ਅਪਰਾਧਸਿਆਸਤਖਬਰਾਂ

ਭਾਰਤ ਵਿਰੋਧੀ ਪ੍ਰਚਾਰ ਕਰਨ ਵਾਲੇ 60 ਅਕਾਊਂਟ ਬੰਦ

ਨਵੀਂ ਦਿੱਲੀ : ਇੰਟਰਨੈੱਟ ਮੀਡੀਆ ਨੇ ਜਿੱਥੇ ਲੋਕਾਂ ਨੂੰ ਅਡਵਾਂਸ ਕਰ ਦਿੱਤਾ ਹੈ। ਹਰ ਤਰ੍ਹਾਂ ਦੀ ਚੰਗੀ ਤੇ ਜਰੂਰੀ ਖਬਰ ਨੂੰ ਜਲਦੀ ਪਹੁੰਚਾਉਣ ਦਾ ਕੰਮ ਕੀਤਾ ਹੈ, ਉਥੇ ਹੀ ਲੋਕ ਇਸ ਦੀ ਗਲਤ ਵਰਤੋ ਕਰ ਲੋਕਾਂ ’ਚ ਸ਼ਬਦੀ ਅੱਗ ਫੈਲਾਉਣ ਦਾ ਕੰਮ ਕਰ ਰਹੇ ਹਨ। ਇਸੇ ਦੇ ਚੱਲਦੇ ਇੰਟਰਨੈੱਟ ਤੇ ਭਾਰਤ ਵਿਰੋਧੀ ਕੂੜ ਪ੍ਰਚਾਰ ਕਾਰਨ ਸਰਕਾਰ ਨੇ ਬੀਤੇ ਦੋ ਮਹੀਨਿਆਂ ’ਚ 60 ਤੋਂ ਜ਼ਿਆਦਾ ਅਕਾਊਂਟ ਬੰਦ ਕੀਤੇ ਹਨ। ਜਿਹੜੇ ਅਕਾਊਂਟ ਬੰਦ ਕੀਤੇ ਗਏ ਹਨ, ਉਹ ਯੂਟਿਊਬ, ਫੇਸਬੁੱਕ ਤੇ ਇੰਸਟਾਗ੍ਰਾਮ ਦੇ ਸਨ। ਇਨ੍ਹਾਂ ’ਚੋਂ ਕੁਝ ਯੂਟਿਊਬ ਅਕਾਊਂਟ ਪਾਕਿਸਤਾਨ ਤੋਂ ਚਲਾਏ ਜਾ ਰਹੇ ਸਨ। ਇਹ ਜਾਣਕਾਰੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਐੱਲ ਮੁਰੂਗਨ ਨੇ ਰਾਜ ਸਭਾ ਨੂੰ ਦਿੱਤੀ। ਉਨ੍ਹਾਂ ਇਹ ਜਾਣਕਾਰੀ ਪ੍ਰਗਟਾਵੇ ਦੀ ਆਜ਼ਾਦੀ ਦੇ ਸਬੰਧ ’ਚ ਪੁੱਛੇ ਗਏ ਸਵਾਲ ਦੇ ਜਵਾਬ ’ਚ ਦਿੱਤੀ।

Comment here