ਸਿਆਸਤਖਬਰਾਂਚਲੰਤ ਮਾਮਲੇ

ਭਾਰਤ ਮੰਡਪਮ ‘ਚ ਭਰਿਆ ਮੀਂਹ ਦਾ ਪਾਣੀ, ਕਾਂਗਰਸ ਨੇ ਕੱਸਿਆ ਤੰਜ

ਨਵੀਂ ਦਿੱਲੀ-ਰਾਜਧਾਨੀ ਦਿੱਲੀ ਦੇ ਭਾਰਤ ਮੰਡਪਮ ‘ਚ ਜੀ-20 ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਸ਼ਨੀਵਾਰ ਰਾਤ ਨੂੰ ਹੋਈ ਭਾਰੀ ਬਾਰਿਸ਼ ਕਾਰਨ ਆਯੋਜਨ ਸਥਾਨ ‘ਤੇ ਪਾਣੀ ਭਰ ਗਿਆ। ਭਾਰਤ ਮੰਡਪਮ ‘ਚ ਪਾਣੀ ਭਰਨ ਨੂੰ ਲੈ ਕੇ ਕਾਂਗਰਸ ਨੇ ਭਾਜਪਾ ਸਰਕਾਰ ‘ਤੇ ਚੁਟਕੀ ਲਈ ਹੈ। ਕਾਂਗਰਸ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਪੋਸਟ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਮੋਦੀ ਸਰਕਾਰ ਨੂੰ ਬੇਨਕਾਬ ਕਰਨ ਦੀ ਗੱਲ ਕੀਤੀ ਹੈ। ਜ਼ਿਕਰਯੋਗ ਹੈ ਕਿ ਅੱਜ ਦੋ ਦਿਨਾਂ ਜੀ20 ਸੰਮੇਲਨ ਦਾ ਆਖਰੀ ਦਿਨ ਹੈ। ਬੀਤੀ ਰਾਤ ਹੋਈ ਬਾਰਿਸ਼ ਕਾਰਨ ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ, ਜਿਨ੍ਹਾਂ ‘ਚੋਂ ਇਕ ਭਾਰਤ ਮੰਡਪਮ ਹੈ।
ਕਾਂਗਰਸ ਨੇ ਐਕਸ ‘ਤੇ ਪਾਣੀ ਨਾਲ ਭਰੇ ਭਾਰਤ ਮੰਡਪਮ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਭਾਰਤ ਮੰਡਪਮ ਮੀਂਹ ਦੇ ਪਾਣੀ ਨਾਲ ਭਰਿਆ ਹੋਇਆ ਹੈ ਅਤੇ ਲੋਕ ਉਸੇ ਪਾਣੀ ‘ਚੋਂ ਲੰਘ ਰਹੇ ਹਨ। ਕਾਂਗਰਸ ਨੇ ਵੀਡੀਓ ਪੋਸਟ ਕਰਕੇ ਲਿਖਿਆ, ‘ਖੋਖਲੇ ਵਿਕਾਸ ਦਾ ਪਰਦਾਫਾਸ਼…ਜੀ-20 ਲਈ ਭਾਰਤ ਮੰਡਪਮ ਤਿਆਰ ਕੀਤਾ ਗਿਆ। 2,700 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ। ਇੱਕ ਮੀਂਹ ਨੇ ਪਾਣੀ ਫੇਰ ਦਿੱਤਾ…।’
ਇਸ ਤੋਂ ਪਹਿਲਾਂ ਭਾਰਤ ਦੀ ਪ੍ਰਧਾਨਗੀ ਹੇਠ ਹੋਏ ