ਕੋਲੰਬੋ-ਭਾਰਤ ਨੇ ਪੈਟਰੋਲੀਅਮ ਪਦਾਰਥਾਂ ਦੀ ਖਰੀਦ ਲਈ ਮੁਦਰਾ ਅਤੇ ਊਰਜਾ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੂੰ 50 ਕਰੋੜ ਡਾਲਰ ਦੀ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਜੀ ਐਲ ਪੀਰਿਸ ਨੂੰ 500 ਮਿਲੀਅਨ ਡਾਲਰ ਦੀ ਕ੍ਰੈਡਿਟ ਲਾਈਨ ਵਧਾਉਣ ਲਈ ਸਹਿਮਤੀ ਦਿੰਦੇ ਹੋਏ ਇੱਕ ਪੱਤਰ ਲਿਖਿਆ ਹੈ। ਸ਼੍ਰੀਲੰਕਾ ਇਸ ਸਮੇਂ ਵਿਦੇਸ਼ੀ ਮੁਦਰਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਘਟਦਾ ਜਾ ਰਿਹਾ ਹੈ। ਇਸ ਨਾਲ ਸ੍ਰੀਲੰਕਾ ਦੀ ਮੁਦਰਾ ਦੀ ਕੀਮਤ ਘਟ ਰਹੀ ਹੈ ਅਤੇ ਦਰਾਮਦ ਮਹਿੰਗਾ ਹੋ ਰਿਹਾ ਹੈ। ਇਸ ਸਮੇਂ ਸ਼੍ਰੀਲੰਕਾ ਈਂਧਨ ਸਮੇਤ ਸਾਰੀਆਂ ਜ਼ਰੂਰੀ ਵਸਤਾਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰੀ ਬਿਜਲੀ ਯੂਨਿਟ ਟਰਬਾਈਨਾਂ ਨੂੰ ਚਲਾਉਣ ਤੋਂ ਅਸਮਰੱਥ ਹਨ ਅਤੇ ਪੀਕ ਆਵਰਜ਼ ਦੌਰਾਨ ਬਿਜਲੀ ਦੇ ਕੱਟ ਲੱਗਦੇ ਹਨ। ਸ੍ਰੀਲੰਕਾ ਦੇ ਬਿਜਲੀ ਮੰਤਰੀ ਗਾਮਿਨੀ ਲੋਕੁਗੇ ਦੀ ਭਾਰਤੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਇਸ ਸੰਕਟ ਨੂੰ ਦੂਰ ਕਰਨ ਦੇ ਉਪਾਵਾਂ ਬਾਰੇ ਗੱਲਬਾਤ ਵੀ ਅਸਫਲ ਰਹੀ। ਲੋਕੁਗੇ ਨੇ ਕਿਹਾ, “ਆਈਓਸੀ ਨੇ ਸੀਲੋਨ ਬਿਜਲੀ ਬੋਰਡ ਨੂੰ ਈਂਧਨ ਦੀ ਸਪਲਾਈ ਕਰਨ ਵਿੱਚ ਅਸਮਰੱਥਾ ਪ੍ਰਗਟਾਈ ਹੈ। ਉਸ ਕੋਲ ਵਾਧੂ ਸਮਾਨ ਨਹੀਂ ਹੈ।”
ਭਾਰਤ ਸ਼੍ਰੀਲੰਕਾ ਨੂੰ ਈਂਧਨ ਦੀ ਖਰੀਦ ਲਈ 50 ਕਰੋੜ ਡਾਲਰ ਦਾ ਕਰਜ਼ਾ ਦੇਵੇਗਾ

Comment here