ਖਬਰਾਂ

ਭਾਰੀ ਮੀਂਹ ਨਾਲ ਜੰਮੂ-ਕਸ਼ਮੀਰ, ਹਿਮਾਚਲ ਚ ਮੰਦੇ ਹਾਲ

ਪੰਜਾਬ ਚ ਨਦੀਆਂ ਚੜੀਆਂ

ਚੱਲ ਰਹੇ ਬਰਸਾਤ ਦੇ ਮੌਸਮ ਚ ਬਹੁਤੀ ਥਾਈਂ ਮੀਂਹ ਆਫਤ ਬਣ ਗਿਆ ਹੈ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਵਿਚ ਬੱਦਲ ਫਟਣ ਕਾਰਨ ਛੇ ਘਰ ਰੁੜ੍ਹ ਗਏ। ਪੰਜ ਲਾਸ਼ਾਂ ਬਰਾਮਦ ਹੋਈਆਂ। 50 ਤੋਂ ਵੱਧ ਲੋਕ ਲਾਪਤਾ ਹਨ। ਬਚਾਅ ਮੁਹਿੰਮ ਜਾਰੀ ਹੈ। ਹਿਮਾਚਲ ਦੇ ਲਾਹੌਲ ਸਪਿਤੀ ਵਿਚ ਬੀਤੀ ਰਾਤ ਨਾਲੇ ਵਿਚ ਕਈ ਲੋਕ ਵਹਿ ਗਏ। 6 ਲਾਸ਼ਾਂ ਬਰਾਮਦ ਹੋਈਆਂ ਨੇ, ਕਈ ਲਾਪਤਾ ਹਨ। ਕੁੱਲੂ ਵਿਚ ਮਨੀਕਰਨ ਦੀ ਬ੍ਰਹਮਗੰਗਾ ਵੀ ਕਾਫੀ ਚੜ੍ਹੀ ਹੋਈ ਹੈ। ਉਸ ਵਿਚ ਇਕ ਮਾਂ-ਬੇਟੇ ਦੇ ਡੁੱਬ ਕੇ ਮਰਨ ਦੀ ਖਬਰ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮਨਾਲੀ-ਲੇਹ ਹਾਈਵੇ ਉੱਤੇ ਯਾਤਰਾ ਨਾ ਕਰਨ। ਹਿਮਾਚਲ ਅਤੇ ਪੰਜਾਬ ਵਿਚ ਪੈ ਰਹੀ ਬਰਸਾਤ ਕਾਰਨ ਪਟਿਆਲਾ ਜ਼ਿਲ੍ਹੇ ਵਿਚ ਵਗਦੀਆਂ ਬਰਸਾਤੀ ਨਦੀਆਂ ਘੱਗਰਮੀਰਾਂਪੁਰ ਚੋਅਟਾਂਗਰੀ ਤੇ ਪਟਿਆਲਾ ਨਦੀ ਵਿਚ ਪਾਣੀ ਉਛਾਲੇ ਮਾਰਨ ਲੱਗਾ ਹੈ। ਲੋਕਾਂ ਵਿਚ ਵੱਧਦੀ ਦਹਿਸ਼ਤ ਕਾਰਨ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨੇ ਸਮੁੱਚੀਆਂ ਨਦੀਆਂ ਦਾ ਜਾਇਜ਼ਾ ਲਿਆ ਤੇ ਲੋਕਾਂ ਨੂੰ ਸਭ ਠੀਕ ਦਾ ਭਰੋਸਾ ਦਿੱਤਾ ਤੇ ਪ੍ਰਸ਼ਾਸਨ ਦੀ ਚੌਕਸੀ ਦੀ ਵੀ ਗੱਲ ਕੀਤੀ। ਤੇ ਪਿਛਲੇਰੀ ਰਾਤ ਮੀਂਹ ਕਾਰਨ ਖਮਾਣੋਂ ਖੁਰਦ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਕ ਜ਼ਖਮੀ ਹੋਇਆ ਹੈ। ਇਲਾਕੇ ਚ ਸੋਗ ਦਾ ਮਹੌਲ ਹੈ।

 

Comment here