ਸਿਆਸਤਖਬਰਾਂਚਲੰਤ ਮਾਮਲੇ

ਮਜੀਠੀਆ ਨੇ ਗੰਨ ਕਲਚਰ ‘ਤੇ ਘੇਰੀ ਭਗਵੰਤ ਸਰਕਾਰ

ਚੰਡੀਗੜ੍ਹ-ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀਰਵਾਰ ਸਿ਼ਵ ਸੈਨਾ ਆਗੂ ਸੁਧੀਰ ਸੂਰੀ ਨੂੰ ਕਤਲ ਕਰਨ ਵਾਲੇ ਸੰਦੀਪ ਸਿੰਘ ਦੇ ਪਰਿਵਾਰ ਨੂੰ ਮਿਲੇ। ਇਸ ਮੌਕੇ ਮਜੀਠੀਆ ਨੇ ਸੰਦੀਪ ਸਿੰਘ ਦੇ ਪਰਿਵਾਰ ਦੀ ਹਮਾਇਤ ਕੀਤੀ ਅਤੇ ਇਸ ਨੂੰ ਹਿੰਦੂ ਸਿੱਖ ਮੁੱਦਾ ਨਾ ਬਣਾਉਣ ਦੀ ਗੱਲ ਵੀ ਕੀਤੀ। ਉਨ੍ਹਾਂ ਪੰਜਾਬ ਦੇ ਮਾਹੌਲ ‘ਤੇ ਚਿੰਤਾ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ।
‘ਨਕਲੀ ‘ਤੇ ਕਾਰਵਾਈ, ਅਸਲੀ ‘ਤੇ ਚੁੱਪੀ, ਇਹੀ ਹੈ ਮਾਨ ਦਾ ਰੰਗਲਾ ਪੰਜਾਬ’
ਸਾਬਕਾ ਅਕਾਲੀ ਮੰਤਰੀ ਨੇ ਸੂਬੇ ਵਿੱਚ ਗੰਨ ਕਲਚਰ ‘ਤੇ ਮਾਨ ਸਰਕਾਰ ਵੱਲੋਂ ਕਾਰਵਾਈ ਕਰਨ ‘ਤੇ ਕਿਹਾ ਕਿ ਇਸ ਉਪਰ ਪੰਜਾਬ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਦਾ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕੁੱਲ੍ਹੜ ਪੀਜ਼ਾ ਜੋੜੇ ਦਾ ਜਿ਼ਕਰ ਕਰਦਿਆਂ ਕਿਹਾ ਕਿ ਮਜ਼ਾਕ ਉਡਾਇਆ ਕਿ ਨਕਲੀ ਖਿਡੌਣਾ ਪਿਸਤੌਲ ਵਾਲਿਆਂ ‘ਤੇ ਤਾਂ ਕੇਸ ਦਰਜ ਕਰ ਦਿੱਤਾ, ਜਦਕਿ ਅਸਲੀ ਵਾਲਿਆਂ ਤੋਂ ਸਰਕਾਰ ਟਾਲਾ ਵੱਟ ਰਹੀ ਹੈ ਅਤੇ ਚੁੱਪ ਸਾਧੀ ਹੋਈ ਹੈ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਬੰਦੂਕ ਨਾਲ ਪੋਸਟਾ ਪਾਉਣ ਵਾਲਿਆਂ ‘ਤੇ ਵੀ ਕੇਸ ਦਰਜ ਕੀਤਾ ਜਾ ਰਿਹਾ ਹੈ, ਇਹੀ ਭਗਵੰਤ ਮਾਨ ਦਾ ਰੰਗਲਾ ਪੰਜਾਬ ਹੈ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀ ਵੀ ਘਰ ਧਿਆਨ ਨਾਲ ਜਾਇਆ ਕਰੋ।
ਮਜੀਠੀਆ ਨੇ ਇਸ ਮੌਕੇ ਪੰਜਾਬ ਵਿਚੋਂ ਗੈਂਗਸਟਰਾਂ ਅਤੇ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਰਦੇ ਕੇਜਰੀਵਾਲ ਦੀ ਵੀਡੀਓ ਵੀ ਪੱਤਰਕਾਰਾਂ ਨੂੰ ਵਿਖਾਈ। ਉਨ੍ਹਾਂ ਕਿਹਾ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੋਂ ਬਾਅਦ ਹੁਣ ਕੇਜਰੀਵਾਲ ਸਰਕਾਰ ਨੇ ਇੰਜੀਨੀਅਰ ਗੁਰਦੀਪ ਸਿੰਘ ਦੇ ਮਾਮਲੇ ਵਿੱਚ ਵੀ ਉਲਟਾ ਲਿਖ ਕੇ ਭੇਜਿਆ ਹੈ, ਜਿਸ ਨਾਲ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ।

Comment here