ਉਮਰਕੋਟ- ਪਾਕਿਸਤਾਨ ਵਿੱਚ ਘਟਗਿਣਤੀਆਂ ਤੇ ਹਮਲੇ ਘਟਣ ਦਾ ਨਾਮ ਨਹੀਂ ਲੈ ਰਹੇ। ਇਥੇ ਆਏ ਦਿਨ ਕੋਈ ਨਾ ਕੋਈ ਹਿੰਸਕ ਵਾਰਦਾਤ ਵਾਪਰਦੀ ਹੀ ਹੈ। ਹੁਣ ਸਿੰਧ ਸੂਬੇ ਦੇ ਕਸਬਾ ਉਮਰਕੋਟ ਤੋਂ ਖਬਰ ਆਈ ਹੈ, ਜਿਥੇ ਇਕ ਹਿੰਦੂ ਦੁਕਾਨਦਾਰ ਦੀ ਇਸ ਲਈ ਪੁਲਸ ਨੇ ਕੁੱਟਮਾਰ ਕਰ ਦਿੱਤੀ, ਕਿਉਂਕਿ ਉਸ ਨੇ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਮ ’ਤੇ ਕੇਵਲ ਉਸ ਦੀ ਦੁਕਾਨ ਦੇ ਅੱਗੇ ਦੇ ਹਿੱਸੇ ਨੂੰ ਤੋੜਨ ਦਾ ਵਿਰੋਧ ਕੀਤਾ ਸੀ। ਸੂਤਰਾਂ ਅਨੁਸਾਰ ਸਿੰਧ ਸੂਬੇ ਦੇ ਕਸਬਾ ਉਮਰਕੋਟ ’ਚ ਪੁਲਸ ਨੇ ਬਾਜ਼ਾਰਾਂ ’ਚ ਨਾਜਾਇਜ਼ ਕਬਜ਼ੇ ਖਤਮ ਕਰਨ ਲਈ ਮੁਹਿੰਮ ਸ਼ੁਰੂ ਕੀਤਾ ਪਰ ਪੁਲਸ ਕਰਮਚਾਰੀ ਸਿਰਫ ਹਿੰਦੂ ਵਪਾਰੀਆਂ ਦੀਆਂ ਦੁਕਾਨਾਂ ਦੇ ਅਗਲੇ ਹਿੱਸੇ ਤੋੜ ਰਹੇ ਸੀ, ਜਦਕਿ ਮੁਸਲਿਮ ਫਿਰਕੇ ਦੀਆਂ ਦੁਕਾਨਾਂ ਵੱਲ ਕੋਈ ਵੀ ਵੇਖ ਨਹੀਂ ਰਿਹਾ ਸੀ, ਇਸ ਭੇਦਭਾਵ ਦੇ ਚੱਲਦੇ ਇਕ ਦੁਕਾਨਦਾਰ ਪ੍ਰਕਾਸ਼ ਕੁਮਾਰ ਵਾਸੀ ਉਮਰਕੋਟ ਨੇ ਪੁਲਸ ਦਾ ਵਿਰੋਧ ਕੀਤਾ, ਜਿਸ ’ਤੇ ਪੁਲਸ ਨੇ ਪ੍ਰਕਾਸ਼ ਕੁਮਾਰ ਦੀ ਕੁੱਟਮਾਰ ਕੀਤੀ ਅਤੇ ਪੁਲਸ ਸਟੇਸ਼ਨ ਦੀ ਹਵਾਲਾਤ ’ਚ ਬੰਦ ਕਰ ਦਿੱਤਾ।
Comment here