ਪਟਿਆਲਾ– ਪੰਜਾਬ ਚ ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਨੇ ਇੱਕ ਗਰੀਬ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ। ਜ਼ਿਲ੍ਹੇ ਦੇ ਪਿੰਡ ਮਤੋਲੀ ਵਿਖੇ ਬੀਤੀ ਰਾਤ ਭਾਰੀ ਬਰਸਾਤ ਨਾਲ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਕਮਰੇ ਚ ਸੁੱਤੇ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ, ਇਕ ਮੈਂਬਰ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦਾ ਪਤਾ ਲਗਦਿਆਂ ਹੀ ਆਲੇ ਦੁਆਲੇ ਦੇ ਲੋਕਾਂ ਨੇ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ ਸੀ, ਪਰ ਉਦੋਂ ਤੱਕ ਚਾਰ ਜੀਅ ਦਮ ਤੋੜ ਚੁੱਕੇ ਸੀ, ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ। ਮਰਨ ਵਾਲਿਆਂ ਵਿੱਚ ਪਰਿਵਾਰ ਦਾ ਮੁਖੀ ਮੁਖ਼ਤਿਆਰ ਸਿੰਘ (40) ਉਸ ਦਾ ਪੁੱਤ ਵੰਸ਼ਦੀਪ ਸਿੰਘ (14) ਤੇ ਸ਼ਾਮਲ ਹਨ, ਜਦਕਿ ਪਤਨੀ ਸੁਰਿੰਦਰ ਕੌਰ ਹਸਪਤਾਲ ਵਿਚ ਜੇਰੇ ਇਲਾਜ ਹੈ। ਇਲਾਕੇ ਦੇ ਲੋਕਾਂ ਨੇ ਜ਼ਖਮੀ ਮਹਿਲਾ ਦੇ ਇਲਾਜ ਲਈ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ।
Comment here