ਅਪਰਾਧਸਿਆਸਤਖਬਰਾਂਦੁਨੀਆ

ਮਦਰੱਸੇ ਦੇ ਪ੍ਰਿੰਸੀਪਲ ਨੇ ਅਧਿਆਪਕਾ ਦੇ ਸਹਿਯੋਗ ਨਾਲ ਬੱਚੀ ਦੀ ਪੱਤ ਰੋਲੀ

ਰਾਵਲਪਿੰਡੀ – ਪਾਕਿਸਤਾਨ ਦੀ ਇਮਰਾਨ ਸਰਕਾਰ ਘੱਟਗਿਣਤੀਆਂ ਤੇ ਔਰਤਾਂ ਦੇ ਹਕੂਕਾਂ ਦੀ ਰਾਖੀ ਕਰਨ ਵਿੱਚ ਪੂਰੀ ਤਰਾਂ ਅਸਫਲ ਹੈ, ਜੇ ਅਜਿਹਾ ਕਿਹਾ ਜਾ ਰਿਹਾ ਹੈ ਤਾਂ ਇਸ ਵਿੱਚ ਕੁਝੀਵ ਗਲਤ ਨਹੀਂ ਹੈ। ਹਿਊਮਨ ਰਾਈਟਸ ਕਮਿਸ਼ਨ ਆਫ਼ ਪਾਕਿਸਤਾਨ ਦੁਆਰਾ ਸਾਲ 2020 ਲਈ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦੀ ਸਾਲਾਨਾ ਰਿਪੋਰਟ ਦੇਸ਼ ਵਿੱਚ ਔਰਤਾਂ ਦੀ ਦੁਰਦਸ਼ਾ ਦਾ ਵਿਸਥਾਰ ਨਾਲ ਵਰਣਨ ਕਰਦੀ ਹੋਈ ਔਰਤਾੰ ਦੇ ਅਧਿਕਾਰਾਂ ਦੀ ਸਥਿਤੀ ਦੀ ਚਿੰਤਾਜਨਕ ਤਸਵੀਰ ਪੇਸ਼ ਕਰਦੀ  ਹੈ। ਇਸ ਰਿਪੋਰਟ ਵਿੱਚ ਔਰਤਾਂ ਖ਼ਿਲਾਫ਼ ਹਿੰਸਾ ਦੇ ਰੂਪਾਂ ਨੂੰ ਉਜਾਗਰ ਕੀਤਾ ਹੈ, ਜਿਸ ਵਿੱਚ ਜਿਨਸੀ ਸ਼ੋਸ਼ਣ ਅਤੇ ਦੇਸ਼ ਭਰ ਵਿੱਚ ਪ੍ਰਚਲਤ ਘਰੇਲੂ ਹਿੰਸਾ ਸ਼ਾਮਲ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰੋਜ਼ਾਨਾ ਬਲਾਤਕਾਰ, ਜਿਨਸੀ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਥੋਂ ਤਕ ਕਿ ਨਾਬਾਲਗ ਕੁੜੀਆਂ ਵੀ ਸਕੂਲਾਂ ਅਤੇ ਮਦਰਸਿਆਂ ਵਿੱਚ ਸੁਰੱਖਿਅਤ ਨਹੀਂ ਹਨ। ਹਾਲ ਹੀ ਵਿੱਚ, ਰਾਵਲਪਿੰਡੀ ਵਿੱਚ ਇੱਕ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਅਧਿਆਪਕਾ ‘ਤੇ ਇੱਕ ਵਿਦਿਆਰਥਣ ਦੁਆਰਾ ਜਿਨਸੀ ਸ਼ੋਸ਼ਣ ਅਤੇ ਤਸ਼ੱਦਦ ਕਰਨ ਦੇ ਦੋਸ਼ ਲਗਾਏ ਜਾਣ ਦੇ ਬਾਅਦ ਪੁਲਸ ਨੇ ਉਹਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤ ਕੁੜੀ ਨੇ ਦੱਸਿਆ ਕਿ ਮਦਰੱਸੇ ਦਾ ਪ੍ਰਿੰਸੀਪਲ ਪਿਛਲੇ ਪੰਜ ਛੇ ਮਹੀਨਿਆਂ ਤੋਂ ਉਸ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਹਮੇਸ਼ਾ ਉਸ ਤੋਂ ਬਚਣ ਵਿੱਚ ਕਾਮਯਾਬ ਰਹੀ। ਇੱਕ ਅਧਿਆਪਿਕਾ ਪੀੜਤਾ ਨੂੰ ਪ੍ਰਿੰਸੀਪਲ ਦੇ ਕਮਰੇ ਵਿੱਚ ਲੈ ਗਈ, ਜਿੱਥੇ ਉਸ ਨੇ ਕੁੜੀ ਨਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ। ਇਕ ਹੋਰ ਘਟਨਾ ਵਿਚ ਇਕ ਕੁੜੀ ਨੇ ਦੋਸ਼ ਲਗਾਇਆ ਕਿ ਉਸ ਦੇ ਇਕ ਸਹਿਪਾਠੀ ਨੇ ਉਸ ਨਾਲ ਬਲਾਤਕਾਰ ਕੀਤਾ, ਜੋ ਉਸ ਨੂੰ ਬਲੈਕਮੇਲ ਵੀ ਕਰਦਾ ਰਿਹਾ ਹੈ। ਉਸ ਨੇ ਐਫਆਈਆਰ ਵਿੱਚ ਕਿਹਾ ਸੀ ਕਿ ਕਲਾਸ ਵਿਚ ਉਸ ਨਾਲ ਪੜ੍ਹਨ ਵਾਲੇ ਇਕ ਸਹਿਪਾਠੀ ਨੇ ਇਕੱਠੇ ਪੜ੍ਹਨ ਦੇ ਬਹਾਨੇ ਉਸ ਨੂੰ ਫਸਾਇਆ ਅਤੇ ਇੱਕ ਘਰ ਵਿੱਚ ਲੈ ਗਿਆ, ਜਿੱਥੇ ਉਸ ਨੂੰ ਕੁਝ ਨਸ਼ਾ ਪਿਆ ਕੇ ਬੇਹੋਸ਼ ਕਰਕੇ ਉਸ ਨਾਲ ਕੁਕਰਮ ਕੀਤਾ ਗਿਆ। ਡਾਨ ਅਖਬਾਰ ਦੀ ਰਿਪੋਰਟ ਮੁਤਾਬਕ 2020 ਵਿੱਚ ਚਾਰ ਸੂਬਿਆਂ, ਇਸਲਾਮਾਬਾਦ ਰਾਜਧਾਨੀ ਪ੍ਰਦੇਸ਼ (ਆਈਸੀਟੀ), ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਪਾਕਿਸਤਾਨ ਨੇ ਗਿਲਗਿਤ-ਬਾਲਟੀਸਤਾਨ ਵਿਚ ਬੱਚਿਆਂ ਖ਼ਿਲਾਫ਼ 2,960 ਦੇ ਕਰੀਬ ਸੰਗੀਨ ਅਪਰਾਧ ਦਰਜ ਕੀਤੇ ਗਏ। ਇਹਨਾਂ ਵਿੱਚੋਂ 985 ਬਦਸਲੂਕੀ ਦੇ, 787 ਬਲਾਤਕਾਰ ਦੇ, 89 ਅਸ਼ਲੀਲ ਅਤੇ ਬਾਲ ਯੌਨ ਸ਼ੋਸ਼ਣ ਦੇ ਸਨ ਅਤੇ 80 ਜਿਨਸੀ ਸ਼ੋਸ਼ਣ ਤੋਂ ਬਾਅਦ ਕਤਲ ਦੇ ਸਨ। ਅਗਵਾ, ਲਾਪਤਾ ਬੱਚਿਆਂ ਅਤੇ ਬਾਲ ਵਿਆਹ ਦੇ ਮਾਮਲੇ ਕ੍ਰਮਵਾਰ 834, 345 ਅਤੇ 119 ਸਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਜਿਹੀ ਸਥਿਤੀ ਨਸ਼ਰ ਹੋਣ ਦੇ ਬਾਵਜੂਦ ਵੀ ਇਮਰਾਨ ਸਰਕਾਰ ਪੂਰੀ ਤਰਾਂ ਘੇਸਲ ਵੱਟ ਕੇ ਬੈਠੀ ਹੈ।

 

Comment here