ਸੰਯੁਕਤ ਰਾਸ਼ਟਰ– ਭਾਰਤ ਦੀ ਲੋਕਤੰਤਰ ਲਈ ਇੱਛਾ ਸ਼ਕਤੀ ਬਾਰੇ ਸਪੱਸ਼ਟਤਾ ਨਾਲ ਬਿਆਨਬਾਜੀ਼ ਕਰਦਿਆਂ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ‘ਚ ਕੌਂਸਲ ਜਨਰਲ ਪ੍ਰਤੀਕ ਮਾਥੁਰ ਨੇ ਕਿਹਾ ਹੈ ਕਿ ਇਕ ਲੋਕਤੰਤਰ ਦੇ ਰੂਪ ‘ਚ ਭਾਰਤ ਸੰਸਥਾ ਨਿਰਮਾਣ ਨੂੰ ਤਰਜੀਹ ਦੇਣ ਦੀ ਜ਼ਰੂਰਤ ਪ੍ਰਤੀ ਸੁਚੇਤ ਹੈ ਅਤੇ ਖ਼ਾਸ ਕਰ ਕੇ ਸੰਸਥਾਗਤ ਸਮਰੱਥਾ ਅਤੇ ਕਾਨੂੰਨ ਦੇ ਸ਼ਾਸਨ ਨੂੰ ਮਜ਼ਬੂਤ ਕਰਨ ਵਾਲੇ ਸ਼ਾਸਨ ਬੁਨਿਆਦੀ ਢਾਂਚਿਆਂ ਨੂੰ ਲੈ ਕੇ ਜਾਗਰੂਕ ਹੈ। ਭਾਰਤ ਹਮੇਸ਼ਾ ਸ਼ਾਂਤੀ ਰੱਖਿਆ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਲਈ ਜਾਣਿਆਂ ਜਾਂਦਾ ਹੈ। ਮਾਥੁਰ ਨੇ ਕਿਹਾ,”ਅਸੀਂ ਇਸ ਗੱਲ ‘ਤੇ ਰਾਜੀ ਹਾਂ ਕਿ ਜੇਕਰ ਸ਼ਾਂਤੀ ਰੱਖਿਆ ਨੂੰ ਮਜ਼ਬੂਤ ਸਮਰਥਨ ਦਿੱਤਾ ਜਾਂਦਾ ਹੈ ਤਾਂ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਹੋਰ ਮਜ਼ਬੂਤ ਹੋਣਗੀਆਂ। ਸ਼ਾਂਤੀ ਰੱਖਿਆ ਅਤੇ ਸ਼ਾਂਤੀ ਬਣਾਏ ਰੱਖਣ ‘ਤੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਚਰਚਾ ‘ਚ ਮਾਥੁਰ ਨੇ ਕਿਹਾ ਕਿ ਭਾਰਤ ਨੇ ਵਿਕਾਸਸ਼ੀਲ ਦੇਸ਼ਾਂ ਖਾਸ ਤੌਰ ‘ਤੇ ਅਫਰੀਕਾ ਅਤੇ ਏਸ਼ੀਆ ਨਾਲ ਵਿਆਪਕ ਹਿੱਸੇਦਾਰੀ ਰਾਹੀਂ ਸ਼ਾਂਤੀ ਰੱਖਿਆ ਦੇ ਸੰਦਰਭ ‘ਚ ਹਮੇਸ਼ਾ ਰਚਨਾਤਮਕ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ,”ਉਦਾਹਰਣ ਲਈ ਅਫਗਾਨਿਸਤਾਨ ‘ਚ ਭਾਰਤ ਸ਼ਾਂਤੀ ਨਿਰਮਾਣ ਦੀਆਂ ਕੋਸ਼ਿਸ਼ਾਂ ‘ਚ ਵੀ ਯੋਗਦਾਨ ਦੇ ਰਿਹਾ ਹੈ।”
Comment here