ਅਜਬ ਗਜਬਖਬਰਾਂਦੁਨੀਆ

‘ਭੂਤ’ ਨਾਲ ਵਿਆਹ ਕਰਵਾਉਣ ਵਾਲੀ ਗਾਇਕਾ ਬਰੋਕਾਰਡ ਦੇ ਸ਼ੋਸ਼ਲ ਮੀਡੀਆ ’ਤੇ ਚਰਚੇ

ਨਵੀਂ ਦਿੱਲੀ-ਪਿਛਲੇ ਮਹੀਨੇ ਹੈਲੋਵੀਨ ਮੌਕੇ ਆਕਸਫੋਰਡਸ਼ਾਇਰ ਦੇ 38 ਸਾਲਾ ਗਾਇਕ ਅਤੇ ਗੀਤਕਾਰ ਬਰੋਕਾਰਡ ਨੇ ‘ਭੂਤ’ ਨਾਲ ਵਿਆਹ ਕਰਵਾ ਕੇ ਸੋਸ਼ਲ ਮੀਡੀਆ ’ਤੇ ਖ਼ੂਬ ਸੁਰਖੀਆਂ ਬਟੋਰੀਆਂ ਸਨ। ਹਾਲਾਂਕਿ ਹੁਣ ਇਸ ਮਹਿਲਾ ਗਾਇਕਾ ਦਾ ਕਹਿਣਾ ਹੈ ਕਿ ਉਸ ਦੇ ਭੂਤ ਪਤੀ ਨੇ ਉਸ ਦਾ ਹਨੀਮੂਨ ਬਰਬਾਦ ਕਰ ਦਿੱਤਾ ਹੈ। ਬਰੋਕਾਰਡ ਨੇ ਜਿਸ ‘ਭੂਤ’ ਨਾਲ ਕਥਿਤ ਤੌਰ ’ਤੇ ਵਿਆਹ ਕਰਵਾਇਆ ਹੈ, ਉਹ ਵਿਕਟੋਰੀਅਨ ਯੁੱਗ ਦਾ ਸਿਪਾਹੀ ਸੀ। ਐਡੁਆਰਡੋ ਨਾਮ ਦੇ ਇਸ ਭੂਤ ਪ੍ਰੇਮੀ ਨੂੰ ਬ੍ਰੋਕਾਰਡੇ ਉੱਦੋ ਮਿਲੀ, ਜਦੋਂ ਉਹ ਪਿਛਲੇ ਸਾਲ ਅਚਾਨਕ ਉਸ ਦੇ ਬੈੱਡਰੂਮ ’ਚ ਪ੍ਰਗਟ ਹੋਇਆ। ਇਸ ਤੋਂ ਬਾਅਦ ਐਡੁਆਰਡੋ ਰੋਜ਼ਾਨਾ ਉਸ ਦੇ ਬੈੱਡਰੂਮ ’ਚ ਨਜ਼ਰ ਆਉਣ ਲੱਗਾ। ਫਿਰ ਬਰੋਕਾਰਡੇ ਨੂੰ ਕਦੋਂ ਉਸ ਨਾਲ ਪਿਆਰ ਹੋ ਗਿਆ ਪਤਾ ਹੀ ਨਹੀਂ ਲੱਗਿਆ। ਬਰੋਕਾਰਡ ਦਾ ਕਹਿਣਾ ਹੈ ਕਿ ਐਡੁਆਰਡੋ ਨੂੰ ਮਿਲਣ ਤੋਂ ਪਹਿਲਾਂ ਉਹ ਵੀ ਭੂਤ-ਪ੍ਰੇਤਾਂ ’ਤੇ ਵਿਸ਼ਵਾਸ ਨਹੀਂ ਕਰਦੀ ਸੀ, ਪਰ ਉਸ ਦੇ ਆਉਣ ਤੋਂ ਬਾਅਦ ਜ਼ਿੰਦਗੀ ਬਦਲ ਗਈ।
ਇਹ ਵੱਖਰੀ ਗੱਲ ਹੈ ਕਿ ਗਾਇਕਾ ਔਰਤ ਦਾ ਇਹ ‘ਭੂਤ ਪ੍ਰੇਮੀ’ ਹੁਣ ਉਸ ਦੀਆਂ ਅੱਖਾਂ ਦਾ ਰੋੜਾ ਬਣ ਗਿਆ ਹੈ, ਕਿਉਂਕਿ ਉਸ ਨੇ ਉਸ ਦਾ ਹਨੀਮੂਨ ਬਰਬਾਦ ਕਰ ਦਿੱਤਾ ਹੈ। ਬਰੋਕਾਰਡੇ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਵਿਕਟੋਰੀਆ ਦੇ ਭੂਤ ਪਤੀ ਐਡੁਆਰਡੋ ਨੇ ਕਥਿਤ ਤੌਰ ’ਤੇ ਵੇਲਜ਼ ’ਚ ਉਨ੍ਹਾਂ ਦੇ ਹਨੀਮੂਨ ਨੂੰ ਨਾ ਸਿਰਫ਼ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਬਰਬਾਦ ਕੀਤਾ, ਸਗੋਂ ਉਸ ਨੂੰ ਹਰ ਚੀਜ਼ ਲਈ ਭੁਗਤਾਨ ਵੀ ਕੀਤਾ।
ਬਰੋਕਾਰਡ ਨੇ ਪਿਛਲੇ ਮਹੀਨੇ ਲੰਡਨ ਦੇ ‘ਦਿ ਅਸਾਇਲਮ ਚੈਪਲ’ ’ਚ ਹੇਲੋਵੀਨ ਦੇ ਮੌਕੇ ਭੂਤ ਪ੍ਰੇਮੀ ਐਡੁਆਰਡੋ ਨਾਲ ਵਿਆਹ ਕਰਵਾਇਆ ਸੀ। ਬਰੋਕਾਰਡ ਨੇ ਦੱਸਿਆ ਕਿ ਉਸ ਸਮੇਂ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਉਸ ਚਰਚ ਨੂੰ ਲੱਭਣਾ ਸੀ, ਜੋ ਸਾਡੇ ਵਿਆਹ ਦਾ ਗਵਾਹ ਬਣੇ। ਕਿਉਂਕਿ ਕਿਸੇ ਨੇ ਉਸ ਦੀਆਂ ਗੱਲਾਂ ’ਤੇ ਵਿਸ਼ਵਾਸ ਨਹੀਂ ਕੀਤਾ, ਕੋਈ ਵੀ ਪਾਦਰੀ ਇਸ ਅਜੀਬ ਵਿਆਹ ਨੂੰ ਕਰਨ ਲਈ ਤਿਆਰ ਨਹੀਂ ਸੀ।

Comment here