ਅਜਬ ਗਜਬਸਿਆਸਤਖਬਰਾਂ

ਭੂਤਾਂ ਚੁੜੇਲਾਂ ਦੇ ਡਰੋਂ 42 ਸਾਲ ਤੋਂ ਬੰਦ ਪਿਆ ਰੇਲਵੇ ਸਟੇਸ਼ਨ

ਇਕ ਅਜਿਹਾ ਸਟੇਸ਼ਨ ਜਿੱਥੇ ਮੁਲਾਜ਼ਮ ਪੋਸਟਿੰਗ ਲੈਣ ਤੋਂ ਡਰਦੇ
ਪੁਰੂਲੀਆ-ਭਾਰਤ ਵਿਚ ਇਕ ਅਜਿਹਾ ਅਨੋਖਾ ਰੇਲਵੇ ਸਟੇਸ਼ਨ ਹੈ ਜਿਥੇ 42 ਸਾਲਾਂ ਤੱਕ ਕੋਈ ਟਰੇਨ ਨਹੀਂ ਰੁਕੀ। ਇਹ ਰੇਲਵੇ ਸਟੇਸ਼ਨ ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਵਿਚ ਸਥਿਤ ਹੈ, ਜਿਸਦਾ ਨਾਂ ਬੇਗੁਨਕੋਡੋਰ ਹੈ। ਇਸ ਰੇਲਵੇ ਸਟੇਸ਼ਨ ਦੀ ਸ਼ੁਰੂਆਤ 1960 ਵਿਚ ਹੋਈ ਸੀ, ਜਿਸ ਨੂੰ ਖੁੱਲ੍ਹਵਾਉਣ ਵਿਚ ਸੰਥਾਲ ਦੀ ਰਾਣੀ ਲਾਚਨ ਕੁਮਾਰੀ ਨੇ ਅਹਿਮ ਕਿਰਦਾਰ ਨਿਭਾਇਆ ਸੀ। ਕੁਝ ਸਾਲਾਂ ਤੱਕ ਇਸ ਸਟੇਸ਼ਨ ’ਤੇ ਸਭ ਠੀਕ-ਠਾਕ ਚਲਦਾ ਰਿਹਾ ਪਰ ਕੁਝ ਸਮੇਂ ਬਾਅਦ ਇਥੋਂ ਅਜੀਬੋ-ਗਰੀਬ ਘਟਨਾਵਾਂ ਹੋਣ ਲੱਗੀਆਂ।
ਬੇਗੁਨਕੋਡੋਰ ਰੇਲਵੇ ਸਟੇਸ਼ਨ ਖੁੱਲ੍ਹਣ ਦੇ 7 ਸਾਲ ਬਾਅਦ 1967 ਵਿਚ ਇਕ ਰੇਲਵੇ ਮੁਲਾਜ਼ਮ ਨੇ ਇਥੇ ਇਕ ਔਰਤ ਦੀ ਆਤਮਾ ਨੂੰ ਦੇਖਣ ਦਾ ਦਾਅਵਾ ਕੀਤਾ। ਇਸ ਤੋਂ ਬਾਅਦ ਜੋ ਅਫਵਾਹ ਉੱਡੀ ਉਸ ਨੇ ਲੋਕਾਂ ਨੂੰ ਹੋਰ ਵੀ ਡਰਾ ਦਿੱਤਾ। ਕਿਹਾ ਗਿਆ ਹੈ ਬੇਗੁਨਕੋਡੋਰ ਰੇਲਵੇ ਸਟੇਸ਼ਨ ’ਤੇ ਇਕ ਟਰੇਨ ਹਾਦਸੇ ਵਿਚ ਮੁਲਾਜ਼ਮ ਦੀ ਮੌਤ ਹੋ ਗਈ। ਅਗਲੇ ਦਿਨ ਰੇਲਵੇ ਮੁਲਾਜ਼ਮ ਨੇ ਲੋਕਾਂ ਨੂੰ ਇਸ ਅਫਵਾਹ ਬਾਰੇ ਜਾਣਕਾਰੀ ਦਿੱਤੀ ਪਰ ਉਸ ਦੀਆਂ ਗੱਲਾਂ ਨੂੰ ਉਨ੍ਹਾਂ ਨੇ ਅਣਸੁਣਿਆ ਕਰ ਦਿੱਤਾ। ਇਸ ਤੋਂ ਬਾਅਦ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਲੋਕਾਂ ਦੇ ਮਨ ਵਿਚ ਡਰ ਭਰ ਦਿੱਤਾ। ਉਸ ਸਮੇਂ ਦੇ ਬੇਗੁਨਕੋਡੋਰ ਦੇ ਸਟੇਸ਼ਨ ਮਾਸਟਰ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਲਾਸ਼ਾਂ ਰੇਲਵੇ ਕੁਆਰਟਰ ਵਿਚ ਮਿਲੀਆਂ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਸਾਰਿਆਂ ਦੀ ਮੌਤ ਦਾ ਕਾਰਨ ਚੂੜੈਲ ਹੀ ਹੈ।
ਇਨ੍ਹਾਂ ਡਰਾਉਣੀਆਂ ਘਟਨਾਵਾਂ ਤੋਂ ਬਾਅਦ ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਵਿਚ ਸਥਿਤ ਬੇਗੁਨਕੋਡੋਰ ਰੇਲਵੇ ਸਟੇਸ਼ਨ ਨੂੰ ਭੂਤਾਂ ਵਾਲਾ ਰੇਲਵੇ ਸਟੇਸ਼ਨ ਕਹਿ ਦਿੱਤਾ ਗਿਆ। 42 ਸਾਲ ਬੀਤ ਜਾਣ ਤੋਂ ਬਾਅਦ ਸਾਲ 2009 ਵਿਚ ਸਥਾਨਕ ਲੋਕਾਂ ਨੇ ਤਤਕਾਲੀਨ (ਉਸ ਵੇਲੇ) ਦੀ ਰੇਲ ਮੰਤਰੀ ਮਮਤਾ ਬੈਨਰਜੀ ਨੂੰ ਅਪੀਲ ਕਰ ਕੇ ਫਿਰ ਇਸ ਰੇਲਵੇ ਸਟੇਸ਼ਨ ਨੂੰ ਚਾਲੂ ਕਰਵਾਇਆ ਪਰ ਸ਼ਾਮ 5 ਵਜੇ ਤੋਂ ਬਾਅਦ ਨਾ ਹੀ ਕੋਈ ਯਾਤਰੀ ਅਤੇ ਨਾ ਹੀ ਕੋਈ ਰੇਲ ਕਰਮੀ ਇਸ ਸਟੇਸ਼ਨ ’ਤੇ ਰੁਕਦਾ। ਦੱਸਿਆ ਜਾਂਦਾ ਹੈ ਕਿ ਬੇਗੁਨਕੋਡੋਰ ਸਟੇਸ਼ਨ ’ਤੇ ਕੋਈ ਵੀ ਮੁਲਾਜ਼ਮ ਪੋਸਟਿੰਗ ਲੈਣ ਤੋਂ ਮਨਾ ਕਰ ਦਿੰਦਾ ਸੀ। ਇਸ ਸਟੇਸ਼ਨ ’ਤੇ ਟਰੇਨਾਂ ਵੀ ਰੁਕਣਨੀਆਂ ਬੰਦ ਹੋ ਗਈਆਂ।

Comment here