ਸਿਆਸਤਖਬਰਾਂਚਲੰਤ ਮਾਮਲੇ

ਮਜੀਠੀਆ ਨੇ ਲਿਆ ਸਿੱਧੂ ਦੀ ਭੈਣ ਦਾ ਪੱਖ, ਕਿਹਾ-ਸਿੱਧੂ ਨੇ ਸਭ ਨੂੰ ਠੱਗਿਆ

ਨਵਜੋਤ ਕੌਰ ਨੇ ਦੋਸ਼ ਨਕਾਰੇ

ਅੰਮ੍ਰਿਤਸਰ- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਨੇ ਸੰਗੀਨ ਦੋਸ਼ ਲਾਏ ਤੇ ਕਿਹਾ ਕਿ ਸਿੱਧੂ ਨੇ ਪਰਿਵਾਰ ਨਾਲ ਜਿ਼ਆਦਤੀਆਂ ਕੀਤੀਆਂ, ਪੈਸਾ, ਜਾਇਦਾਦ ਹੜੱਪ ਲਈ। ਇਸ ਤੇ ਸੁਮਨ ਤੂਰ ਦਾ ਪੱਖ ਲੈਂਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਾਹ ਕਿ ਨਵਜੋਤ ਸਿੱਧੂ ਨੂੰ ਆਪਣੀ ਭੈਣ ਤੋਂ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੱਬ ਕਿਸੇ ਨੂੰ ਨਵਜੋਤ ਸਿੱਧੂ ਵਰਗਾ ਭਰਾ ਤੇ ਪੁੱਤਰ ਨਾ ਦੇਵੇ। ਸਿੱਧੂ ਨੂੰ ਮਾਂ ਨਾਲ ਕੀਤੇ ਸਲੂਕ ਲਈ ਮਾਫੀ ਮੰਗਣੀ ਚਾਹੀਦੀ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਜਿਹੜਾ ਪਰਿਵਾਰ ਦਾ ਸਕਾ ਨਹੀਂ, ਪੰਜਾਬ ਦਾ ਸਕਾ ਕਿਵੇਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜੇ ਨਵਜੋਤ ਕੌਰ ਮਾਂ ਅਤੇ ਭੈਣ ਦਾ ਦਰਦ ਸਮਝਦੇ ਨੇ ਤਾਂ ਮੈਨੂੰ ਹਮਾਇਤ ਦੇਣਗੇ। ਗੱਲਾਂ ਨਾਲ ਨਵਜੋਤ ਸਿੱਧੂ ਨੇ ਸਭ ਨੂੰ ਠੱਗਿਆ ਹੈ। ਸਿੱਧੂ ਦੀਆਂ ਗੱਲਾਂ ਵੱਡੀਆਂ ਅਤੇ ਕੰਮ ਜ਼ੀਰੋ ਹਨ।

ਇਸ ਭਖੀ ਸਿਆਸਤ ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਦਾ ਬਿਆਨ ਆਇਆ ਹੈ,  ਨਵਜੋਤ ਕੌਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪਿਤਾ ਦੇ ਦੋ ਵਿਆਹ ਹੋਏ ਸਨ। ਪਹਿਲੀ ਪਤਨੀ ਤੋਂ ਦੋ ਬੇਟੀਆਂ ਹਨ ਤੇ ਸਿੱਧੂ ਦੀਆਂ ਭੈਣਾਂ ਨੂੰ ਮੈਂ ਨਹੀਂ ਜਾਣਦੀ। ਸੁਮਨ ਤੂਰ ਵੱਲੋਂ ਲਾਏ ਗਏ ਸੰਗੀਨ ਦੋਸ਼ਾਂ ਬਾਰੇ ਬੀਬੀ ਨਵਜੋਤ ਕੌਰ ਨੇ ਕੋਈ ਟਿਪਣੀ ਨਹੀਂ ਕੀਤੀ।

Comment here