ਅਪਰਾਧਸਿਆਸਤਖਬਰਾਂ

ਭਾਰਤ ਸਰਕਾਰ ਕ੍ਰਿਪਟੋ ਕਰੰਸੀਜ਼ ’ਤੇ ਲਗਾ ਸਕਦੀ ਬੈਨ

ਨਵੀਂ ਦਿੱਲੀ-ਕ੍ਰਿਪਟੋ ਕਰੰਸੀ ਬੈਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਭਾਰਤ ਸਰਕਾਰ 29 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਕ੍ਰਿਪਟੋ ਕਰੰਸੀ ’ਤੇ ਬਿੱਲ ਪੇਸ਼ ਕਰੇਗੀ। ਇਨ੍ਹਾਂ ਖ਼ਬਰਾਂ ਵਿਚਕਾਰ ਕ੍ਰਿਪਟੋਕਰੰਸੀ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ ਖਬਰ ਭਾਰਤ ਦੇ ਉਨ੍ਹਾਂ 100 ਕਰੋੜ ਲੋਕਾਂ ਲਈ ਹੈ, ਜਿਨ੍ਹਾਂ ਨੇ ਕਿਸੇ ਨਾ ਕਿਸੇ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕੀਤਾ ਹੈ। ਇਸ ਖ਼ਬਰ ਨਾਲ ਉਹ ਸਾਰੇ ਲੋਕ ਪਰੇਸ਼ਾਨ ਹੋ ਜਾਣਗੇ, ਜਿਨ੍ਹਾਂ ਨੇ ਕ੍ਰਿਪਟੋ ਕਰੰਸੀ ਵਿੱਚ ਆਪਣਾ ਪੈਸਾ ਲਗਾਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਸਾਰੀਆਂ ਪ੍ਰਾਈਵੇਟ ਕ੍ਰਿਪਟੋ ਕਰੰਸੀਜ਼ ਨੂੰ ਬੈਨ ਕਰ ਦੇਵੇਗੀ। ਇਸ ਬਿੱਲ ਦੇ ਪਾਸ ਹੋਣ ’ਤੇ ਕੋਈ ਵੀ ਵਿਅਕਤੀ ਕ੍ਰਿਪਟੋ ਕਰੰਸੀ ਨੂੰ ਮਾਈਨ ਨਹੀਂ ਕਰ ਸਕੇਗਾ। ਨਾ ਉਹ ਖਰੀਦ ਸਕੇਗਾ ਅਤੇ ਨਾ ਹੀ ਜਨਰੇਟ ਕਰ ਸਕੇਗਾ, ਹੋਲਡ, ਸੇਲ ਜਾਂ ਕਿਸੇ ਕ੍ਰਿਪਟੋ ਕਰੰਸੀ ’ਚ ਡੀਲ ਕਰ ਸਕੇਗਾ। ਨਾ ਹੀ ਇਸ ਨੂੰ ਕਿਸੇ ਦੂਜੇ ਨੂੰ ਇਸ਼ੂ, ਟ੍ਰਾਂਸਫਰ ਜਾਂ ਡਿਸਪੋਜ਼ ਨਹੀਂ ਕਰ ਸਕੇ।
ਇਕ ਰਿਪੋਰਟ ਮੁਤਾਬਕ ਜਿਨ੍ਹਾਂ ਲੋਕਾਂ ਕੋਲ ਫਿਲਹਾਲ ਕ੍ਰਿਪਟੋ ਕਰੰਸੀਜ਼ ਹਨ, ਉਨ੍ਹਾਂ ਨੂੰ ਆਪਣੀ ਪੋਜੀਸ਼ਨ ’ਚੋਂ ਨਿਕਲਣ ਲਈ ਇਕ ਨਿਰਧਾਰਤ ਸਮਾਂ ਦਿੱਤਾ ਜਾਵੇਗਾ ਤਾਂ ਜੋ ਜੇ ਤੁਹਾਡੇ ਕੋਲ ਵੀ ਕੋਈ ਕ੍ਰਿਪਟੋ ਕਰੰਸੀ ਹੈ ਤਾਂ ਉਸ ਨੂੰ ਤੁਸੀਂ ਹੁਣੇ ਵੇਚ ਕੇ ਕੱਢ ਸਕਦੇ ਹੋ ਜਾਂ ਫਿਰ ਬਾਅਦ ’ਚ ਤੁਸੀਂ ਸਰਕਾਰ ਵਲੋਂ ਦਿੱਤੇ ਗਏ ਸਮੇਂ ’ਚ ਵੇਚ ਸਕਦੇ ਹੋ। ਸੂਤਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣਾ ਪੈਸਾ ਕ੍ਰਿਪਟੋ ਕਰੰਸੀ ’ਚ ਲਗਾਇਆ ਹੋਇਆ ਹੈ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਸਰਕਾਰ ਸਮਾਂ ਦੇ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਦੁਨੀਆ ਭਰ ਦੇ ਬਾਜ਼ਾਰਾਂ ’ਚ ਕ੍ਰਿਪਟੋਕਰੰਸੀ ਨੇ ਆਪਣਾ ਦਬਦਬਾ ਬਣਾਇਆ ਹੈ, ਜਿਸ ਦੇ ਵਿਚਕਾਰ ਦੁਨੀਆ ਦੇ ਕੁਝ ਦੇਸ਼ਾਂ ਵਲੋਂ ਇਸ ’ਤੇ ਪਾਬੰਦੀ ਲਗਾਉਣ ਦੀਆਂ ਖਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਦੇਸ਼ਾਂ ਵਿਚ ਭਾਰਤ ਵੀ ਹੈ ਜੋ ਕ੍ਰਿਪਟੋ ਕਰੰਸੀ ਨੂੰ ਲੈ ਕੇ ਖਦਸ਼ੇ ਵਿਚ ਹੈ। ਅੱਜ ਕ੍ਰਿਪਟੋ ਕਰੰਸੀ ਵਿਚ ਭਾਰੀ ਗਿਰਾਵਟ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਜ਼ਰੀਏ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕ੍ਰਿਪਟੋ ਕਰੰਸੀ ਕੀ ਹੈ
ਕ੍ਰਿਪਟੋ ਕਰੰਸੀ ਬਲਾਕਚੇਨ ਤਕਨੀਕ ’ਤੇ ਆਧਾਰਿਤ ਪੂਰੀ ਤਰ੍ਹਾਂ ਨਾਲ ਇਕ ਡਿਸੈਂਟ੍ਰਲਾਈਜ਼ਡ ਵਿਵਸਥਾ ਹੈ। ਇਸ ’ਤੇ ਕਿਸੇ ਸਰਕਾਰ ਜਾਂ ਕੰਪਨੀ ਦਾ ਕੋਈ ਕੰਟਰੋਲ ਨਹੀਂ ਹੈ। ਬਲਾਕਚੇਨ ਤਕਨਾਲੋਜੀ ਅਤੇ ਡਿਸਟ੍ਰੀਬਿਊਟੇਡ ਸਿਸਟਮ ’ਤੇ ਇਕ-ਦੂਜੇ ਨੂੰ ਟ੍ਰਾਂਸਫਰ ਹੋਣ ਵਾਲੀ ਕ੍ਰਿਪਟੋ ਕਰੰਸੀ ਬੇਹੱਦ ਸੁਰੱਖਿਅਤ ਮੰਨੀ ਜਾਂਦੀ ਹੈ।
ਇਸ ਨੂੰ ਹੈਕ ਕਰਨਾ ਸੰਭਵ ਨਹੀਂ
ਮਾਹਰ ਕਹਿੰਦੇ ਹਨ ਕਿ ਇਸ ਨੂੰ ਕੋਈ ਹੈਕ ਨਹੀਂ ਕਰ ਸਕਦਾ ਅਤੇ ਇਸ ਦੇ ਡਾਟਾ ’ਚ ਕਿਸੇ ਤਰ੍ਹਾਂ ਦੀ ਛੇੜਛਾੜ ਸੰਭਵ ਨਹੀਂ ਹੈ ਕਿਉਂਕਿ ਬਲਾਕਚੇਨ ਤਕਨੀਕ ’ਚ ਹਰ ਸੂਚਨਾ ਦੁਨੀਆ ਭਰ ਦੇ ਕਨੈਕਟੇਡ ਡਿਵਾਈਸੇਜ਼ ’ਤੇ ਮੁਹੱਈਆ ਰਹਿੰਦੀ ਹੈ। ਜੇ ਛੇੜਛਾੜ ਕਰਨੀ ਹੈ ਤਾਂ ਦੁਨੀਆ ਭਰ ਦੇ ਸਾਰੇ ਬਲਾਕਚੇਨ ਨਾਲ ਜੁੜੇ ਸਾਰੇ ਕੰਪਿਊਟਰਾਂ ’ਤੇ ਬਦਲਾਅ ਕਰਨਾ ਹੋਵੇਗਾ, ਜੋ ਕਿ ਸੰਭਵ ਨਹੀਂ ਹੈ।

Comment here