ਸਿਆਸਤਖਬਰਾਂਦੁਨੀਆ

ਭਾਰਤ ਵਲੋਂ ਨੇਪਾਲ ਦੇ ਭੂਚਾਲ ਪ੍ਰਭਾਵਿਤ ਘਰਾਂ ਦੀ ਮੁੜ ਉਸਾਰੀ

ਨਵੀਂ ਦਿੱਲੀ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ 2015 ਦੇ ਭੂਚਾਲ ਤੋਂ ਬਾਅਦ ਭਾਰਤ ਨੇ ਨੇਪਾਲ ਮੁੜ ਨਿਰਮਾਣ ’ਚ ਇਕ ਅਰਬ ਡਾਲਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ ਅਤੇ ਸਿਹਤ, ਸੰਸਕ੍ਰਿਤੀ ਵਿਰਾਸਤ, ਰਿਹਾਇਸ਼ ਅਤੇ ਸਿੱਖਿਆ ਦੇ ਖੇਤਰ ’ਚ ਇਸ ਦਾ ਚੌਥੇ ਹਿੱਸੇ ਦਾ ਸਹਿਯੋਗ ਦਿੱਤਾ ਜਾ ਚੁੱਕਿਆ ਹੈ। ਨੇਪਾਲ ਵਿਚ ਹੋਏ ਮੁੜ ਨਿਰਮਾਣ ’ਤੇ ਕੌਮਾਂਤਰੀ ਸੰਮੇਲਨ ਨੂੰ ਡਿਜੀਟਲ ਰੂਪ ਨਾਲ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਨੇਪਾਲ ਦੇ ਲੋਕਾਂ ਨੂੰ ਜਦੋਂ ਵੀ ਲੋੜ ਹੋਵੇਗੀ ਭਾਰਤ ਉਨ੍ਹਾਂ ਦਾ ਸਹਿਯੋਗ ਕਰੇਗਾ।
ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦਰਮਿਆਨ ਦਾ ਸਹਿਯੋਗ ਕਾਫ਼ੀ ਮਜ਼ਬੂਤ ਹੈ। ਜੈਸ਼ੰਕਰ ਨੇ ਕਿਹਾ ਕਿ ਸਿਹਤ, ਸਿੱਖਿਆ ਅਤੇ ਸੰਕ੍ਰਿਤੀ ਦੇ ਖੇਤਰ ’ਚ ਯੋਜਨਾਵਾਂ ਤਰੱਕੀ ’ਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾ ਤੋਂ ਵੱਧ ਸਮੇਂ ’ਚ ਭਾਰਤ ਨੇ ਨੇਪਾਲ ਸਰਕਾਰ ਵੱਲੋਂ ਤਰਜੀਹੀ ਖੇਤਰਾਂ ’ਚ ਵਚਨਬੱਧਤਾਵਾਂ ਨੂੰ ਪੂਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਸਹਿਯੋਗ ਨਾਲ ਗੋਰਖਾ ਅਤੇ ਨੂਵਾਕੋਟ ਜਿਲ੍ਹਿਆਂ ’ਚ 50 ਹਜ਼ਾਰ ਦੇ ਘਰਾਂ ਦੀ ਮੁੜ ਉਸਾਰੀ ਹੋ ਚੁੱਕੀ ਹੈ। ਭਾਰਤ ਸਰਕਾਰ ਨੇਪਾਲ ਦੇ ਭੂਚਾਲ ਵਾਲੇ ਪ੍ਰਭਾਵਿਤ ਜ਼ਿਲ੍ਹਿਆਂ ’ਚ 70 ਸਕੂਲਾਂ, ਇਕ ਲਾਇਬ੍ਰੇਰੀ, 132 ਸਿਹਤ ਸਹੂਲਤਾਂ ਅਤੇ 28 ਸੰਸਕ੍ਰਿਤਕ ਵਿਰਾਸਤ ਖੇਤਰ ਦੀਆਂ ਯੋਜਨਾਵਾਂ ’ਤੇ ਮੁੜ ਨਿਰਮਾਣ ’ਚ ਸਹਿਯੋਗ ਕਰ ਰਹੀਆਂ ਹਨ। ਮੰਤਰੀ ਨੇ ਭੂਚਾਲ ਕਾਰਨ ਤਬਾਹੀ ਤੋਂ ਬਾਅਦ ਮੁੜ ਨਿਰਮਾਣ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ।

Comment here