ਖਬਰਾਂਖੇਡ ਖਿਡਾਰੀਚਲੰਤ ਮਾਮਲੇ

ਮਜ਼ਦੂਰ ਦੀ ਧੀ ਨੇ ਸਿਸਟੋਬਾਲ ਚੈਂਪੀਅਨਸ਼ਿਪ ‘ਚ ਮੈਡਲ ਜਿਤਿਆ

ਬਠਿੰਡਾ-ਇਥੋਂ ਦੇ ਪਾਵਰ ਹਾਊਸ ਰੋਡ ‘ਤੇ ਰਹਿਣ ਵਾਲੀ ਇੱਕ ਗਰੀਬ ਮਾਂ ਨੇ ਘਰਾਂ ਵਿੱਚ ਪੋਚੇ ਲਗਾ ਕੇ ਆਪਣੀ ਬੇਟੀ ਨੂੰ ਪੜ੍ਹਾਇਆ, ਉਹ ਦੇਸ਼ ਦਾ ਨਾਂ ਰੌਸ਼ਨ ਕਰਕੇ ਵਲਡ ਕੱਪ ਜਿੱਤ ਕੇ ਘਰ ਪਹੁੰਚੀ ਹੈ। ਬੇਂਗਲੁਰੂ ਵਿੱਚ ਹੋਈ ਸਿਸਟੋਬਾਲ ਚੈਂਪੀਅਨਸ਼ਿਪ ਵਿਚ ਭਾਰਤ ਨੇ ਦੂਸਰਾ ਸਥਾਨ ਹਾਸਿਲ ਕੀਤਾ ਹੈ। ਇਸ ਬੇਟੀ ਦਾ ਨਾਮ ਜੋਤੀ ਹੈ, ਜਿਸ ਦੀ ਗਰੀਬ ਮਾਂ ਨੇ ਇਸ ਨੂੰ ਘਰਾਂ ਵਿਚ ਕੰਮ ਕਰਕੇ ਪੜ੍ਹਾਇਆ ਲਿਖਾਇਆ ਸੀ। ਇਕ ਵਕਤ ਇਹੋ ਜਿਹਾ ਸੀ ਜਦੋਂ ਜੋਤੀ ਨੂੰ 10ਵੀਂ ਤੋਂ ਬਾਅਦ ਪੜਾਈ ਛੱਡ ਦਿੱਤੀ ਸੀ ਕਿਉਂਕਿ ਫੀਸ ਭਰ ਲਈ ਕੋਲ ਪੈਸੇ ਨਹੀਂ ਸਨ ਫਿਰ ਬੇਟੀ ਦੀ ਜ਼ਿਦ ਅੱਗੇ ਉਸ ਦੀ ਮਾਤਾ ਪਰਮਜੀਤ ਕੌਰ ਨੇ ਕਿਸੇ ਤੋਂ ਉਧਾਰੇ ਪੈਸੇ ਲਏ ਅਤੇ ਬੇਟੀ ਨੂੰ ਗ੍ਰੈਜੂਏਸ਼ਨ ਕਰਾਈ। ਪੜਾਈ ਦੇ ਨਾਲ ਨਾਲ ਜੋਤੀ ਸਿਸਟੋਬਾਲ ਖੇਡਦੀ ਰਹੀ ਜਿਲ੍ਹਾ ਪੱਧਰ ਤੋਂ ਪੰਜਾਬ ਪੱਧਰ ਦੇ ਕਾਫ਼ੀ ਮੈਡਲ ਆਪਣੇ ਨਾਮ ਕੀਤੇ। ਹੁਣ ਇਸ ਬੇਟੀ ਨੇ ਬੇਂਗਲੁਰੂ ਵਿੱਚ ਹੋਈ ਸੀ ਸਿਸਟੋਬਾਲ ਚੈਂਪੀਅਨਸ਼ਿਪ ਖੇਡ ਕੇ ਦੂਸਰਾ ਸਥਾਨ ਹਾਸਿਲ ਕਰ ਵਲਡ ਕੱਪ ਆਪਣੇ ਨਾਮ ਕੀਤਾ।
ਜੋਤੀ ਦੇ ਪਿਤਾ ਦੀ 16 ਸਾਲ ਪਹਿਲਾਂ ਟੀਬੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਜੋਤੀ ਦੀ ਮਾਂ ਨੇ ਘਰਾਂ ਦੇ ਪੋਚੇ ਲਗਾ ਆਪਣੀ ਬੇਟੀ ਨੂੰ ਇਸ ਮੁਕਾਮ ਤੱਕ ਲੈ ਕੇ ਗਈ ਹੈ। ਹੁਣ ਜਿੱਥੇ ਜੋਤੀ ਅਤੇ ਉਸ ਦੀ ਮਾਂ ਖੁਸ ਹਨ ਉੱਥੇ ਕੁਸ਼ ਨਿਰਾਸ਼ਾ ਵੀ ਹੈ। ਘਰ ਵਿੱਚ ਹੋਰ ਪੈਸੇ ਨਹੀਂ ਲੇਕਿਨ ਬੇਟੀ ਅੱਗੇ ਹੋਰ ਦੇਸ਼ ਲਈ ਖੇਡਣਾ ਉਸ ਦੀ ਤਮੰਨਾ ਹੈ ਲੇਕਿਨ ਘਰ ਦੇ ਹਾਲਾਤ ਠੀਕ ਨਹੀਂ ਮਾਂ ਤੋਂ ਬਿਨਾਂ ਘਰ ਜੋਤੀ ਦਾ ਭਰਾ ਹੈ। ਜੋ ਖੁਦ ਮਜਦੂਰੀ ਕਰਦਾ ਹੈ ਜਿਸ ਨਾਲ ਘਰ ਦਾ ਖਰਚਾ ਚਲਦਾ ਹੈ। ਜੋਤੀ ਹੁਣ ਇਕ ਮਹੀਨਾ ਬਾਅਦ ਦੁਬਾਰਾ ਤੋਂ ਵਲਡ ਕਪ ਦੇ ਲਈ ਦੁਬਈ ਖੇਡਣ ਜਾਣਾ ਚਾਹੁੰਦੀ ਹੈ ਉਸ ਲਈ ਡੇਢ ਲੱਖ ਰੁਪਏ ਦਾ ਖਰਚਾ ਹੈ ਪ੍ਰੰਤੂ ਘਰ ਵਿੱਚ ਹੁਣ ਪੈਸੇ ਨਹੀਂ ਹਨ ਜਿਸ ਕਰਕੇ ਜੋਤੀ ਨੂੰ ਹੁਣ ਆਪਣਾ ਸੁਪਨਾ ਧੁੰਦਲਾ ਨਜ਼ਰ ਆ ਰਿਹਾ ਹੈ ਜੋਤੀ ਅਤੇ ਇਸ ਦੀ ਮਾਂ ਨੂੰ ਉਮੀਦ ਹੈ ਸਰਕਾਰ ਤੋਂ ਜਾਂ ਫਿਰ ਕਿਸੇ ਸਮਾਜ ਸੇਵੀ ਸੰਸਥਾ ਤੋਂ ਉਨ੍ਹਾਂ ਦੀ ਬੇਟੀ ਦੀ ਖੇਡ ਦਾ ਖਰਚਾ ਚੁਕਣ ਦੀ ਜਾਂ ਫਿਰ ਸਰਕਾਰ ਉਨ੍ਹਾਂ ਦੀ ਬੇਟੀ ਨੂੰ ਕੋਈ ਸਰਕਾਰੀ ਨੌਕਰੀ ਦੇਵੇ।

Comment here