ਅਪਰਾਧਸਿਆਸਤਖਬਰਾਂ

ਭਿੰਡਰਾਂਵਾਲੇ ਦਾ ਪੋਤਾ ਗੁਰਮੁਖ ਟਿਫਨ ਬੰਬ ਮਾਮਲੇ ਚ ਰਿਮਾਂਡ ਤੇ

ਕਪੂਰਥਲਾ – ਜਲੰਧਰ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੁੱਤ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਮੁੰਡੇ ਗੁਰਮੁਖ ਸਿੰਘ ਬਰਾੜ ਨੂੰ ਕੇਂਦਰੀ ਏਜੰਸੀਆਂ ਨੇ ਭਾਰੀ ਮਾਤਰਾ ਚ ਅਸਲੇ ਸਣੇ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਸੀ। 20 ਅਗਸਤ ਨੂੰ  ਇੰਟੈਲੀਜੈਂਸ ਤੇ ਪੰਜਾਬ ਪੁਲਿਸ ਦੀ ਰੇਡ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਗੁਰਮੁਖ ਸਿੰਘ ਬਰਾੜ ਨੂੰ ਕਪੂਰਥਲਾ ਪੁਲਿਸ ਨੇ ਅਦਾਲਤ ‘ਚ ਪੇਸ਼ ਕਰ ਕੇ ਉਸ ਦਾ 1 ਸਤੰਬਰ ਤਕ ਦਾ ਰਿਮਾਂਡ ਹਾਸਲ ਕੀਤਾ ਹੈ, ਉੱਥੇ ਹੀ ਪੁਲਿਸ ਦੀ ਪੁੱਛਗਿੱਛ ‘ਚ ਗੁਰਮੁਖ ਨੇ ਇਹ ਨਹੀਂ ਕਬੂਲਿਆ ਕਿ ਛਾਪੇਮਾਰੀ ਤੋਂ ਪਹਿਲਾਂ ਉਸ ਨੇ ਦੋ ਟਿਫਿਨ ਬੰਬ ਅੰਮ੍ਰਿਤਸਰ-ਜਲੰਧਰ ਜੀਟੀ ਰੋਡ ‘ਤੇ ਸਥਿਤ ਪਿੰਡ ਹੱਬੋਵਾਲ ਨੇੜੇ ਅੰਡਰ ਪਾਸ ‘ਚ ਰੱਖਿਆ ਸੀ ਜਦਕਿ ਇਕ ਟਿਫਨ ਬੰਬ ਨੂੰ ਮੋਗਾ ਦੇ ਬੁਗੀਪੁਰਾ ਚੌਕ ਨੇੜੇ ਰੱਖਿਆ ਗਿਆ ਸੀ। ਪੁਲਿਸ ਦੀ ਪੁੱਛਗਿੱਛ ਵਿਚ ਗੁਰਮੁਖ ਨੇ ਕਬੂਲਿਆ ਹੈ ਕਿ ਉਸ ਨੇ ਇਸ  ਦੀ ਡਲਿਵਰੀ ਆਪਣੇ ਤਾਏ ਤੇ ਪਾਕਿਸਤਾਨ ‘ਚ ਬੈਠੇ ਅੱਤਵਾਦੀ ਲਖਬੀਰ ਸਿੰਘ ਰੋਡੇ ਦੇ ਰਹਿਣ ‘ਤੇ ਕੀਤੀ ਸੀ, ਇਨ੍ਹਾਂ ਵਿਸਫੋਟਕਾਂ ਦੀ ਡਲਿਵਰੀ ਅਗਸਤ ਮਹੀਨੇ ਕੀਤੀ ਸੀ, ਉੱਥੇ ਹੀ ਇਨ੍ਹਾਂ ਵਿਸਫੋਟਕਾਂ ਦੇ ਨਾਲ-ਨਾਲ-ਨਾਲ ਗੁਰਮੁਖ ਨੇ ਹਮੀਰਾ ਪਿੰਡ ਨੇੜੇ ਇਕ ਪਿਸਤੌਲ ਤੇ 70 ਕਾਰਤੂਸਾਂ ਨਾਲ ਭਰਿਆ ਇਕ ਲਿਫਾਫਾ ਵੀ ਰੱਖਿਆ ਸੀ। ਹੋਰ ਪੁੱਛਗਿਛ ਹਾਲੇ ਜਾਰੀ ਹੈ।

Comment here