ਨਵੀਂ ਦਿੱਲੀ- ਮੋਦੀ ਸਰਕਾਰ ਕਿਸਾਨੀ ਖੇਤਰ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਹ ਸਰਕਾਰ ਦੇ ਖੇਤੀ ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਚੁੱਕੇ ਜਾ ਰਹੇ ਕਦਮਾਂ ਦਾ ਹੀ ਨਤੀਜਾ ਹੈ ਕਿ ਕੋਵਿਡ 19 ਮਹਾਮਾਰੀ ਦੇ ਬੁਰੇ ਦੌਰ ਵਿੱਚ ਵੀ ਭਾਰਤ ਦਾ ਖੇਤੀ ਨਿਰਯਾਤ ਵਿੱਤੀ ਵਰੇ 2021-22 ਵਿੱਚ 50.21 ਅਰਬ ਡਾਲਰ ਹੋ ਗਿਆ ਹੈ, ਜੋ ਪਿਛਲੇ ਸਾਲ ਤੋਂ 20 ਫੀਸਦ ਜਿ਼ਆਦਾ ਹੈ। ਇਸ ਨਿਰਯਾਤ ਵਿੱਚ ਸਮੁੰਦਰੀ ਅਤੇ ਖੇਤੀਬਾੜੀ ਉਤਪਾਦ ਦੋਵੇਂ ਸ਼ਾਮਲ ਹਨ। ਡਾਇਰੈਕਟੋਰੇਟ ਜਨਰਲ ਆਫ ਕਮਰਸ਼ੀਅਲ ਇਨਫਰਮੇਸ਼ਨ ਐੰਡ ਸਟੈਟਿਕਸ ਅਨੁਸਾਰ ਭਾਰਤ ਨੇ ਚਾਵਲ ਨਿਰਯਾਤ ਵਿੱਚ ਇਤਿਹਾਸਕ ਵਾਧਾ ਹਸਲ ਕਰਦਿਆਂ ਵਿਸ਼ਵ ਬਜ਼ਾਰ ਦੇ ਕਰੀਬ ਪੰਜਾਹ ਫੀਸਦੀ ਹਿੱਸੇ ਤੇ ਕਬਜ਼ਾ ਕਰ ਲਿਆ ਹੈ। ਸਾਲ 2021-22 ਵਿੱਚ ਚਾਵਲ ਦਾ ਨਿਰਯਾਤ 9.65 ਅਰਬ ਡਾਲਰ ਅਤੇ ਕਣਕ ਦਾ ਨਿਰਯਾਤ 2.19 ਅਰਬ ਡਾਲਰ ਹੋ ਗਿਆ ਹੈ। ਕਣਕ ਦੇ ਨਿਰਯਾਤ ਵਿੱਚ ਬੇਮਿਸਾਲ 273 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਹੋਰ ਖੇਤੀ ਉਤਪਾਦਾਂ ਵਿੱਚ ਖੰਡ ਦਾ ਨਿਰਯਾਤ 4.6 ਅਰਬ ਡਾਲਰ ਅਤੇ ਹੋਰ ਅਨਾਜਾਂ ਦਾ ਨਿਰਯਾਤ 1.08 ਅਰਬ ਡਾਲਰ ਹੋ ਗਿਆ ਹੈ। ਜੋ ਹੁਣ ਤੱਕ ਸਭ ਤੋਂ ਜ਼ਿਆਦਾ ਨਿਰਯਾਤ ਹੈ। ਚਾਵਲ-ਕਣਕ ਅਤੇ ਹੋਰ ਅਨਾਜਾਂ ਦੇ ਨਿਰਯਾਤ ਨਾਲ ਪੰਜਾਬ, ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ, ਛੱਤੀਸਗੜ, ਤੇਲੰਗਾਨਾ, ਆਂਧਰ ਪ੍ਰਦੇਸ਼ ਜਿਹੇ ਸੂਬਿਆਂ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਇਆ ਹੈ। ਸਮੁੰਦਰੀ ਉਤਪਾਦਾਂ ਦਾ ਹੁਣ ਤੱਕ ਸਭ ਤੋਂ ਵਧ ਨਿਰਯਾਤ 7.71 ਅਰਬ ਡਾਲਰ ਹੋਇਆ ਹੈ, ਜਿਸ ਦਾ ਫਾਇਦਾ ਪੱਛਮੀ ਬੰਗਾਲ, ਆਂਧਰ ਪ੍ਰਦੇਸ਼, ਓਡੀਸ਼ਾ, ਤਾਮਿਲਨਾਡੂ, ਕੇਰਲ, ਮਹਾਰਾਸ਼ਟਰ ਅਤੇ ਗੁਜਰਾਤ ਦੇ ਕਿਸਾਨਾਂ ਨੂੰ ਹੋਇਆ ਹੈ। ਮਸਾਲਿਆਂ ਦਾ ਨਿਰਯਾਤ ਲਗਾਤਾਰ ਦੂਜੇ ਸਾਲ ਵਧ ਕੇ ਚਾਰ ਅਰਬ ਡਾਲਰ ਹੋ ਗਿਆ। ਕੌਫੀ ਦਾ ਨਿਰਯਾਤ ਪਹਿਲੀ ਵਾਰ 1 ਅਰਬ ਡਾਲਰ ਨੂੰ ਪਾਰ ਕਰ ਗਿਆ, ਜਿਸ ਨਾਲ ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਦੇ ਕੌਫੀ ਉਤਪਾਦਕਾਂ ਦੀ ਦਿਲਚਸਪੀ ਵਧੀ ਹੈ।
ਭਾਰਤ ਵੱਲੋਂ ਖੇਤੀ ਉਤਪਾਦਾਂ ਦੇ ਨਿਰਯਾਤ ਚ ਇਤਿਹਾਸਕ ਪ੍ਰਾਪਤੀਆਂ

Comment here