ਬੀਜਿੰਗ-ਖ਼ਰਾਬ ਜੀਵਨ ਸ਼ੈਲੀ ਅਤੇ ਦਫ਼ਤਰ ਤੇ ਘਰ ਦੀ ਦੌੜ-ਭੱਜ ਕਾਰਨ ਸਭ ਤੋਂ ਆਮ ਸਮੱਸਿਆ ਲੱਤਾਂ ਅਤੇ ਪਿੱਠ ਵਿੱਚ ਦਰਦ ਹੁੰਦੀ ਹੈ। ਜਿੱਥੇ ਭਾਰਤ ਦੇ ਲੋਕ ਇਸ ਤਰ੍ਹਾਂ ਦੀ ਸਮੱਸਿਆ ਲਈ ਯੋਗਾ ਅਤੇ ਕਸਰਤ ਕਰਦੇ ਹਨ, ਉੱਥੇ ਹੀ ਦੁਨੀਆ ਦੇ ਕੁਝ ਦੇਸ਼ ਅਜਿਹੇ ਵੀ ਹਨ ਜਿੱਥੇ ਇਨ੍ਹਾਂ ਦੇ ਇਲਾਜ ਲਈ ਅਜੀਬੋ-ਗਰੀਬ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ। ਅਜਿਹੀ ਹੀ ਇਕ ਤਕਨੀਕ ਇਨ੍ਹੀਂ ਦਿਨੀਂ ਚੀਨ ਵਿੱਚ ਕਾਫੀ ਸੁਰਖੀਆਂ ਬਟੋਰ ਰਹੀ ਹੈ। ਆਓ ਜਾਣਦੇ ਹਾਂ ਕੀ ਹੈ ਇਹ ਤਕਨੀਕ…
ਖਤਮ ਹੋ ਰਹੀ ਹੈ ਸਮੱਸਿਆ
ਚੀਨ ’ਚ ਪਿੱਠ ਦਰਦ ਲਈ ਬਹੁਤ ਮਸ਼ਹੂਰ ਹੋ ਰਿਹਾ ਇਹ ਤਰੀਕਾ ਬਿਲਕੁਲ ਵੱਖਰਾ ਹੈ। ਦਰਅਸਲ, ਇਸ ਵਿੱਚ ਲੋਕਾਂ ਨੂੰ ਮਗਰਮੱਛ ਵਾਂਗ ਤੁਰਨ ਲਈ ਕਿਹਾ ਜਾਂਦਾ ਹੈ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਤੁਸੀਂ ਹਜ਼ਾਰਾਂ ਲੋਕ ਚੀਨ ਦੀਆਂ ਸੜਕਾਂ ’ਤੇ ਮਗਰਮੱਛਾਂ ਵਾਂਗ ਘੁੰਮਦੇ ਦੇਖੋਗੇ। ਲੋਕਾਂ ਦਾ ਦਾਅਵਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਸਮੱਸਿਆ ਹੱਲ ਹੋ ਰਹੀ ਹੈ।
ਨਾਂ ਹੈ ਮਗਰਮੱਛ ਤਕਨੀਕ
ਇਕ ਦੂਜੇ ਨੂੰ ਦੇਖ ਕੇ ਇਲਾਜ ਕਰਨ ਦਾ ਇਹ ਤਰੀਕਾ ਚੀਨ ਵਿੱਚ ਬਹੁਤ ਮਸ਼ਹੂਰ ਹੋ ਗਿਆ ਹੈ। ਉੱਥੇ ਤੁਸੀਂ ਹਜ਼ਾਰਾਂ ਲੋਕਾਂ ਨੂੰ ਇਸ ਤਰ੍ਹਾਂ ਸੜਕ ’ਤੇ ਰੇਂਗਦੇ ਦੇਖੋਗੇ। ਚੀਨ ਦੇ ਜ਼ਿਆਂਗਸ਼ਾਨ ਅਤੇ ਚਾਨਸ਼ਾ ਸ਼ਹਿਰਾਂ ਵਿੱਚ ਇਸ ਦਾ ਸਭ ਤੋਂ ਵੱਧ ਪਾਲਣ ਕੀਤਾ ਜਾ ਰਿਹਾ ਹੈ। ਇੱਥੇ ਲੋਕ ਲੰਬੀਆਂ ਲਾਈਨਾਂ ਲਗਾ ਕੇ ਇਸ ਇਲਾਜ ਨੂੰ ਅਪਣਾਉਂਦੇ ਦੇਖੇ ਜਾਣਗੇ। ਅਸਲ ’ਚ ਇਸ ਨੂੰ ਕ੍ਰੋਕੋਡਾਇਲ ਵਾਕ ਕਿਹਾ ਜਾਂਦਾ ਹੈ ਅਤੇ ਇਸ ਦੇ ਲਈ ਵੱਖਰੀਆਂ ਕਲਾਸਾਂ ਚਲਾਈਆਂ ਜਾ ਰਹੀਆਂ ਹਨ।
ਲੋਕ ਕੀ ਕਹਿੰਦੇ ਹਨ
ਅਜਿਹਾ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਇਸ ਤਕਨੀਕ ਨਾਲ ਉਨ੍ਹਾਂ ਦੀ ਦਰਦ ਦੀ ਸਮੱਸਿਆ ਦੂਰ ਹੋ ਗਈ ਹੈ। ਇਕ ਨੌਜਵਾਨ ਨੇ ਦੱਸਿਆ ਕਿ ਉਹ 8 ਮਹੀਨਿਆਂ ਤੋਂ ਇਸ ਤਕਨੀਕ ਨੂੰ ਅਪਣਾ ਰਿਹਾ ਸੀ। ਹੁਣ ਦਰਦ ਦੂਰ ਹੋ ਗਿਆ ਹੈ। ਹਾਲਾਂਕਿ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗੀਆਂ ਨੂੰ ਇਹ ਕਸਰਤ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
Comment here