ਅਪਰਾਧਸਿਆਸਤਖਬਰਾਂ

ਭੁਪਿੰਦਰ ਹਨੀ ਨੂੰ ਨਹੀਂ ਮਿਲੀ ਰਾਹਤ

ਜਲੰਧਰ-ਨਜਾਇਜ਼ ਮਾਈਨਿੰਗ ਤੇ ਮਨੀ ਲਾਂਡਰਿੰਗ ਮਾਮਲੇ ਚ ਫਸੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਜ਼ਮਾਨਤ ਮਾਮਲੇ ਚ ਕੋਈ ਰਾਹਤ ਨਹੀੰ ਮਿਲੀ। ਬੀਤੇ ਦਿਨ ਉਸ ਨੂੰ ਜਲੰਧਰ ਦੀ ਜ਼ਿਲ੍ਹਾ ਸੈਸ਼ਨ ਜੱਜ ਰੁਪਿੰਦਰਜੀਤ ਚਾਹਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਦੋਨਾਂ ਪੱਖਾਂ ਦੀ ਬਹਿਸ ਸੁਣਨ ਉਪਰੰਤ ਅਦਾਲਤ ਨੇ ਬਾਕੀ ਰਹਿੰਦੀ ਬਹਿਸ ਲਈ 30 ਅਪ੍ਰੈਲ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਜਦਕਿ ਇਸ ਮਾਮਲੇ ’ਚ ਦੋਨਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਅਜੇ ਜਾਰੀ ਹੈ। ਯਾਦ ਰਹੇ ਈ. ਡੀ. ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਬੀਤੇ ਦਿਨੀਂ ਨਾਜਾਇਜ਼ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਭੁਪਿੰਦਰ ਹਨੀ ਨੂੰ ਗ੍ਰਿਫ਼ਤਾਰ ਕਰਕੇ 4 ਫ਼ਰਵਰੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ।

Comment here