ਸਿਆਸਤਖਬਰਾਂਚਲੰਤ ਮਾਮਲੇ

ਭਾਰਤ ਵਿਰੋਧੀ ਲੋਕ ਸਨਾਤਨ ਧਰਮ ਨੂੰ ਬਦਨਾਮ ਕਰ ਰਹੇ-ਰਾਮਦੇਵ

ਨਵੀਂ ਦਿੱਲੀ-ਸਨਾਤਨ ਧਰਮ ਨੂੰ ਲੈ ਕੇ ਬਾਬਾ ਰਾਮਦੇਵ ਨੇ ਕਿਹਾ ਕਿ ਭਾਰਤ ਵਿਰੋਧੀ ਲੋਕ ਸਨਾਤਨ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸਦੇ ਨਾਲ ਹੀ ਬਾਬਾ ਰਾਮਦੇਵ ਨੇ ਪਾਕਿਸਤਾਨ ਬਾਰੇ ਕਿਹਾ ਕਿ ਬਹੁਤ ਜਲਦੀ ਪਾਕਿਸਤਾਨ ਦੇ 4 ਟੋਟੇ ਹੋਣਗੇ। ਪੰਜਾਬ, ਪੀ.ਓ.ਕੇ. ਅਤੇ ਬਲੋਚਿਸਤਾਨ ਵੱਖਰਾ ਰਾਸ਼ਟਰ ਬਣਨਗੇ। ਇਨ੍ਹਾਂ ਸਭ ਦਾ ਭਾਰਤ ’ਚ ਰਲੇਵਾਂ ਹੋਵੇਗਾ। ਇਹ ਆਉਣ ਵਾਲੇ ਸਮੇਂ ਦੀ ਪੁਕਾਰ ਹੈ। ਰਾਮਦੇਵ ਨੇ ਕਿਹਾ ਕਿ ਪਾਕਿਸਤਾਨ ਦੇ ਅਧਿਕਾਰ ਵਾਲਾ ਕਸ਼ਮੀਰ ਭਾਰਤ ’ਚ ਮਿਲੇਗਾ। ਪਾਕਿਸਤਾਨ ਇਕ ਛੋਟਾ ਜਿਹਾ ਦੇਸ਼ ਬਚ ਜਾਵੇਗਾ। ਬਾਕੀ 3 ਹਿੱਸੇ ਭਾਰਤ ’ਚ ਮਿਲ ਜਾਣਗੇ ਅਤੇ ਅਖੰਡ ਭਾਰਤ ਦਾ ਸੁਫਨਾ ਸਾਕਾਰ ਹੋਵੇਗਾ। ਤਾਲੀਬਾਨੀਆਂ ਤੋਂ ਵੀ ਅਫਗਾਨਿਸਤਾਨ ਸੰਭਾਲਿਆ ਨਹੀਂ ਜਾਵੇਗਾ।

Comment here