ਕਾਬੁਲ-ਪੂਰਬੀ ਅਫਗਾਨਿਸਤਾਨ ਵਿੱਚ ਵਿਨਾਸ਼ਕਾਰੀ ਭੂਚਾਲ ਦੇ ਇੱਕ ਦਿਨ ਬਾਅਦ ਲੋਕਾਂ ਨੇ ਆਪਣੇ ਅਜ਼ੀਜ਼ਾਂ ਦੀਆਂ ਲਾਸ਼ਾਂ ਨੂੰ ਦਫਨਾਇਆ ਅਤੇ ਬਚੇ ਲੋਕਾਂ ਦੀ ਭਾਲ ਲਈ ਆਪਣੇ ਘਰਾਂ ਤੋਂ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ।ਭੂਚਾਲ ‘ਚ ਘੱਟੋ-ਘੱਟ 1,000 ਲੋਕਾਂ ਦੀ ਮੌਤ ਹੋ ਚੁੱਕੀ ਹੈ।ਤਾਲਿਬਾਨ ਅਤੇ ਅੰਤਰਰਾਸ਼ਟਰੀ ਭਾਈਚਾਰਾ ਤਬਾਹੀ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਅਫਗਾਨਿਸਤਾਨ ਦਾ ਪਕਤਿਕਾ ਪ੍ਰਾਂਤ ਬੁੱਧਵਾਰ ਨੂੰ 6 ਤੀਬਰਤਾ ਦੇ ਭੂਚਾਲ ਦਾ ਕੇਂਦਰ ਸੀ।ਲਾਸ਼ਾਂ ਨੂੰ ਦਫ਼ਨਾਉਣ ਲਈ, ਉਥੇ ਲੋਕਾਂ ਨੇ ਇੱਕ ਪਿੰਡ ਵਿੱਚ ਕਤਾਰਾਂ ਵਿੱਚ ਕਬਰਾਂ ਪੁੱਟੀਆਂ।ਇਸ ਦੇ ਨਾਲ ਹੀ ਅਫਗਾਨਿਸਤਾਨ ਦੀ ਇਕ ਲੜਕੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਭਾਵੁਕ ਪ੍ਰਤੀਕਿਰਿਆ ਦੇ ਰਹੇ ਹਨ।
ਇਹ ਤਸਵੀਰ ਉੱਥੋਂ ਦੇ ਇੱਕ ਪੱਤਰਕਾਰ ਨੇ ਟਵਿਟਰ ‘ਤੇ ਪੋਸਟ ਕੀਤੀ ਹੈ।ਜਿਸ ‘ਚ ਉਨ੍ਹਾਂ ਨੇ ਫੋਟੋ ਦੇ ਨਾਲ ਲਿਖਿਆ ਕਿ ‘ਇਹ ਲੜਕੀ ਸ਼ਾਇਦ ਆਪਣੇ ਪਰਿਵਾਰ ਦੀ ਇਕਲੌਤੀ ਜਿੰਦਾ ਮੈਂਬਰ ਹੈ।’ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਲੜਕੀ ਦੇ ਪਰਿਵਾਰ ਦੇ ਬਚੇ ਹੋਏ ਮੈਂਬਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਇੱਕ ਤਿੰਨ ਸਾਲ ਦੀ ਬੱਚੀ ਵਰਗੀ ਲੱਗਦੀ ਹੈ।ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਆਏ ਭੂਚਾਲ ਤੋਂ ਬਾਅਦ ਇਹ ਲੜਕੀ ਆਪਣੇ ਪਰਿਵਾਰ ਦੀ ਆਖਰੀ ਜਿਉਂਦੀ ਹੋਈ ਮੈਂਬਰ ਹੈ।ਲੜਕੀ ਦੀ ਫੋਟੋ ਵਿਚ ਉਸ ਦਾ ਚਿਹਰਾ ਚਿੱਕੜ ਨਾਲ ਭਰਿਆ ਨਜ਼ਰ ਆ ਰਿਹਾ ਹੈ।ਇਸ ਤੋਂ ਇਲਾਵਾ ਬੈਕਗ੍ਰਾਊਂਡ ‘ਚ ਭੂਚਾਲ ਕਾਰਨ ਨੁਕਸਾਨਿਆ ਇਕ ਘਰ ਦਿਖਾਈ ਦੇ ਰਿਹਾ ਹੈ।ਟਵਿਟਰ ਯੂਜ਼ਰਸ ਉਸ ਦੇ ਟਵੀਟ ‘ਤੇ ਭਾਵੁਕ ਪ੍ਰਤੀਕਿਰਿਆ ਦੇ ਰਹੇ ਹਨ।
ਅਫਗਾਨਿਸਤਾਨ ਵਿੱਚ ਬੁੱਧਵਾਰ ਨੂੰ ਆਇਆ ਭੂਚਾਲ ਦਹਾਕਿਆਂ ਵਿੱਚ ਸਭ ਤੋਂ ਵਿਨਾਸ਼ਕਾਰੀ ਸੀ।ਪਹਾੜੀ ਖੇਤਰ ‘ਚ ਤਬਾਹੀ ਦੀ ਸੂਚਨਾ ਹੌਲੀ-ਹੌਲੀ ਸਾਹਮਣੇ ਆ ਰਹੀ ਹੈ।ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।ਸਰਕਾਰੀ ਬਖਤਰ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ ‘ਚ 1,500 ਲੋਕ ਜ਼ਖਮੀ ਹੋਣ ਦਾ ਦਾਅਵਾ ਕੀਤਾ ਹੈ।ਇਸ ਦੇ ਨਾਲ ਹੀ, ਮਰਨ ਵਾਲਿਆਂ ਦੀ ਪਹਿਲੀ ਸੁਤੰਤਰ ਗਿਣਤੀ ਕਰਨ ਤੋਂ ਬਾਅਦ, ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਸਹਾਇਤਾ ਤਾਲਮੇਲ ਦਫਤਰ ਨੇ ਕਿਹਾ ਕਿ ਪਕਤਿਕਾ ਅਤੇ ਗੁਆਂਢੀ ਖੋਸਤ ਸੂਬੇ ਵਿੱਚ ਲਗਭਗ 770 ਲੋਕਾਂ ਦੀ ਮੌਤ ਹੋ ਗਈ ਹੈ।ਨਿਊਜ਼ ਏਜੰਸੀ ਬਖਤਰ ਦੇ ਪੱਤਰਕਾਰ ਨੇ ਭੂਚਾਲ ਪ੍ਰਭਾਵਿਤ ਇਲਾਕੇ ਤੋਂ ਭੇਜੀ ਫੁਟੇਜ ‘ਚ ਕਿਹਾ, ”(ਭੂਚਾਲ ਪੀੜਤਾਂ) ਕੋਲ ਖਾਣ ਲਈ ਕੁਝ ਨਹੀਂ ਹੈ ਅਤੇ ਮੀਂਹ ਪੈ ਰਿਹਾ ਹੈ।ਉਨ੍ਹਾਂ ਦੇ ਘਰ ਤਬਾਹ ਹੋ ਗਏ ਹਨ।ਕਿਰਪਾ ਕਰਕੇ ਉਹਨਾਂ ਦੀ ਮਦਦ ਕਰੋ, ਉਹਨਾਂ ਨੂੰ ਇਕੱਲਾ ਨਾ ਛੱਡੋ।
Comment here