ਸਿਆਸਤਖਬਰਾਂ

ਮਜੀਠੀਆ ’ਤੇ ਨਸ਼ਾ ਤਸਕਰੀ ਦੇ ਦੋਸ਼ ਬਿਲਕੁਲ ਸਹੀ—ਨਵਜੋਤ ਕੌਰ ਸਿੱਧੂ

ਅੰਮ੍ਰਿਤਸਰ-ਲੰਘੇ ਦਿਨੀਂ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਦੇ ਇਸਟੇਟ ਨਗਰ ਦੇ ਵਿਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਮਜੀਠੀਆ ਤੇ ਨਸ਼ਾ ਤਸਕਰ ਦੇ ਲਗਾਏ ਗਏ ਇਲਜ਼ਾਮ ਬਿਲਕੁਲ ਸਹੀ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੇ ਦੌਰਾਨ ਜਦ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਸ ਨੇ ਸਿੱਧੇ ਤੌਰ ਤੇ ਇਹ ਬਿਆਨ ਦਿੱਤਾ ਸੀ ਕਿ ਜਿਹੜਾ ਨਸ਼ਾ ਪੰਜਾਬ ਦੇ ਜਗ੍ਹਾ ਜਗ੍ਹਾ ਤੇ ਸਪਲਾਈ ਹੁੰਦਾ ਹੈ, ਉਹ ਬਿਕਰਮ ਮਜੀਠੀਆ ਦੀਆਂ ਗੱਡੀਆਂ ਰਾਹੀਂ ਹੀ ਹੁੰਦਾ ਹੈ।
ਇਸ ਕਰਕੇ ਬਿਕਰਮ ਮਜੀਠੀਆ ਇਸ ਡਰੱਗ ਰੈਕੇਟ ਦੇ ਵਿਚ ਪੂਰੀ ਤਰ੍ਹਾਂ ਦੇ ਨਾਲ ਸ਼ਾਮਲ ਹੈ। ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਜਦ ਨਵਜੋਤ ਕੌਰ ਸਿੱਧੂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਨਾਲ ਬੌਖਲਾ ਗਈ ਹੈ ਜਿਸ ਦੇ ਚਲਦੇ ਉਹ ਬੁਖਲਾਹਟ ਵਿਚ ਬੇਤੁਕੇ ਬਿਆਨ ਦੇ ਰਹੇ ਹਨ। ਨੋਨੀ ਮਾਨ ’ਤੇ ਦਰਜ ਹੋਏ ਪਰਚੇ ਨੂੰ ਲੈ ਕੇ ਨਵਜੋਤ ਸਿੱਧੂ ਨੇ ਕਿਹਾ ਕਿ ਉਹਨਾਂ ’ਤੇ ਬਿਲਕੁਲ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਨਾਂ ਵੱਲੋਂ ਕਿਸਾਨਾਂ ’ਤੇ ਗੋਲੀਆਂ ਚਲਾਈਆਂ ਗਈਆਂ ਹਨ ਤੇ ਇਹ ਵੀਡੀਓ ਵਿਚ ਵੀ ਸਾਫ਼ ਦਿਖ ਰਿਹਾ ਹੈ। ਅਕਾਲੀ ਦਲ ਵਿਚ ਗੁੰਡਾਗਰਦੀ ਵੀ ਬਿਕਰਮ ਮਜੀਠੀਆ ਕਰ ਕੇ ਹੀ ਆਈ ਹੈ।
ਰਾਜਾ ਵੜਿੰਗ ਬਾਰੇ ਨਵਜੋਤ ਕੌਰ ਸਿੱਧੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਵੀ ਕੰਮ ਰਾਜਾ ਵੜਿੰਗ ਵੱਲੋਂ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਸਰਕਾਰੀ ਬੱਸਾਂ ਨੂੰ ਵੱਡਾ ਫਾਇਦਾ ਪਹੁੰਚ ਰਿਹਾ ਹੈ। ਬੀਐਸਐਫ ਦਾ ਅਧਿਕਾਰ ਖੇਤਰ ਵਧਾਏ ਜਾਣ ਦੇ ਮਾਮਲੇ ਵਿਚ ਮੈਡਮ ਨਵਜੋਤ ਕੌਰ ਸਿੱਧੂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਚਾਲ ਹੈ ਕਿਉਂਕਿ ਪੰਜਾਬ ਦੇ ਵਿਚ ਚੋਣਾਂ ਆਉਣ ਵਾਲੀਆਂ ਹਨ ਅਤੇ ਬੀਐੱਸਐੱਫ ਚੋਣਾਂ ਦੇ ਦੌਰਾਨ ਬੀਜੇਪੀ ਅਤੇ ਆਰਐੱਸਐੱਸ ਲਈ  ਬੂਥ ਕੈਪਚਰਿੰਗ ਕਰ ਸਕਦੀ ਹੈ।

Comment here