
ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ, “ਭੁਵਨੇਸ਼ਵਰ ਸ਼ਹਿਰ ਵਿਚ ਅਤੇ ਇਸ ਦੇ ਆਲੇ-ਦੁਆਲੇ ਚੱਲ ਰਹੇ ਹਾਈ-ਪ੍ਰੋਫਾਈਲ ਸੈਕਸਟੋਰਸ਼ਨ ਰੈਕੇਟ ਦੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਮੁੱਖ ਮੁਲਜ਼ਮ ਅਰਚਨਾ ਨਾਗ ਦਾ 3.64 ਕਰੋੜ ਰੁਪਏ ਦਾ ਆਲੀਸ਼ਾਨ ਘਰ ਕੁਰਕ ਕੀਤਾ ਗਿਆ ਹੈ।”
ਈਡੀ ਨੇ ਕਿਹਾ ਕਿ ਸੂਬਾ ਪੁਲਿਸ ਦੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ‘ਮਹਿਲਾ ਅਰਚਨਾ ਨਾਗ, ਉਸ ਦੇ ਪਤੀ (ਚਾਂਦ) ਨੇ ਸ਼ਰਧਾਂਜਲੀ ਬੇਹਰਾ ਅਤੇ ਖਗੇਸ਼ਵਰ ਪਾਤਰਾ ਦੀ ਮਦਦ ਨਾਲ ਹਾਈ ਪ੍ਰੋਫਾਈਲ ਅਤੇ ਅਮੀਰ ਲੋਕਾਂ ਨੂੰ ਲੁਭਾਇਆ ਅਤੇ ਗੁਪਤ ਤੌਰ ‘ਤੇ ਉਨ੍ਹਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਬਣਾਈਆਂ, ਉਨ੍ਹਾਂ ਖਿਲਾਫ ਝੂਠੇ ਪੁਲਿਸ ਕੇਸ ਦਰਜ ਕਰਨ ਅਤੇ ਉਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਕਰੋੜਾਂ ਰੁਪਏ ਦੀ ਜਾਇਦਾਦ ਇਕੱਠੀ ਕੀਤੀ।” ਏਜੰਸੀ ਨੇ ਇਸ ਮਾਮਲੇ ‘ਚ ਪਹਿਲਾਂ 56.5 ਲੱਖ ਰੁਪਏ ਦੀਆਂ ਕੁਝ ਲਗਜ਼ਰੀ ਗੱਡੀਆਂ ਜ਼ਬਤ ਕੀਤੀਆਂ ਸਨ।

Comment here