ਸਿਆਸਤਖਬਰਾਂਦੁਨੀਆ

ਭਾਰਤ ਸਸਤਾ ਮੈਡੀਕਲ ਸਹੂਲਤਾਂ ਨਿਭਾਉਣ ’ਚ ਰਿਹੈ ਸਫਲ—ਤਰਨਜੀਤ ਸਿੰਘ ਸੰਧੂ

ਵਾਸ਼ਿੰਗਟਨ-ਸੀਨੀਅਰ ਕਾਂਗਰਸੀ ਕਰਮਚਾਰੀਆਂ ਲਈ ‘ਇੰਡੀਆ ਹਾਊਸ’ ਵਿਖੇ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਨਾ ਸਿਰਫ਼ ਮਜ਼ਬੂਤਰਣਨੀਤਕ ਅਤੇ ਰੱਖਿਆ ਸਬੰਧ ਹਨ, ਸਗੋਂ ਸਿਹਤ ਅਤੇ ਦਵਾਈ ਦੇ ਖੇਤਰ ਵਿਚ ਵੀ ਡੂੰਘਾ ਸਬੰਧ ਹੈ।’ ਉਨ੍ਹਾਂ ਕਿਹਾ, ‘ਇਹ (ਰਿਸ਼ਤੇ) ਲਗਾਤਾਰ ਹੋਰ ਡੂੰਘੇ ਹੁੰਦੇ ਜਾ ਰਹੇ ਹਨ।’
ਸੰਧੂ ਨੇ ਕਿਹਾ, ‘ਅੱਜ ਸਾਡੇ ਦੁਵੱਲੇ ਸਬੰਧਾਂ ਦਾ ਅਧਾਰ ਬਹੁਤ ਮਜ਼ਬੂਤ ਹੈ ਅਤੇ ਇਹ ਆਧਾਰ ਵਿਸ਼ਵਾਸ ਹੈ, ਜੋ ਲਗਾਤਾਰ ਵੱਧ ਰਿਹਾ ਹੈ। ਇਹ ਸਾਡੀ ਭਾਈਵਾਲੀ ਲਈ ਬਹੁਤ ਜ਼ਰੂਰੀ ਹੈ।’ ਸਦਨ ਅਤੇ ਸੈਨੇਟ ਦੋਵਾਂ ਵਿਚ ਸੰਸਦ ਮੈਂਬਰਾਂ ਦੇ ਕਰੀਬੀ ਸਹਿਯੋਗੀ ਮੰਨੇ ਜਾਣ ਵਾਲੇ ਕਾਂਗਰਸੀ ਦੇ ਇਹ ਕਰਮਚਾਰੀ, ਅਮਰੀਕੀ ਕਾਂਗਰਸ ਦੀਆਂ ਨੀਤੀਆਂ ਅਤੇ ਵਿਧਾਨਕ ਏਜੰਡੇ ਨੂੰ ਆਕਾਰ ਦੇਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਵਿਚੋਂ ਕਈ ਭਾਰਤੀ ਮੂਲ ਦੇ ਹਨ। ਸੰਧੂ ਨੇ ਕਿਹਾ ਕਿ ਭਾਰਤ ਸਸਤਾ ਇਲਾਜ, ਦਵਾਈਆਂ ਅਤੇ ਟੀਕੇ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ, ‘ਮੈਂ ਤੁਹਾਨੂੰ ਸਿਰਫ਼ ਇਕ ਉਦਾਹਰਣ ਦੇਵਾਂਗਾ। 6 ਸਾਲ ਪਹਿਲਾਂ, ਅਮਰੀਕਾ ਅਤੇ ਭਾਰਤ ਦੋਵਾਂ ਨੇ ਇਕ ਟੀਕੇ ਲਈ ਮਿਲ ਕੇ ਕੰਮ ਕੀਤਾ ਸੀ। ਅਸੀਂ ‘ਰੋਟਾਵਾਇਰਸ’ ਨਾਂ ਦੀ ਇਕ ਹੋਰ ਲਾਗ ਲਈ ਵੈਕਸੀਨ ਦਾ ਥੋਕ ਉਤਪਾਦਨ ਤਿਆਰ ਕੀਤਾ। ਦੋਵਾਂ ਦੇਸ਼ਾਂ ਦੇ ਸਹਿਯੋਗ ਨਾਲ ਇਕ ਸਿੰਗਲ ਖ਼ੁਰਾਕ ਦੀ ਕੀਮਤ 60 ਡਾਲਰ ਤੋਂ ਘਟ ਕੇ 1 ਡਾਲਰ ਹੋ ਗਈ। ਇਹ ਸਾਡੇ ਸਹਿਯੋਗ ਦੀ ਡੂੰਘਾਈ ਹੈ।
ਸਿਹਤ ਸੰਭਾਲ ਖੇਤਰ ਵਿਚ ਭਾਰਤ ਅਤੇ ਅਮਰੀਕਾ ਦਰਮਿਆਨ ਵੱਡੀਆਂ ਸੰਭਾਵਨਾਵਾਂ ਉੱਤੇ ਜ਼ੋਰ ਦਿੰਦੇ ਹੋਏ ਸੰਧੂ ਨੇ ਊਰਜਾ, ਜਲਵਾਯੂ ਤਬਦੀਲੀ ਅਤੇ ਨਵਿਆਉਣਯੋਗ ਊਰਜਾ ਦੇ ਮੁੱਦਿਆਂ ਉੱਤੇ ਸਹਿਯੋਗ ਦਾ ਵੀ ਜ਼ਿਕਰ ਕੀਤਾ।

Comment here