ਵਿਸ਼ੇਸ਼ ਲੇਖ

ਭੈਣ, ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ

ਅੱਜ ਰੱਖੜੀ ਦਾ ਤਿਉਹਾਰ ਹੈ, ਭੈਣ, ਭਰਾ ਦੇ ਪਿਆਰ ਦਾ ਪ੍ਰਤੀਕ ਇਹ ਤਿਉਹਾਰ ਭਾਰਤ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰੱਖੜੀ ਦਾ ਭਾਵ ਹੈ ਵੀਰ ਭੈਣਾ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾ ਕੰਮ ਆਉਣ ਲਈ ਬਚਨ ਵੱਧ ਹੋ ਜਾਂਦੇ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾ ਦੀ ਸੁੱਖ ਮੰਗਦੀਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ਤੇ ਭਰਾਵਾਂ ਦੀ ਉਮਰ ਦਰਾਜ ਹੋ ਜਾਂਦੀ ਹੈ। ਭੈਣ ਭਰਾਵਾਂ ਦਾ ਇੱਕ ਦੂਜੇ ਨੁੰ ਮਿਲਣ ਦਾ ਸਬੱਬ ਬਣ ਜਾਂਦਾ ਹੈ ਇਹ ਤਿਉਹਾਰ । ਕਿਉਂਕਿ ਇਸ ਤੇਂ ਰਗ਼ਤਾਰ ਮਸ਼ਨੀ ਯੁੱਗ ਵਿਚ ਇੱਕ ਦੂਜੇ ਨੁੰ ਮਿਲਣ ਲਈ ਸਮੇਂ ਦਾ ਜਿਵੇਂ ਕਾਲ ਪੈ ਗਿਆ ਹੈ। ਰੱਖੜੀ ਬੰਨਣ ਦਾ ਅਸਲ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਦੋਵੇਂ ਧਿਰਾ ਇਕ ਦੂਜੇ ਨੁੰ ਪਿਆਰ ਅਤੇ ਸਤਿਕਾਰ ਦੇਣ।  ਭੈਣਦੇ ਪਿਆਰ ਦੀ ਪ੍ਰਤੀਕ, ਇਹ ਰੱਖੜੀ ਬੰਨ੍ਹਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਇਕ ਦੂਜੇ ਨੁੰ ਪਿਆਰ ਸਤਿਕਾਰ ਦੇਣ ਨਹੀਂ ਤਾਂ ਮਹਿੰਗੀਆ ਤੇ ਖੂਬਸੂਰਤ ਰੱਖੜੀਆ ਦਾ ਕੋਈ ਮਹੱਤਵ ਨਹੀਂ ਹੈ। ਕਈਂ ਭੈਣਾਂ ਸੋਨੇ ਜਾ ਚਾਂਦੀ ਦੀਆਂ ਰੱਖੜੀਆਂ ਵੀ ਭਰਾ ਦੇ ਬੰਨ੍ਹਦੀਆਂ ਨੇ । ਇਹ ਆਪਣੀ ਪਹੁੰਚ ਜਾਂ ਸੋਚ ਤੇ ਨਿਰਭਰ ਹੈ। ਪਰ ਮੋਹ ਦੀ ਤੰਦ ਤਾਂ ਇੱਕ ਧਾਗਾ ਹੀ ਹੋ ਨਿਬੜਦਾ ਹੈ ਜੋ ਤਾਂ ਉਮਰ ਰੂਹ ਨਾਂਲ ਨਿਪਟਿਆ ਰਹੇ। ਅੱਜ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ ਨਹੀਂ ਕੱਪੜੇ ਤੇ ਗਹਿਣੇ ਜਾ ਪੈਸੇ ਨਾਲ ਪੈਂਦਾ ਹੈ। ਕਈਂ ਭੈਣਾਂ ਉਸੇ ਭਰਾ ਨੁੰ ਜਿਆਦਾ ਮਾਣ ਆਦਰ ਦਿੰਦੀਆਂ ਹਨ ਜਿਹੜਾ ਉਨ੍ਹਾ ਦੀ ਰੱਖੜੀ ਦਾ ਜਿਆਦਾ ਮੁੱਲ ਪਾਉਂਦਾ ਹੈ। ਕਈਂ ਘਰਾਂ ਵਿਚ ਭਾਬੀਆਂ ਰੱਖੜੀ ਨੂੰ ਮੱਥੇ ਵੱਟ ਵੀ ਪਾਉਂਦੀਆਂ ਨੇ ਤੇ ਖਰਚ ਤੇ ਖੇਚਲ ਦੋਵਾਂ ਤੋਂ ਕਤਰਾਉਂਦੀਆਂ ਨੇ। ਕਈਂ ਆਈਆਂ ਨਨਾਣਾ ਨੁੰ ਦਿਲੋਂ ਜੀ ਆਇਆਂ ਕਹਿੰਦੀਆਂ ਸਰਦਾ ਬਣਦਾ ਮਾਣ ਕਰਦੀਆਂ ਸੋਚਦੀਆਂ ਨੇ ਕਿ ਇਨ੍ਹਾ ਨੁੰ ਭਰਾ ਓਵੇਂ ਹੀ ਪਿਆਰੇ ਨੇ ਜਿਵੇਂ ਸਾਨੁੰ ਆਪਣੇ ਭਰਾ ਨੇ । ਸਾਰੀਆਂ ਭੈਣਾਂ ਨੁੰ ਰੱਖੜੀ ਨੂੰ ਪੈਸੇ ਨਾਲ ਨਹੀਂ ਤੋਲਦੀਆਂ। ਕਈਂ ਭੈਣਾਂ ਵੀਰ ਦੇ ਘਰ ਦਾ ਫੋਕੇ ਪਾਣੀ ਦਾ ਗਲਾਸ ਪੀ ਕੇ ਵੀ ਅਸੀਸਾਂ ਦੇਣ ਵਾਲੀਆਂ ਹੁੰਦੀਆ ਨੇ ਤੇ ਕਈ ਸੂਟ ਦਾ ਰੰਗ ਪਸੰਦ ਨਾ ਹੋਣ ਤੇ ਮੂੰਹ ਮੋਟਾ ਕਰਨ ਵਾਲੀਆਂ ਵੀ। ਇਹ ਤਾਂ ਭੈਣ ਭਰਾ ਦੀ ਸਾਂਝ ਤੇ ਸਨੇਹ ਦਾ ਪਿਆਰਾ ਤਿਉਹਾਰ ਹੈ ਇਕ ਨੂੰ ਇਸੇ ਨਂਰੀਏ ਤੋਂ ਮਨਾਂਉਣਾ ਚਾਹੀਦਾ ਹੈ। ਰੱਖੜੀ ਦੀ ਕਦਰ ਕੀਮਤ ਉਨਾਂ ਭੈਣਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਰੱਬ ਨੇ ਵੀਰ ਦਿੱਤਾ ਹੀ ਨਾਂ ਹੋਵੇ ਤੇ ਉਹ ਰੱਬ ਨੂੰ ਵਾਰ ਵਾਰ ਬੇਨਤੀਆਂ ਕਰਦੀਆਂ ਰਹੀਆਂ ਇੱਕ ਵੀਰ ਦੇਈਂ ਵੇ ਰੱਬਾ ਸੋਂਹ ਖਾਣ ਨੂੰ ਬੜਾ ਚਿੱਤ ਕਰਦਾ ਫ਼ੈਰ ਰੱਬ ਦੀ ਮਾਰ ਅੱਗੇ ਕੀ ਜ਼ੋਰ। ਉਹ ਭੈਣਾਂ ਕਿਸੇ ਮੂੰਹ ਬੋਲੇ ਭਰਾ ਜਾ ਤਾਏ_ਚਾਚੇ_ਮਾਮੇ_ਭੂਆ ਦੇ ਪੁੱਤ ਭਰਾ ਦੇ ਰੱਖੜੀ ਬੰਨ੍ਹਦੀਆਂ ਵੀ ਨੇ ਤਾਂ ਵੀ ਉਨ੍ਹਾਂ ਦੀ ਰੂਹ ਮਾਂ ਜਾਏ ਵੀਰ ਪਿਆਰ ਨੁੰ ਤਰਸਦੀ ਰਹਿੰਦੀ ਹੈ। ਉਹ ਭੈਣਾਂ ਜਿਨ੍ਹਾ ਨੂੰ ਭਰਾ ਦੇ ਕੇ ਇਸ ਰੂਹਾਨੀ ਰਿਸ਼ਤੇ ਦਾ ਅਹਿਸਾਸ ਤੇ ਮਾਣ ਕਰਾ ਕੇ ਡਾਹਡਾ ਰੱਬ, ਭਰਾ ਬਾਹਰੀਆਂ ਕਰ ਦੇਂਦਾ ਹੈ, ਉਨ੍ਹਾ ਦੀ ਰੱਖੜੀ ਵਾਲੀ ਕਲਾਈ ਪਲ ਵਿਚ ਲੁੱਟ ਕੇ ਲੈ ਜਾਂਦਾ ਹੈ। ਭੈਣਾਂ ਦੀ ਰੱਖੜੀ ਜਾਂਦੇ ਵੀਰ ਦੀ ਬਾਂਹ ਨਹੀਂ ਫੜ ਸਕਦੀ ਤੇ ਉਸਦੀ ਉਮਰ ਦਰਾਂ ਨਹੀਂ ਕਰ ਸਕਦੀ । ਅਜਿਹੀਆਂ ਭੈਣਾਂ ਤੇ ਰੱਖੜੀ ਵਾਲੇ ਦਿਨ ਕੀ ਬੀਤਦੀ ਹੈ ਇਹ ਉਹ ਹੀ ਜਾਣਦੀਆਂ ਨੇ। ਜਦੋਂ ਉੱਚੇ ਲੰਮੇ ਗੱਭਰੂ ਭਰਾ ਦੀ ਕੜੀ ਵਰਗੀ ਕਲਾਈ ਦੀ ਥਾਂ ਉਸਦੇ ਨਿੱਕੇ ਜਿਹੇ ਪੱਤ ਦੀ ਲਗਰ ਵਰਗੀ ਸੋਹਲ ਕਲਾਈ ਤੇ ਰੱਖੜੀ ਬੰਨ੍ਹਣ ਦੀ ਨੋਬਤ ਆਉਂਦੀ ਹੈ ਤਾਂ ਗਲੀਆਂ ਦੇ ਕੱਖ ਵੀ ਰੋਂਦੇ ਨੇ। ਸਮਾਂ ਬੀਤਣ ਨਾਲ ਇਸ ਉਤਸਵ ਨਾਲ ਸੰਬੰਧਿਤ ਭਾਵ ਉਕਾ ਹੀ ਬਦਲ ਗਏ ਹਨ। ਬੇਸ਼ੱਕ ਅੱਜ ਰਿਸ਼ਤਿਆ ਵਿਚ ਪਹਿਲਾਂ ਵਾਲੀ ਨਿੱਘ ਤੇ ਨੇੜਤਾ ਨਹੀਂ ਰਹੀ ਪਰ ਅਜੇ ਵੀ ਕੁਝ ਲੋਕ ਮੋਹ ਭਰੇ ਦਿਲ ਰੱਖਦੇ ਹਨ। ਰੱਖੜੀ ਬਾਰੇ ਇਸ ਲਿਖਤ ਵਿਚ ਕੌੜੀਆਂ ਸੱਚਾਈਆਂ ਨੂੰ ਬਿਆਨ ਕੀਤਾ ਗਿਆ ਹੈ। ਉਹ ਸਿਰਫ ਇਸ ਲਈ ਕਿ ਸਾਰੇ ਭੈਣ ਭਰਾ ਇਸ ਰਿਸ਼ਤੇ ਨੂੰ ਮਹਿਜ ਇਕ ਰਸਮੀ ਤਿਉਹਾਰ ਨਾ ਸਮਝਣ। ਇਸ ਤਿਉਹਾਰ ਦੀ ਪੁਰਾਤਨ ਮਹੱਤਤਾ ਹੈ। ਗਿਆਨੀ ਗੁਰਦਿੱਤ ਸਿੰਘ ਅਨੁਸਾਰ ਪੁਰਾਤਨ ਸਮੇਂ ਵਿਚ ਬ੍ਰਹਮਣ ਲੋਕ ਯੱਗ ਅਤੇ ਪੂਜਾ ਕਰਦੇ ਹਨ ਅਤੇ ਖੱਤਰੀ ਲੜਦੇ ਸਨ। ਇਸ ਦਿਨ ਖੱਤਰੀ ਦੇ ਗਾਨੜਾ ਬੰਨ੍ਹ ਦਿੰਦੇ ਸਨ ਕਿ ਮੈਦਾਨ ਵਿਚ ਲੜੋ ਮਰੋ ਤੇ ਸਾਡੀ ਰੱਖਿਆ ਕਰੋ।ਇਸ ਤਿਉਹਾਰ ਦੀ ਮੁਗ਼ਲਾਂ ਦੇ ਹੱਲਿਆ ਤੋਂ ਬਾਅਦ ਵਧੇਰੇ ਮਹੱਤਤਾ ਹੋਈ ਕਿਉਂਕਿ ਹਰ ਭੈਣ ਨੂੰ ਵਾਸਤਵਿਕ ਵਿਚ ਰੱਖਿਆਦੀ ਲੋੜ ਹੁੰਦੀ ਹੈ। ਪਰ ਅੱਜ ਕੱਲ੍ਹ ਤਾਂ ਇਹ ਫੈਸ਼ਨ ਜਿਹਾ ਹੀ ਰਹਿ ਗਿਆ ਹੈ, ਤਿਉਹਾਰ ਵਾਲੇ ਤੱਤ ਇਸ ਵਿਚੋਂ ਖੁੱਸਦੇ ਜਾ ਰਹੇ ਹਨ।

Comment here