ਅਪਰਾਧਵਿਸ਼ੇਸ਼ ਲੇਖ

ਭਾਰਤ ਲਈ ਅੱਤਵਾਦ ਪ੍ਰਮੁੱਖ ਕੇਂਦਰ ਬਿੰਦੂ 

ਅਰਪਣਾ ਪਾਂਡੇ
ਅਮਰੀਕਾ ’ਚ ਕੁਝ ਲੋਕ ਮੰਨਦੇ ਹਨ ਕਿ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਨਾਲ ਅੱਤਵਾਦ ਦੇ ਵਿਰੁੱਧ ਆਲਮੀ ਜੰਗ ਖਤਮ ਹੋ ਗਈ ਹੈ ਪਰ ਏਸ਼ੀਆ ’ਚ ਆਪਣੇ ਸਹਿਯੋਗੀਆਂ, ਵਿਸ਼ੇਸ਼ ਤੌਰ ’ਤੇ ਭਾਰਤ ਦੇ ਲਈ, ਅੱਤਵਾਦ ਇਕ ਪ੍ਰਮੁੱਖ ਚਿੰਤਾ ਦੇ ਰੂਪ ’ਚ ਕੇਂਦਰ ਬਿੰਦੂ ਬਣਿਆ ਹੋਇਆ ਹੈ। ਇਧਰ ਵਾਸ਼ਿੰਗਟਨ ਚੀਨੀ ਹਮਲੇ ਦਾ ਮੁਕਾਬਲੇ ਕਰਨ ਲਈ ਦਿੱਲੀ ਦਾ ਸਮਰਥਨ ਚਾਹੁੰਦਾ ਹੈ ਤਾਂ ਦਿੱਲੀ ਨੂੰ ਅੱਤਵਾਦ ਨਾਲ ਸਬੰਧਤ ਕਈ ਖਤਰਿਆਂ, ਜਿਸ ਦਾ ਭਾਰਤ ਸਾਹਮਣਾ ਕਰ ਰਿਹਾ ਹੈ, ਦਾ ਮੁਕਾਬਲਾ ਕਰਨ ਲਈ ਅਮਰੀਕੀ ਸ਼ਲਾਘਾ ਅਤੇ ਸਮਰਥਨ ਦੀ ਲੋੜ ਹੈ।
ਸਭ ਤੋਂ ਹਾਲੀਆ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦਾ ਕਬਜ਼ਾ ਹੈ, ਜੋ ਇਕ ਖਲਾਅ ਪੈਦਾ ਕਰ ਰਿਹਾ ਹੈ, ਜਿਸ ਦੀ ਵਰਤੋਂ ਖੇਤਰ ’ਚ ਵੱਖਵਾਦੀ ਇਸਲਾਮੀ ਸਮੂਹਾਂ ਵੱਲੋਂ ਕੀਤੀ ਜਾਵੇਗੀ ਜਿਨ੍ਹਾਂ ’ਚ ਕਸ਼ਮੀਰ ’ਚ ਸ਼ਾਂਤੀ ਨੂੰ ਰੋਕਣ ਵਾਲੇ ਸ਼ਾਮਲ ਹਨ ਜਦਕਿ ਅਮਰੀਕੀ ਨੀਤੀ-ਘਾੜੇ ਕਦੀ-ਕਦਾਈਂ ਕਸ਼ਮੀਰ ’ਚ ਹਿੰਸਾ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਖਾਲਿਸਤਾਨ ਦੇ ਸਮਰਥਨ ਨੂੰ ਕਾਫੀ ਹੱਦ ਤੱਕ ਨਜ਼ਰਅੰਦਾਜ਼ ਕਰ ਦਿੱਤਾ ਹੈ, ਇਕ ਅਜਿਹਾ ਵੱਖਵਾਦੀ ਅੰਦੋਲਨ, ਜਿਸ ਨੇ 1970 ਦੇ ਦਹਾਕੇ ਦੇ ਅਖੀਰ ਤੋਂ ਸ਼ੁਰੂ ਹੋ ਕੇ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਪੰਜਾਬ ’ਚ ਇਕ ਬਹੁਤ ਹੀ ਹਿੰਸਕ ਬਗਾਵਤ ਨੂੰ ਉਕਸਾਇਆ।
