ਅਜਬ ਗਜਬਖਬਰਾਂਚਲੰਤ ਮਾਮਲੇ

ਭਿਖਾਰੀ ਬਜ਼ੁਰਗ ਮਹਿਲਾ ਨੇ ਮੰਦਰ ਨੂੰ ਦਾਨ ਕੀਤੇ ਇਕ ਲੱਖ ਰੁਪਏ

ਭੁਵਨੇਸ਼ਵਰ-ਇੱਥੇ ਇਕ ਬਜ਼ੁਰਗ ਮਹਿਲਾ ਨੇ ਜਗਨਨਾਥ ਮੰਦਰ ਦੇ ਨਿਰਮਾਣ ’ਚ 1 ਲੱਖ ਰੁਪਏ ਦਾਨ ਕਰ ਦਿੱਤੇ। ਖ਼ਾਸ ਗੱਲ ਇਹ ਹੈ ਕਿ ਇਸ ਔਰਤ ਨੇ ਇਹ ਰਕਮ ਭੀਖ ਮੰਗ ਕੇ ਇਕੱਠੀ ਕੀਤੀ ਸੀ। 70 ਸਾਲਾ ਮਹਿਲਾ ਪੂਰੀ ਜ਼ਿੰਦਗੀ ਭੀਖ ਮੰਗ ਕੇ ਜ਼ਿੰਦਗੀ ਬਤੀਤ ਕਰਦੀ ਰਹੀ। ਇਸ ਦੌਰਾਨ ਉਸ ਨੇ ਦਾਨ ਕੀਤੇ ਰੁਪਏ ਵੀ ਜੋੜੇ ਅਤੇ ਹੁਣ ਮਰਨ ਤੋਂ ਪਹਿਲਾਂ ਉਹ ਇਨ੍ਹਾਂ ਰੁਪਇਆ ਨੂੰ ਦਾਨ ਕਰਨਾ ਚਾਹੁੰਦੀ ਸੀ, ਇਸ ਲਈ ਮੰਦਰ ਪ੍ਰਸ਼ਾਸਨ ਨੂੰ ਰੁਪਏ ਸੌਂਪੇ।
ਮਾਮਲਾ ਕੰਧਮਾਲ ਜ਼ਿਲ੍ਹੇ ਦੇ ਫੂਲਬਨੀ ’ਚ ਪੁਰਾਣੇ ਜਗਨਨਾਥ ਮੰਦਰ ਦਾ ਹੈ। ਹੁਣ ਮਹਿਲਾ ਦੇ ਰੁਪਇਆ ਨੂੰ ਮੰਦਰ ਦੇ ਪੁਨਰ ਨਿਰਮਾਣ ਲਈ ਇਸਤੇਮਾਲ ਕੀਤਾ ਜਾਵੇਗਾ। ਤੁਲਾ ਬਹਿਰਾ ਪਿਛਲੇ 20 ਸਾਲਾਂ ਤੋਂ ਫੂਲਬਨੀ ਕਸਬੇ ਦੇ ਵੱਖ-ਵੱਖ ਮੰਦਰਾਂ ਕੋਲ ਭੀਖ ਮੰਗਦੀ ਰਹੀ। ਤੁਲਾ ਦਾ ਵਿਆਹ ਸਰੀਰ ਤੌਰ ’ਤੇ ਅਸਮਰੱਥ ਪ੍ਰਫੁੱਲ ਬਹਿਰਾ ਨਾਲ ਹੋਇਆ ਸੀ। ਜੋੜਾ ਕਸਬੇ ’ਚ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ। ਬਾਅਦ ਵਿਚ ਪ੍ਰਫੁੱਲ ਤੁਲਾ ਨੂੰ ਇਕਲਿਆਂ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਔਰਤ ਦਾ ਕੋਈ ਨੇੜਲਾ ਰਿਸ਼ਤੇਦਾਰ ਨਹੀਂ ਹੈ, ਉਸ ਨੇ ਖ਼ੁਦ ਨੂੰ ਭਗਵਾਨ ਜਗਨਨਾਥ ਦੇ ਚਰਨਾਂ ਵਿਚ ਸਮਰਪਿਤ ਕਰ ਦਿੱਤਾ ਹੈ।

Comment here