ਸਿਆਸਤਖਬਰਾਂਦੁਨੀਆ

ਭੂਟਾਨ ਦੇ ਸਰਵਉੱਚ ਸਨਮਾਨ ਨਾਲ ਮੋਦੀ ਵਿਸ਼ਵ ਦੇ ਪਸੰਦੀਦਾ ਨੇਤਾਵਾਂ ਚ ਸਭ ਤੋਂ ਅੱਗੇ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕੋਵਿਡ ਸੰਕਟ ਦੌਰਾਨ ਲੀਡਰਸ਼ਿਪ ਨੂੰ ਦੇਖਦੇ ਹੋਏ ਅੱਜ ਪੂਰੀ ਦੁਨੀਆਂ ਉਹਨਾਂ ਦੀ ਸਲਾਘਾ ਕਰ ਰਹੀ ਹੈ।ਇਸੇ ਲੜੀ ਤਹਿਤ ਭੂਟਾਨ ਨੇ ਵੀ ਮੋਦੀ ਜੀ ਨੂੰ ਸਰਵਉੱਚ ਨਾਗਰਿਕ ‘ਨਗਦਗ ਪੇਲ ਜੀ ਖੋਰਲੋ’ ਪੁਰਸਕਾਰ ਨਾਲ ਨਵਾਜਿਆ ਹੈ। ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਇੱਕ ਵਿਲੱਖਣ ਅਧਿਆਤਮਿਕ ਵਿਅਕਤੀਤਵ ਦੇ ਮਾਲਕ ਹਨ ਅਤੇ ਉਹਨਾਂ ਨੇ ਬਿਨਾਂ ਸ਼ਰਤ ਦੋਸਤੀ ਨਿਭਾਈ ਹੈ। ਭੂਟਾਨ ਦੇ ਸਨਮਾਨ ਨੂੰ ਦੇਖਦੇ ਹੋਏ ਮੋਦੀ ਜੀ ਨੇ ਟਵਿਟ ਕੀਤਾ, ”ਧੰਨਵਾਦ, ਭੂਟਾਨ ਦੇ ਪ੍ਰਧਾਨ ਮੰਤਰੀ! ਮੈਂ ਇਸ ਨਿੱਘੇ ਭਾਵ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਅਤੇ ਭੂਟਾਨ ਨਰੇਸ਼ ਦੇ ਵੀ ਦਿਲੋਂ ਧੰਨਵਾਦ ਕਰਦਾ ਹਾਂ।”
ਬ੍ਰਿਟੇਨ ਦੀ ਮਾਰਕਿਟ ਰਿਸਰਚ ਕੰਪਨੀ YouGov ਨੇ 38 ਦੇਸ਼ਾਂ ਦੇ 42 ਹਜ਼ਾਰ ਲੋਕਾਂ ਦਾ ਸਰਵੇਖਣ ਕਰਕੇ ਸੂਚੀ ਤਿਆਰ ਕੀਤੀ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਰੂਸ ਦੇ ਵਲਾਦਿਮੀਰ ਪੁਤਿਨ ਨੂੰ ਪਿੱਛੇ ਛੱਡ ਕੇ 8ਵੇਂ ਨੰਬਰ ਤੇ ਰਹੇ। ਇਸ ਤੋਂ ਪਹਿਲਾਂ ਉਹ ਅਮਰੀਕੀ ਡੇਟਾ ਰਿਸਰਚ ਏਜੰਸੀ ‘ਮੌਰਨਿੰਗ ਕੰਸਲਟ’ ਵਿੱਚ ਚੋਟੀ ਤੇ ਰਹੇ ਸਨ। ਇਸਤੋਂ ਇਲਾਵਾ 2016 ਵਿੱਚ ਸਾਊਦੀ ਅਰਬ, 2018 ਵਿੱਚ ਫਲਸਤੀਨ, 2019 ਵਿੱਚ ਯੂਏਈ, ਰੂਸ, ਮਾਲਦੀਵ, ਬਹਿਰੀਨ, 2020 ਵਿੱਚ ਅਮਰੀਕਾ ਵਲੋਂ ਲੀਜਨ ਆਫ ਮੈਰਿਟ ਅਤੇ ਸਿਓਲ ਪੀਸ ਪ੍ਰਾਈਸ ਕਲਚਰ ਫਾਊਂਡੇਸ਼ਨ ਦੁਆਰਾ 2018 ਦਾ ਸ਼ਾਂਤੀ ਪੁਰਸਕਾਰ, ਸੰਯੁਕਤ ਰਾਸ਼ਟਰ ਚੈਂਪੀਅਨਸ ਆਫ ਅਰਥ, 2019 ਵਿੱਚ ਫਿਲਿਪ ਕੋਟਲਰ ਪ੍ਰੈਜੀਡੈਂਸ਼ੀਅਲ ਅਵਾਰਡ, ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੁਆਰਾ ਗਲੋਬਲ ਗੋਲਕੀਪਰ ਅਵਾਰਡ, 2021 ਵਿੱਚ ਕੈਂਬ੍ਰਿਜ ਐਨਰਜੀ ਰਿਸਰਚ ਐਸੋਸੀਏਟਸ ਦੁਆਰਾ ਵਾਤਾਵਰਣ ਆਗੂ ਪੁਰਸਕਾਰ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮਿਲ ਚੁੱਕੇ ਹਨ।

Comment here