ਉੱਤਰੀ ਅਮਰੀਕਾ ’ਚ ਵੱਡੀ ਗਿਣਤੀ ’ਚ ਰਹਿੰਦੇ ਪੰਜਾਬੀ ਪ੍ਰਵਾਸੀਆਂ ’ਚੋਂ ਖਾਲਿਸਤਾਨੀ ਅੱਤਵਾਦੀ ਅੱਤਵਾਦ ਲਈ ਜ਼ਿੰਮੇਵਾਰ ਸਨ, ਜਿਵੇਂ ਕਿ 1985 ’ਚ ਏਅਰ ਇੰਡੀਆ ਦੇ ਟਰਾਂਸਪੋਰਟ ਜਹਾਜ਼ ’ਤੇ ਬੰਬਾਰੀ ਅਤੇ ਅਜਿਹੇ ਅੱਤਵਾਦੀਆਂ ਨੂੰ ਬੇਕਾਬੂ ਤੌਰ ’ਤੇ ਸੰਗਠਿਤ ਕਰਨ ਦੀ ਇਜਾਜ਼ਤ ਦੇਣ ਨਾਲ ਮੁੜ ਤੋਂ ਤ੍ਰਾਸਦੀ ਹੋ ਸਕਦੀ ਹੈ ਜਦਕਿ ਪੰਜਾਬੀ ਅੱਤਵਾਦ ਦੀਆਂ ਘਰੇਲੂ ਜੜ੍ਹਾਂ ਬਾਰੇ ਵਿਦਵਾਨਾਂ ’ਚ ਬਹਿਸ ਜਾਰੀ ਹੈ, ਇਹ ਵਿਆਪਕ ਤੌਰ ’ਤੇ ਪ੍ਰਵਾਨ ਕੀਤਾ ਜਾਂਦਾ ਹੈ ਕਿ ਇਸ ਅੰਦੋਲਨ ਨੂੰ ਪਾਕਿਸਤਾਨ ਦੇ ਸੁਰੱਖਿਆ ਸੰਸਥਾਨ, ਖਾਸ ਕਰਕੇ ਇਸ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਤੋਂ ਸਮਰਥਨ ਮਿਲਿਆ।
ਇਹ ਸਮਰਥਨ ਬੰਦ ਨਹੀਂ ਹੋਇਆ ਹੈ। ਹਾਲ ਹੀ ’ਚ ਹਡਸਨ ਇੰਸਟੀਚਿਊਟ ਦੀ ਰਿਪੋਰਟ ’ਚ ਡਾ. ਕ੍ਰਿਸਟੀਨ ਫੇਅਰ, ਮਾਈਕਲ ਰੁਬਿਨ, ਸੈਮ ਵੇਸਟ੍ਰਾਪ, ਸੇਂਟ ਓਲਡਮਿਕਸਨ ਅਤੇ ਮੇਰੇ ਸਮੇਤ ਹੋਰਨਾਂ ਲੋਕਾਂ ਵੱਲੋਂ ਅਮਰੀਕਾ ਸਥਿਤ ਖਾਲਿਸਤਾਨੀ ਸਮੂਹਾਂ ਦੀਆਂ ਸਰਗਰਮੀਆਂ, ਪਾਕਿਸਤਾਨ ਸਮਰਥਕ ਕਸ਼ਮੀਰੀ ਵੱਖਵਾਦੀ ਸਮੂਹਾਂ ਦੇ ਨਾਲ ਉਨ੍ਹਾਂ ਦੇ ਸਬੰਧਾਂ ਅਤੇ ਭਾਰਤ ’ਚ ਸਥਿਤ ਅੱਤਵਾਦੀ ਸਮੂਹਾਂ ਦੇ ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਕੀਤੀ ਗਈ ਹੈ।
ਸਾਡੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਅੰਦਰ ਵਿਦਰੋਹੀ ਅੰਦੋਲਨਾਂ ਦੇ ਲਈ ਪਾਕਿਸਤਾਨ ਦਾ ਸਮਰਥਨ 1950 ਦੇ ਦਹਾਕੇ ਤੋਂ ਹੈ ਅਤੇ ਇਹ ਭਾਰਤ ਦੀਆਂ ਧਾਰਮਿਕ, ਸਿਆਸੀ ਅਤੇ ਜਾਤੀ ਦੋਸ਼-ਰੇਖਾਵਾਂ ਦਾ ਫਾਇਦਾ ਉਠਾਉਣ ਦੀ ਰਣਨੀਤੀ ਦਾ ਹਿੱਸਾ ਹੈ। ਮੂਲ ਖਾਲਿਸਤਾਨ ਅੰਦੋਲਨ ਦੇ ਨਕਸ਼ਿਆਂ ’ਚ ਨਾ ਸਿਰਫ ਮੌਜੂਦਾ ਭਾਰਤ ਦੇ ਇਲਾਕੇ ਸ਼ਾਮਲ ਹਨ ਸਗੋਂ ਮੌਜੂਦਾ ਪਾਕਿਸਤਾਨ ਦੇ ਵੱਡੇ ਹਿੱਸੇ ਵੀ ਜੋ ਸਿੱਖਾਂ ਲਈ ਧਾਰਮਿਕ ਤੌਰ ’ਤੇ ਮਹੱਤਵਪੂਰਨ ਹਨ। ਹਾਲਾਂਕਿ ਪਾਕਿਸਤਾਨ ਤੋਂ ਸਮਰਥਨ ਅਤੇ ਵਿੱਤ ਪੋਸ਼ਣ ਦੀ ਮੰਗ ਕਰ ਰਹੇ ਖਾਲਿਸਤਾਨੀ ਸਮੂਹਾਂ ਨੇ ਹੁਣ ਆਪਣੀਆਂ ਖੇਤਰੀ ਮੰਗਾਂ ਨੂੰ ਭਾਰਤੀ ਪੰਜਾਬ ਤੱਕ ਸੀਮਤ ਕਰ ਦਿੱਤਾ ਹੈ। ਇਹ ਉਨ੍ਹਾਂ ਲੋਕਾਂ ਦੇ ਸਮਾਨ ਹੈ ਜੋ ਭਾਰਤੀ ਕਸ਼ਮੀਰ ’ਚ ਰਾਏਸ਼ੁਮਾਰੀ ਦੀ ਮੰਗ ਕਰਦੇ ਹਨ ਪਰ ਮੌਜੂਦਾ ਸਮੇਂ ’ਚ ਪਾਕਿਸਤਾਨ ਵੱਲੋਂ ਕਬਜ਼ੇ ’ਚ ਲਏ ਕਸ਼ਮੀਰ ਦੇ ਕੁਝ ਹਿੱਸਿਆਂ ਦੇ ਬਾਰੇ ’ਚ ਕੁਝ ਨਹੀਂ ਕਹਿੰਦੇ।
ਜਿੱਥੇ ਪਾਕਿਸਤਾਨ ਨੇ ਆਪਣੀਆਂ ਧਾਰਮਿਕ ਘੱਟਗਿਣਤੀਆਂ ਦੀ ਰੱਖਿਆ ਦੇ ਲਈ ਅਣਇੱਛਾ ਦਿਖਾਈ ਹੈ, ਉਸ ਨੇ ਖਾਲਿਸਤਾਨ ਦੇ ਮਕਸਦ ਦਾ ਸਮਰਥਨ ਕਰਨ ਦੇ ਲਈ ਸਰਹੱਦ ਦੇ ਆਪਣੇ ਹਿੱਸੇ ’ਚ ਸਿੱਖ ਤੀਰਥ ਅਸਥਾਨਾਂ ਦੀ ਵਰਤੋਂ ਕਰਨ ’ਚ ਕੋਈ ਕਮੀ ਨਹੀਂ ਦਿਖਾਈ। ਉਦਾਹਰਣ ਲਈ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਪਹਿਲਾਂ ਸੇਵਾਮੁਕਤ ਫੌਜੀ ਜਾਂ ਖੁਫੀਆ ਅਧਿਕਾਰੀਆਂ ਨੇ ਕੀਤੀ ਹੈ ਜੋ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੀਆਂ ਗੁਪਤ ਯੋਜਨਾਵਾਂ ’ਚ ਸ਼ਾਮਲ ਕੀਤਾ ਗਿਆ ਹੈ।
