ਬਨਾਰਸ-ਭੋਜਪੁਰੀ ਅਦਾਕਾਰਾ ਅਕਾਂਕਸ਼ਾ ਦੂਬੇ ਬਨਾਰਸ ਦੇ ਇਕ ਹੋਟਲ ਵਿਚ ਮ੍ਰਿਤਕ ਮਿਲੀ ਹੈ। ਅਕਾਂਕਸ਼ਾ 25 ਮਾਰਚ ਦੀ ਰਾਤ ਨੂੰ ਸ਼ੂਟਿੰਗ ਤੋਂ ਬਾਅਦ ਹੋਟਲ ਗਈ ਸੀ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਕਾਂਕਸ਼ਾ ਦਾ ਜਨਮ 21 ਅਕਤੂਬਰ 1997 ਨੂੰ ਮਿਰਜ਼ਾਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਏਸੀਪੀ ਗਿਆਨ ਪ੍ਰਕਾਸ਼ ਰਾਏ ਨੇ ਦੱਸਿਆ ਕਿ ਉਨ੍ਹਾਂ ਦਾ ਮੋਬਾਈਲ ਫ਼ੋਨ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤੋਂ ਇਲਾਵਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਹਾਲਾਂਕਿ ਆਕਾਂਕਸ਼ਾ ਜਿਸ ਕਮਰੇ ‘ਚ ਰਹਿ ਰਹੀ ਸੀ, ਉਸ ਤੋਂ ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਅਜਿਹੇ ‘ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਮੋਬਾਇਲ ਫੋਨ ਤੋਂ ਕਈ ਰਾਜ਼ ਸਾਹਮਣੇ ਆ ਸਕਦੇ ਹਨ।ਕਿਉਂਕਿ ਪੁਲਿਸ ਉਸ ਦੇ ਵਟਸਐਪ ਚੈਟ ਦੀ ਵੀ ਬਾਰੀਕੀ ਨਾਲ ਜਾਂਚ ਕਰ ਸਕਦੀ ਹੈ। ਏਸੀਪੀ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪ ਰਿਹਾ ਹੈ। ਪਰ ਪੁਲਿਸ ਇਸ ਮਾਮਲੇ ਵਿੱਚ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਉਹ ਛੋਟੀ ਉਮਰ ਤੋਂ ਹੀ ਡਾਂਸ ਅਤੇ ਅਦਾਕਾਰੀ ਦੀ ਸ਼ੌਕੀਨ ਸੀ।
Comment here