ਅਪਰਾਧਖਬਰਾਂਦੁਨੀਆ

ਮਨੀਲਾ ’ਚ ਪੰਜਾਬੀ ਗੱਭਰੂ ਦਾ ਕਤਲ

ਮਨੀਲਾ-ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਵਧੀਆ ਭਵਿੱਖ ਬਣਾਉਂਣ ਦੇ ਲਈ ਵਿਦੇਸ਼ਾਂ ਨੂੰ ਭੱਜਦੇ ਹਨ। ਅਜਿਹਾ ਹੀ ਸੁਪਨਾ ਲੈ ਕੇ ਪੰਜਾਬ ਦੇ ਜ਼ੀਰਾ ਦਾ ਇੱਕ ਨੌਜਵਾਨ ਮਨੀਲਾ ਗਿਆ ਸੀ ਜਿਸ ਦਾ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।ਜਿਸ ਨੌਜਵਾਨ ਦਾ ਮਨੀਲਾ ਵਿੱਚ ਕਤਲ ਕੀਤਾ ਗਿਆ ਹੈ ਉਸ ਨੌਜਵਾਨ ਦਾ ਨਾਮ ਸੁਖਚੈਨ ਸਿੰਘ ਹੈ ਅਤੇ ਉਹ ਜ਼ੀਰਾ ਦੇ ਜੋਹਲ ਨਗਰ ਦਾ ਰਹਿਣ ਵਾਲਾ ਸੀ। ਉਹ ਰੁਜ਼ਗਾਰ ਦੀ ਭਾਲ ਵਿੱਚ ਤਕਰੀਬਨ 4 ਸਾਲ ਪਹਿਲਾਂ ਹੀ ਮਨੀਲਾ ਗਿਆ ਸੀ। ਪਰ ਸੁਖਚੈਨ ਦਾ ਬੀਤੀ ਰਾਤ ਕੁੱਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।ਇਸ ਦੁਖਦਾਈ ਘਟਨਾ ਤੋਂ ਬਾਅਦ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।
ਸੁਖਚੈਨ ਸਿੰਘ ਦੀ ਮੌਤ ਬਾਰੇ ਜਾਣਕਾਰੀ ਦਿੰਦਿਆਂ ਉਸ ਦੇ ਪਿਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਸੁਖਚੈਨ ਸਿੰਘ ਨਾਲ ਫੋਨ ਉੱਤੇ ਗੱਲਬਾਤ ਹੋਈ ਸੀ ਤਾਂ ਉਸ ਨੇ ਦੱਸਿਆ ਸੀ ਕਿ ਉਹ ਇਥੇ ਬਿਲਕੁਲ ਠੀਕ ਹੈ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੁਖਚੈਨ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਮਨੀਲਾ ਵਿੱਚ ਪੱਕਾ ਹੋਣ ਲਈ ਫਾਈਲ ਲਗਾਈ ਹੋਈ ਹੈ।ਸੁਖਚੈਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਦੋਸਤ ਦਾ ਫੋਨ ਆਇਆ ਕਿ ਉਸ ਦੀ ਤਬੀਅਤ ਕੁੱਝ ਠੀਕ ਨਹੀਂ ਸੀ ਅਤੇ ਜਦੋਂ ਡਾਕਟਰ ਦੇ ਕੋਲੋਂ ਉਹ ਦਵਾਈ ਲੈ ਕੇ ਵਾਪਸ ਆ ਰਿਹਾ ਸੀ ਤਾਂ ਕੁਝ ਬਦਮਾਸ਼ਾਂ ਨੇ ਸੁਖਚੈਨ ਸਿੰਘ ਦਾ ਗੋਲ਼ੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਨੌਜਵਾਨ ਪੁੱਤਰ ਦੇ ਕਤਲ ਦੀ ਖਬਰ ਸੁਣਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

Comment here