ਖਬਰਾਂ

ਭਾਰੀ ਮੀਂਹ ਨਾਲ ਜਨਜੀਵਨ ਪ੍ਰਭਾਵਿਤ

ਨਵੀਂ ਦਿੱਲੀ- ਬੀਤੇ ਕੁਝ ਦਿਨ ਤੋੰ ਉੱਤਰੀ ਭਾਰਤ ਚ ਮੌਸਮ ਦੇ ਮਿਜਾਜ਼ ਵਿਗੜੇ ਹੋਏ ਹਨ। ਦਿੱਲੀ ਤੇ ਉਸ ਦੇ ਆਸਪਾਸ ਦੇ ਇਲਾਕਿਆਂ ‘ਚ ਕੱਲ੍ਹ ਰਾਤ ਤੋਂ ਤੇਜ਼ ਬਾਰਸ਼ ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਪੂਰਾ ਦਿਨ ਰੁਕ-ਰੁਕ ਕੇ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਪੰਜਾਬ ‘ਚ ਵੀ ਕੱਲ੍ਹ ਤੋਂ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਬੀਤੇ ਦਿਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਜ਼ੋਰਦਾਰ ਬਾਰਸ਼ ਹੋਈ, ਜਿਸ ਤੋਂ ਬਾਅਦ ਸੜਕਾਂ ‘ਤੇ ਪਾਣੀ ਭਰਿਆ ਦਿਖਾਈ ਦਿੱਤਾ। ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਸ਼ਨੀਵਾਰ ਸਵੇਰ ਤੋਂ ਹੀ ਭਾਰੀ ਬਾਰਸ਼ ਨੇ ਦਸਤਕ ਦਿੱਤੀ। ਜਿਸ ਤੋਂ ਬਾਅਦ ਮੌਸਮ ‘ਚ ਠੰਡਕ ਦਿਖਾਈ ਦਿੱਤੀ। ਉੱਥੇ ਹੀ ਗੁਜਰਾਤ ‘ਚ ਬਾਰਸ਼ ਦੀ ਵਜ੍ਹਾ ਨਾਲ ਆਵਾਜਾਈ ਠੱਪ ਹੋ ਗਈ ਹੈ। ਇੱਥੇ 18 ਸੜਕਾਂ ਬੰਦ ਹੋ ਗਈਆਂ ਹਨ। ਆਈਐਮਡੀ ਨੇ ਇੱਥੇ ਅਗਲੇ ਚਾਰ ਦਿਨਾਂ ਤਕ ਬਾਰਸ਼ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਇਲਾਵਾ ਅੱਜ ਰਾਜਸਥਾਨ ਤੇ ਓੜੀਸਾ ‘ਚ ਭਾਰੀ ਬਾਰਸ਼ ਹੋ ਸਕਦੀ ਹੈ। ਭਾਰੀ ਮੀਂਹ ਨਾਲ ਜਿੱਥੇ ਮੌਸਮ ਚ ਕੁਝ ਠੰਡਾ ਬਦਲਾਅ ਆਇਆ ਹੈ, ਓਥੇ ਸੜਕਾਂ ਤੇ ਪਾਣੀ ਭਰਨ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।

Comment here