ਨਵੀਂ ਦਿੱਲੀ-ਦੁਨੀਆ ਚ ਤਕਨੀਕ ਹਰ ਪਲ ਕੁਝ ਨਵਾਂ ਬਣਾ ਰਹੀ ਹੈ, ਵਖ ਵਖ ਮੁਲਕ ਆਪਣੇ ਵਿਤ ਮੁਤਾਬਕ ਤਕਨੀਕੀ ਉਤਪਾਦ ਚ ਹਿੱਸਾ ਪਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਇਕ ਤਕਨੀਕੀ ਪਾਰਟ ਹੈ ਸੈਮੀਕੰਡਕਟਰ ਚਿਪ, ਜਿਸ ਦੀ ਕਮੀ ਨਾਲ ਪੂਰੀ ਦੁਨੀਆ ਇਸ ਵਕਤ ਜੂਝ ਰਹੀ ਹੈ। ਭਾਰਤ ’ਚ ਇਸ ਕਾਰਨ ਕਾਰ, ਮੋਬਾਇਲ ਫੋਨ ਅਤੇ ਦੂਜੇ ਤਕਨਾਲੋਜੀ ਪ੍ਰੋਡਕਟ ਦੇ ਉਤਪਾਦਨ ’ਤੇ ਅਸਰ ਪਿਆ ਹੈ। ਭਾਰਤ ਹੁਣ ਇਸ ਸਮੱਸਿਆ ਨੂੰ ਦੂਰ ਕਰਨ ਲਈ ਤਾਈਵਾਨ ਨਾਲ ਮੈਗਾ ਡੀਲ ਕਰਨ ਦੀ ਤਿਆਰੀ ’ਚ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਭਾਰਤ ਅਤੇ ਤਾਈਵਾਨ ਦੇ ਅਧਿਕਾਰੀਆਂ ਨੇ ਹਾਲ ਹੀ ਦੇ ਹਫਤਿਆਂ ’ਚ ਇਕ ਸੌਦੇ ’ਤੇ ਚਰਚਾ ਲਈ ਮੁਲਾਕਾਤ ਕੀਤੀ ਹੈ, ਜਿਸ ਦੇ ਤਹਿਤ 7.5 ਅਰਬ ਡਾਲਰ ਦੀ ਲਾਗਤ ਨਾਲ ਭਾਰਤ ’ਚ ਚਿੱਪ ਪਲਾਂਟ ਸਥਾਪਿਤ ਕੀਤਾ ਜਾਏਗਾ, ਜਿਸ ’ਚ 5ਜੀ ਉਪਕਰਨਾਂ ਤੋਂ ਲੈ ਕੇ ਇਲੈਕਟ੍ਰਿਕ ਕਾਰ ਤੱਕ ਦੀ ਸਪਲਾਈ ਹੋਵੇਗੀ। ਸੈਮੀਕੰਡਕਟਰ ਚਿੱਪ ਦੀ ਕੌਮਾਂਤਰੀ ਕਮੀ ਕਾਰਨ ਕਈ ਦੇਸ਼ ਅਤੇ ਮਲਟੀਨੈਸ਼ਨਲ ਕੰਪਨੀਆਂ ਚਿੰਤਤ ਹਨ ਕਿਉਂਕਿ ਇਸ ਨੇ ਉਤਪਾਦਨ ਅਤੇ ਵਿਕਰੀ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਅਤੇ ਹਾਲ ਹੀ ’ਚ ਇਸ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਹੈ। ਸੈਮੀਕੰਡਕਟਰਸ ਜਾਂ ਚਿੱਪ ਬਾਜ਼ਾਰ ’ਚ ਤਾਈਵਾਨ ਦੀ ਵੱਡੀ ਹਿੱਸੇਦਾਰੀ ਹੈ। ਸਿਲੀਕਾਨ ਨਾਲ ਬਣੇ ਚਿੱਪ ਦਾ ਇਸਤੇਮਾਲ ਕੰਪਿਊਟਰ, ਲੈਪਟਾਪ, ਟੀ. ਵੀ., ਸਮਾਰਟਫੋਨ, ਕਾਰ, ਫਰਿੱਜ਼, ਘਰਪ ’ਚ ਮੌਜੂਦਾ ਕਈ ਉਪਕਰਨਾਂ ’ਚ ਹੁੰਦਾ ਹੈ। ਛੋਟੇ ਆਕਾਰ ਦੇ ਇਹ ਚਿੱਪ ਕਿਸੇ ਵੀ ਉਪਕਰਨ ਨੂੰ ਚਲਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਵੇਂ ਡਾਟਾ ਟ੍ਰਾਂਸਫਰ ਅਤੇ ਪਾਵਰ ਡਿਸਪਲੇ। ਇਕ ਤਰੀਕੇ ਨਾਲ ਇਹ ਕਿਸੇ ਵੀ ਉਪਕਰਨ ਨੂੰ ਚਲਾਉਣ ਦਾ ਕੰਮ ਕਰਦੇ ਹਨ। ਚਿੱਪ ਦੀ ਕਮੀ ਕਾਰਨ ਕਾਰਾਂ, ਫਰਿੱਜ਼, ਲੈਪਟਾਪ, ਟੀ. ਵੀ. ਅਤੇ ਦੂਜੇ ਇਲੈਕਟ੍ਰਾਨਿਕ ਸਾਮਾਨ ਦੀ ਵਿਕਰੀ ’ਤੇ ਵੀ ਅਸਰ ਪਿਆ। ਇਨ੍ਹਾਂ ਚਿੱਪਸ ਦਾ ਉਤਪਾਦਨ ਵਧਾਉਣਾ ਛੋਟੇ ਨੋਟਿਸ ’ਤੇ ਸੰਭਵ ਨਹੀਂ ਹੁੰਦਾ ਹੈ। ਇਸ ਨੂੰ ਬਣਾਉਣਾ ਇਕ ਗੁੰਝਲਦਾਰ ਪ੍ਰਕਿਰਿਆ ਹੈ, ਜਿਸ ’ਚ ਮਹੀਨਿਆਂ ਬੱਧੀ ਲਗਦੇ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਤ ਤਾਈਵਾਨ ਸੈਮੀਕੰਡਕਟਰ ਮੈਨਿਊਫੈਕਚਰਿੰਗ ਕਾਰਪੋਰੇਸ਼ਨ (ਟੀ. ਐੱਸ. ਐੱਮ. ਸੀ.) ਦੁਨੀਆ ਦਾ ਸਭ ਤੋਂ ਵੱਡਾ ਚਿੱਪ ਨਿਰਮਾਤਾ ਹੈ। ਇਸ ਦੇ ਗਾਹਕਾਂ ’ਚ ਕੁਆਲਕਾਮ, ਐਨਵੀਡੀਆ ਅਤੇ ਐਪਲ ਵਰਗੀਆਂ ਕੰਪਨੀਆਂ ਸ਼ਾਮਲ ਹਨ। ਚਿੱਪ ਨਿਰਮਾਣ ’ਚ ਇਸ ਦੀ ਹਿੱਸੇਦਾਰੀ 56 ਫੀਸਦੀ ਹੈ। ਕੋਵਿਡ ਮਹਾਮਾਰੀ ਦੌਰਾਨ ਇਲੈਕਟ੍ਰਾਨਿਕ ਡਿਵਾਈਸ ਦੀ ਵਿਕਰੀ ’ਚ ਵਾਧੇ ਕਾਰਨ ਸੈਮੀਕੰਡਕਟਰ ਦੀ ਮੰਗ ਕਾਫੀ ਵਧ ਗਈ ਪਰ ਸਿਰਫ ਕੋਵਿਡ-19 ਹੀ ਇਕ ਇਸ ਦੀ ਕਮੀ ਦਾ ਕਾਰਨ ਨਹੀਂ ਹੈ।
