ਨਵੀਂ ਦਿੱਲੀ-ਕਲਿੰਗਾ ਸਟੇਡੀਅਮ ‘ਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੇ ਕਰਾਸ ਓਵਰ ਮੈਚ ‘ਚ ਭਾਰਤੀ ਟੀਮ ਨੂੰ ਕਰੀਬੀ ਮੁਕਾਬਲੇ ਤੋਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ। ਪੂਰੇ ਮੈਚ ਦੌਰਾਨ ਟੀਮ ਇੰਡੀਆ ਮੈਚ ‘ਚ ਮਜ਼ਬੂਤ ਸਥਿਤੀ ‘ਚ ਨਜ਼ਰ ਆਈ ਪਰ ਅੰਤ ‘ਚ ਕੀਵੀਆਂ ਦੀ ਜਿੱਤ ਹੋਈ। ਸ਼ੂਟਆਊਟ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਇਹ ਮੈਚ 4-5 ਨਾਲ ਜਿੱਤ ਲਿਆ। ਇਸ ਹਾਰ ਨਾਲ ਭਾਰਤੀ ਟੀਮ ਹਾਕੀ ਵਿਸ਼ਵ ਕੱਪ 2023 ‘ਚੋਂ ਬਾਹਰ ਹੋ ਗਈ ਹੈ, ਜਦਕਿ ਨਿਊਜ਼ੀਲੈਂਡ ਨੇ ਕੁਆਰਟਰ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੈਚ 3-3 ਦੀ ਬਰਾਬਰੀ ‘ਤੇ ਖਤਮ ਹੋਇਆ। ਜਿਸ ਤੋਂ ਬਾਅਦ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਆਉਣਾ ਸੀ। ਭਾਰਤੀ ਹਾਕੀ ਟੀਮ ਨੇ ਸ਼ੁਰੂ ਤੋਂ ਹੀ ਮੈਚ ‘ਤੇ ਪਕੜ ਬਣਾਈ ਰੱਖੀ ਸੀ ਪਰ ਜਿਵੇਂ ਹੀ ਮੈਚ ਆਪਣੇ ਆਖਰੀ ਪੜਾਅ ‘ਤੇ ਪਹੁੰਚਿਆ ਤਾਂ ਨਿਊਜ਼ੀਲੈਂਡ ਨੇ ਵਾਪਸੀ ਕੀਤੀ।
ਨਿਊਜ਼ੀਲੈਂਡ ਤੋਂ ਪੈਨਲਟੀ ਸ਼ੂਟਆਊਟ ਵਿਚ ਹਾਰ ਨਾਲ ਭਾਰਤ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ 3-3 ਨਾਲ ਬਰਾਬਰੀ ‘ਤੇ ਸਨ। ਇਸ ਤੋਂ ਬਾਅਦ ਮੈਚ ਪੈਨਲਟੀ ਸ਼ੂਟਆਊਟ ਤੱਕ ਪਹੁੰਚ ਗਿਆ। ਉੱਥੇ ਨਿਊਜ਼ੀਲੈਂਡ ਨੇ 5-4 ਨਾਲ ਜਿੱਤ ਦਰਜ ਕੀਤੀ। 24 ਜਨਵਰੀ ਨੂੰ ਕੁਆਰਟਰ ਫਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਮੌਜੂਦਾ ਚੈਂਪੀਅਨ ਬੈਲਜੀਅਮ ਨਾਲ ਹੋਵੇਗਾ।
ਭਾਰਤ ਨੂੰ ਮੈਚ ਵਿੱਚ ਪਹਿਲਾ ਪੈਨਲਟੀ ਕਾਰਨਰ 12ਵੇਂ ਮਿੰਟ ਵਿੱਚ ਮਿਲਿਆ। ਨਿਊਜ਼ੀਲੈਂਡ ਦੇ ਖਿਡਾਰੀ ਸਾਈਮਨ ਚਾਈਲਡ ਨੇ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਦਾ ਸ਼ਾਟ ਰੋਕਿਆ। ਇਸ ਤਰ੍ਹਾਂ ਟੀਮ ਇੰਡੀਆ ਆਪਣੇ ਪਹਿਲੇ ਪੈਨਲਟੀ ਕਾਰਨਰ ‘ਤੇ ਗੋਲ ਨਹੀਂ ਕਰ ਸਕੀ। ਭਾਰਤ ਨੇ 17ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਕੀਤਾ।
ਇਸ ਤੋਂ ਪਹਿਲਾਂ ਭਾਰਤ ਨੂੰ 21ਵੇਂ ਮਿੰਟ ਵਿੱਚ ਦੋ ਪੈਨਲਟੀ ਕਾਰਨਰ ਮਿਲੇ। ਟੀਮ ਇੰਡੀਆ ਦੋਵੇਂ ਪੈਨਲਟੀ ਕਾਰਨਰ ‘ਤੇ ਗੋਲ ਨਹੀਂ ਕਰ ਸਕੀ। ਦੂਜੇ ਪੈਨਲਟੀ ਕਾਰਨਰ ‘ਤੇ ਭਾਰਤੀ ਖਿਡਾਰੀ ਨੇ ਗੇਂਦ ਗੋਲ ਪੋਸਟ ‘ਚ ਪਾ ਦਿੱਤੀ ਪਰ ਨਿਊਜ਼ੀਲੈਂਡ ਨੇ ਰਿਵਿਊ ਲੈ ਲਿਆ। ਤੀਜੇ ਅੰਪਾਇਰ ਨੇ ਭਾਰਤੀ ਖਿਡਾਰੀ ਅਭਿਸ਼ੇਕ ਦੇ ਬੈਕਸਟਿਕ ਕਾਰਨ ਨਿਊਜ਼ੀਲੈਂਡ ਦੇ ਹੱਕ ਵਿੱਚ ਫੈਸਲਾ ਦਿੱਤਾ। ਇਸ ਤਰ੍ਹਾਂ ਟੀਮ ਇੰਡੀਆ ਦਾ ਦੂਜਾ ਗੋਲ ਠੁਕਰਾ ਦਿੱਤਾ ਗਿਆ। ਇਸ ਤੋਂ ਬਾਅਦ ਭਾਰਤ ਨੇ 23ਵੇਂ ਮਿੰਟ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਗੁਆ ਦਿੱਤਾ।
Comment here