2018 ’ਚ ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਕਾਰੀਡੋਰ ਖੋਲ੍ਹਣ ’ਤੇ ਸਹਿਮਤੀ ਪ੍ਰਗਟਾਈ, ਜੋ ਦੋਵਾਂ ਦੇਸ਼ਾਂ ਦਰਮਿਆਨ ਇਕ ਵੀਜ਼ਾ ਮੁਕਤ ਗਲਿਆਰਾ ਹੈ, ਜੋ ਸਿੱਖ ਤੀਰਥ ਯਾਤਰੀਆਂ ਨੂੰ ਪਵਿੱਤਰ ਤੀਰਥ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਉਦਘਾਟਨੀ ਸਮਾਰੋਹ ਦੇ ਦਰਮਿਆਨ ਇਕ ਅਧਿਕਾਰਕ ਪਾਕਿਸਤਾਨੀ ਵੀਡੀਓ ’ਚ 1984 ’ਚ ਆਪ੍ਰੇਸ਼ਨ ਬਲਿਊ ਸਟਾਰ ਦੇ ਦੌਰਾਨ ਪਾਕਿਸਤਾਨੀ ਫੌਜ ਵੱਲੋਂ ਮਾਰੇ ਗਏ 3 ਖਾਲਿਸਤਾਨੀ ਵੱਖਵਾਦੀ ਨੇਤਾਵਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ। ਖਾਲਿਸਤਾਨੀ ਬਗਾਵਤ ਨੂੰ ਭਾਰਤ ’ਚ ਕੋਈ ਅਸਲ ਸਮਰਥਨ ਨਹੀਂ ਹੈ ਪਰ ਇਸ ਨੂੰ ਅਜੇ ਵੀ ਕੁਝ ਭਾਰਤੀ ਪ੍ਰਵਾਸੀਆਂ ਦਾ ਸਮਰਥਨ ਹਾਸਲ ਹੈ। ਅਸਲ ’ਚ ਪਿਛਲੇ ਕੁਝ ਸਾਲਾਂ ’ਚ ਅਮਰੀਕਾ ’ਚ ਖਾਲਿਸਤਾਨ ਨਾਲ ਸਬੰਧਤ ਭਾਰਤ ਵਿਰੋਧੀ ਸਰਗਰਮੀਆਂ ’ਚ ਵਾਧਾ ਦੇਖਿਆ ਗਿਆ ਹੈ।
ਸਾਡੀ ਡੂੰਘੀ ਖੋਜ ’ਚ ਕਸ਼ਮੀਰੀ ਅਤੇ ਖਾਲਿਸਤਾਨੀ ਵਰਕਰਾਂ ਨੂੰ ਪੂਰੇ ਅਮਰੀਕਾ ’ਚ ਇਕੱਠਿਆਂ ਕੰਮ ਕਰਦੇ ਦਿਖਾਇਆ ਗਿਆ। 2017 ’ਚ ਖਾਲਿਸਤਾਨੀ ਅਤੇ ਕਸ਼ਮੀਰੀ ਸਮੂਹਾਂ ਨੇ ਅਮਰੀਕਾ ’ਚ ਸੰਯੁਕਤ ਵਿਰੋਧ ਵਿਖਾਵੇ ਕੀਤੇ ਅਤੇ ਫਿਰ ਅਗਸਤ 2020 ’ਚ ਉਨ੍ਹਾਂ ਨੇ ਸਾਂਝੇ ਤੌਰ ’ਤੇ ਇਕ ਵਿਖਾਵਾ ਕੀਤਾ। ਇਹ ਕੋਈ ਸੰਜੋਗ ਨਹੀਂ ਹੈ। ਇਹ ਵਧੀ ਹੋਈ ਸਰਗਰਮੀ ਉਸੇ ਸਮੇਂ ਹੋ ਰਹੀ ਹੈ ਜਦੋਂ ਚੀਨ ਦੇ ਉਦੈ ਦਾ ਸਾਹਮਣਾ ਕਰਨ ਲਈ ਅਮਰੀਕਾ ਅਤੇ ਭਾਰਤ ਦੇ ਦਰਮਿਆਨ ਰਣਨੀਤਕ ਸਹਿਯੋਗ ਡੂੰਘਾ ਹੋ ਰਿਹਾ ਹੈ। ਚੀਨ ਦੇ ਇਕ ਮਹੱਤਵਪੂਰਨ ਸਹਿਯੋਗੀ ਪਾਕਿਸਤਾਨ ਦਾ ਅਮਰੀਕਾ ਦੇ ਨਾਲ ਭਾਰਤ ਦੇ ਗੂੜ੍ਹੇ ਸਬੰਧਾਂ ਨੂੰ ਕਮਜ਼ੋਰ ਕਰਨ ’ਚ ਨਿਹਿਤ ਸਵਾਰਥ ਹੈ। ਅਮਰੀਕਾ ਅਤੇ ਉਸ ਦੇ ਮੁੱਢਲੇ ਦੱਖਣੀ ਏਸ਼ੀਆਈ ਸਹਿਯੋਗੀ ਭਾਰਤ ਦੇ ਵਿਰੁੱਧ ਵਿਰੋਧੀਆਂ ਨੂੰ ਲਾਮਬੰਦ ਕਰਨ ਦੇ ਰਣਨੀਤਕ ਮਕਸਦ ਨੂੰ ਪ੍ਰਵਾਨ ਕਰਦੇ ਹੋਏ, ਅਮਰੀਕਾ ’ਚ ਸਭ ਤੋਂ ਸਰਗਰਮ ਖਾਲਿਸਤਾਨ ਵੱਖਵਾਦੀ ਸਮੂਹਾਂ ’ਚੋਂ ਇਕ ਨੇ 2020 ’ਚ ਰੂਸ, ਚੀਨ ਅਤੇ ਪਾਕਿਸਤਾਨ ਦੇ ਨੇਤਾਵਾਂ ਨੂੰ ਉਨ੍ਹਾਂ ਦੇ ਮਕਸਦ ਦੇ ਸਮਰਥਨ ਦੀ ਬੇਨਤੀ ਕਰਨ ਲਈ ਖੁੱਲ੍ਹੇ ਪੱਤਰ ਪ੍ਰਕਾਸ਼ਿਤ ਕੀਤੇ।
ਅਗਲੇ ਹਫਤੇ ਵਾਸ਼ਿੰਗਟਨ ’ਚ ਕਵਾਡ (ਆਸਟ੍ਰੇਲੀਆ, ਭਾਰਤ, ਜਾਪਾਨ, ਅਮਰੀਕਾ) ਨੇਤਾਵਾਂ ਦੀ ਨਿੱਜੀ ਹਾਜ਼ਰੀ ਵਾਲੇ ਪਹਿਲੇ ਸਿਖਰ ਸੰਮੇਲਨ ਦੇ ਨਾਲ, ਇਹ ਮਹੱਤਵਪੂਰਨ ਹੈ ਕਿ ਅਮਰੀਕਾ ਪਾਕਿਸਤਾਨ ਸਮਰਥਿਤ ਅੱਤਵਾਦ ਨਾਲ ਸਬੰਧਤ ਭਾਰਤ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਵੇ। ਆਪਣੀ ਅਖੰਡਤਾ ਦੇ ਲਈ ਖ਼ਤਰਿਆਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਨਾ ਬਸਤੀਵਾਦੀ ਲੀਡਰਸ਼ਿਪ ਵਾਲੇ ਚੀਨ ਦੇ ਹਮਲਾਵਰ ਇਰਾਦਿਆਂ ਦਾ ਸਾਹਮਣਾ ਕਰਨ ’ਚ ਅਮਰੀਕਾ ਦੇ ਸਹਿਯੋਗੀ ਦੇ ਰੂਪ ’ਚ ਕੰਮ ਕਰਨ ਦੇ ਉਸ ਦੇ ਸੰਕਲਪ ਨੂੰ ਕਮਜ਼ੋਰ ਕਰਦਾ ਹੈ ਅਤੇ ਇਹ ਅਮਰੀਕਾ ਦੇ ਲਈ ਇਕ ਮਹੱਤਵਪੂਰਨ ਅਤੇ ਖਤਰਨਾਕ ਨੁਕਸਾਨ ਹੋਵੇਗਾ।

Comment here