ਯਾਦ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਅਮਰੀਕਾ ਦੌਰ ’ਤੇ ਕੁਆਲਕਾਮ ਦੇ ਸੀ. ਈ. ਓ. ਕ੍ਰਿਸਿਟਆਨੋ ਈ ਓਮਾਨ ਨਾਲ ਗੱਲਬਾਤ ਕੀਤੀ ਸੀ। ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ’ਚ ਮੁਹੱਈਆ ਵਿਆਪਕ ਕਾਰੋਬਾਰੀ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਸੈਨਡਿਆਗੋ ਦੀ ਇਹ ਕੰਪਨੀ ਸੈਮੀਕੰਡਕਟਰ, ਸਾਫਟਵੇਅਰ ਬਣਾਉਣ ਦੇ ਨਾਲ ਵਾਇਰਲੈੱਸ ਤਕਨਾਲੋਜੀ ਨਾਲ ਸਬੰਧਤ ਸੇਵਾਵਾਂ ਦਿੰਦੀ ਹੈ। ਭਾਰਤ ਕੁਆਲਕਾਮ ਤੋਂ ਵੱਡੇ ਪੱਧਰ ’ਤੇ ਨਿਵੇਸ਼ ਚਾਹੁੰਦਾ ਹੈ।
ਅਮਰੀਕਾ ਤੇ ਚੀਨ ਦਰਮਿਆਨ ਤਨਾਅ ਵੀ ਇੱਕ ਵਜਾ
ਅਮਰੀਕਾ ਅਤੇ ਚੀਨ ਦਰਮਿਆਨ ਤਨਾਅ ਵੀ ਇਸ ’ਚ ਬਹੁਤ ਵੱਡਾ ਫੈਕਟਰ ਹੈ। ਕਿਉਂਕਿ ਕਈ ਅਮਰੀਕੀ ਕੰਪਨੀਆਂ ਚੀਨੀ ਕੰਪਨੀਆਂ ਨਾਲ ਬਿਜ਼ਨੈੱਸ ਕਰਦੀਆਂ ਹਨ। ਉਦਾਹਰਣ ਵਜੋਂ ਅਮਰੀਕੀ ਚਿੱਪ ਨਿਰਮਾਤਾਵਾਂ ਨੂੰ ਸਪਲਾਈ ਕਰਨ ਵਾਲੀ ਕੰਪਨੀ ਹੁਵਾਵੇਈ ਨੂੰ ਅਮਰੀਕੀ ਸਰਕਾਰ ਨੇ ਬਲੈਕ ਲਿਸਟ ਕਰ ਦਿੱਤਾ ਹੈ, ਇਸ ਲਈ ਹੁਣ ਮੰਗ ਨੂੰ ਪੂਰਾ ਕਰਨ ’ਚ ਲੰਮੀ ਸਮਾਂ ਲੱਗ ਸਕਦਾ ਹੈ।
ਮਈ ’ਚ ਗਾਰਟਨਰ ਵਲੋਂ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਸਾਰੀਆਂ ਡਿਵਾਈਸਿਜ਼ ’ਚ ਇਸਤੇਮਾਲ ਹੋਣ ਵਾਲੇ ਚਿੱਪ ਦੀ ਕਿੱਲਤ 2022 ਦੀ ਦੂਜੀ ਤਿਮਾਹੀ ਤੱਕ ਰਹਿ ਸਕਦੀ ਹੈ। ਅਗਸਤ ’ਚ ਸੈਮੀਕੰਡਕਟਰ ਦੇ ਆਰਡਰ ਅਤੇ ਡਲਿਵਰੀ ਦੇ ਦਰਮਿਆਨ ਦਾ ਅੰਤਰ ਜੁਲਾਈ ’ਚ 6 ਹਫਤਿਆਂ ਦੇ ਮੁਕਾਬਲੇ ਵਧ ਕੇ 21 ਹਫਤੇ ਹੋ ਗਿਆ ਸੀ।
Comment here