ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਭਾਰਤ ਵਲੋਂ ਨਾਗਰਿਕਾਂ ਨੂੰ ਕੱਢਣ ਚ ਮਦਦ ਲਈ ਰੂਸ-ਯੂਕਰੇਨ ਤੇ ਰੈੱਡ ਕਰਾਸ ਦਾ ਧੰਨਵਾਦ

ਨਵੀਂ ਦਿੱਲੀ-ਭਾਰਤ ਨੇ ਯੁੱਧ ਪ੍ਰਭਾਵਿਤ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਮਦਦ ਕਰਨ ਲਈ ਯੂਕਰੇਨ, ਰੂਸ ਅਤੇ ਰੈੱਡ ਕਰਾਸ ਦਾ ਧੰਨਵਾਦ ਕੀਤਾ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਵਿੱਟਰ ‘ਤੇ ਆਪਣੀ ਪੋਸਟ ‘ਚ ਖਾਸ ਤੌਰ ‘ਤੇ ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਸੁਮੀ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਨੂੰ ‘ਬਹੁਤ ਹੀ ਚੁਣੌਤੀਪੂਰਨ’ ਦੱਸਿਆ ਹੈ। ਉਨ੍ਹਾਂ ਨੇ ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਹੰਗਰੀ, ਪੋਲੈਂਡ, ਸਲੋਵਾਕੀਆ ਅਤੇ ਮੋਲਡੋਵਾ ਦਾ ਵੀ ‘ਆਪ੍ਰੇਸ਼ਨ ਗੰਗਾ’ ਮੁਹਿੰਮ ਤਹਿਤ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਦੇ ‘ਬੇਮਿਸਾਲ ਸਹਿਯੋਗ’ ਲਈ ਧੰਨਵਾਦ ਕੀਤਾ। ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ‘ਆਪ੍ਰੇਸ਼ਨ ਗੰਗਾ’ ਨੇ ਲੀਡਰਸ਼ਿਪ ਅਤੇ ਵਚਨਬੱਧਤਾ ਦੋਵਾਂ ਨੂੰ ਪ੍ਰਦਰਸ਼ਿਤ ਕੀਤਾ ਅਤੇ “ਅਸੀਂ ਇਸ ਉਦੇਸ਼ ਦੀ ਪੂਰਤੀ ਵਿੱਚ ਉਨ੍ਹਾਂ ਦੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕਰਦੇ ਹਾਂ”। ਉਨ੍ਹਾਂ ਕਿਹਾ ਕਿ ਅਸੀਂ ਖਾਸ ਤੌਰ ‘ਤੇ ਯੂਕਰੇਨ, ਰੂਸ ਅਤੇ ਰੈੱਡ ਕਰਾਸ ਦੇ ਪ੍ਰਸ਼ਾਸਨ ਦਾ ਨਿਕਾਸੀ ‘ਚ ਸਹਿਯੋਗ ਲਈ ਧੰਨਵਾਦ ਕਰਦੇ ਹਾਂ। ਯੂਕਰੇਨ ਦੇ ਗੁਆਂਢੀ ਦੇਸ਼ਾਂ… ਰੋਮਾਨੀਆ, ਹੰਗਰੀ, ਪੋਲੈਂਡ, ਸਲੋਵਾਕੀਆ ਅਤੇ ਮੋਲਡੋਵਾ ਨੇ ਸਾਨੂੰ ਬੇਮਿਸਾਲ ਸਹਿਯੋਗ ਦਿੱਤਾ ਹੈ। ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ 24 ਫਰਵਰੀ ਤੋਂ ਰੂਸੀ ਫੌਜੀ ਕਾਰਵਾਈਆਂ ਦੀ ਸ਼ੁਰੂਆਤ ਤੋਂ ਬਾਅਦ ਪੂਰਬੀ ਯੂਰਪੀ ਦੇਸ਼ ਯੂਕਰੇਨ ਵਿੱਚ ਫਸੇ ਭਾਰਤੀਆਂ ਦੀ ਮਦਦ ਲਈ ‘ਆਪ੍ਰੇਸ਼ਨ ਗੰਗਾ’ ਦੇ ਤਹਿਤ ਇੱਕ ਚੁਣੌਤੀਪੂਰਨ ਨਿਕਾਸੀ ਮੁਹਿੰਮ ਚਲਾ ਰਹੀ ਹੈ। ਸੁਮੀ ਤੋਂ 600 ਵਿਦਿਆਰਥੀਆਂ ਨੂੰ ਕੱਢਣ ਦੀ ਮੁਹਿੰਮ ਮੰਗਲਵਾਰ ਸਵੇਰੇ ਸ਼ੁਰੂ ਹੋਈ। ਭਾਰਤ ਨੇ ਸੁਮੀ ਤੋਂ ਕੱਢੇ ਗਏ 600 ਵਿਦਿਆਰਥੀਆਂ ਦੇ ਇੱਕ ਵੱਡੇ ਫਾਈਨਲ ਸਮੂਹ ਨੂੰ ਵਾਪਸ ਲਿਆਉਣ ਲਈ ਪੋਲੈਂਡ ਲਈ ਤਿੰਨ ਉਡਾਣਾਂ ਭੇਜੀਆਂ ਹਨ। ਯੂਕਰੇਨ ਦੇ ਖਿਲਾਫ ਰੂਸ ਦੀ ਫੌਜੀ ਕਾਰਵਾਈ ਤੋਂ ਦੋ ਦਿਨ ਬਾਅਦ ਸ਼ੁਰੂ ਕੀਤੀ ਗਈ ‘ਆਪ੍ਰੇਸ਼ਨ ਗੰਗਾ’ ਮੁਹਿੰਮ ਤਹਿਤ ਹੁਣ ਤੱਕ ਕਰੀਬ 18,000 ਭਾਰਤੀਆਂ ਨੂੰ ਘਰ ਵਾਪਸ ਲਿਆਂਦਾ ਜਾ ਚੁੱਕਾ ਹੈ। ਜੈਸ਼ੰਕਰ ਨੇ ਕਿਹਾ, ”ਅਸੀਂ ਗੈਰ ਸਰਕਾਰੀ ਸੰਗਠਨਾਂ, ਵਲੰਟੀਅਰਾਂ, ਕਾਰਪੋਰੇਟ ਸਮੂਹਾਂ, ਸਾਡੀਆਂ ਹਵਾਬਾਜ਼ੀ ਸੇਵਾਵਾਂ, ਭਾਰਤੀ ਹਵਾਈ ਸੈਨਾ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਮੁਹਿੰਮ ‘ਚ ਅਣਥੱਕ ਯੋਗਦਾਨ ਪਾਇਆ ਹੈ।” ਉਨ੍ਹਾਂ ਨੇ ਹਰਦੀਪ ਸਿੰਘ ਪੁਰੀ, ਕਿਰਨ ਰਿਜਿਜੂ ਅਤੇ ਵੀ.ਕੇ. ਸਿੰਘ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਅਸੀਂ ਸੰਘਰਸ਼ ਦੇ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੇ ਸਮਰਪਿਤ ਯਤਨਾਂ ਲਈ ਯੂਕਰੇਨ ਵਿੱਚ ਸਾਡੇ ਦੂਤਾਵਾਸ ਅਤੇ ਵਿਦੇਸ਼ ਮੰਤਰਾਲੇ ਦੀ ਟੀਮ ਦੀ ਸ਼ਲਾਘਾ ਕਰਦੇ ਹਾਂ।

Comment here