ਖਬਰਾਂਚਲੰਤ ਮਾਮਲੇਦੁਨੀਆ

ਮਨੀਲਾ ‘ਚ ਘਰ ਨੂੰ ਲੱਗੀ ਅੱਗ, 15 ਲੋਕਾਂ ਦੀ ਦਰਦਨਾਕ ਮੌਤ

ਮਨੀਲਾ-ਫਿਲੀਪੀਨਜ਼ ਸਰਕਾਰ ਦੇ ਫਾਇਰ ਸੇਫਟੀ ਬਿਊਰੋ ਨੇ ਜਾਣਕਾਰੀ ਦਿੱਤੀ ਹੈ ਕਿ ਮਨੀਲਾ ਵਿਚ ਵੀਰਵਾਰ ਨੂੰ ਇਕ ਘਰ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਬਿਊਰੋ ਨੇ ਕਿਹਾ ਕਿ ਅੱਗ ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ 5:30 ਵਜੇ ਦੇ ਕਰੀਬ ਲੱਗੀ, ਜਿਸ ਵਿੱਚ ਤਿੰਨ ਹੋਰ ਲੋਕ ਵਾਲ-ਵਾਲ ਬਚ ਗਏ। ਫਾਇਰ ਫਾਈਟਰਜ਼ ਨੇ ਕਰੀਬ ਤਿੰਨ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ। ਪੀੜਤਾਂ ਵਿੱਚ ਕਿਊਜ਼ਨ ਸਿਟੀ ਵਿੱਚ ਰਹਿਣ ਵਾਲੇ ਪਰਿਵਾਰਕ ਮੈਂਬਰ ਅਤੇ ਕਰਮਚਾਰੀ ਸ਼ਾਮਲ ਸਨ।

Comment here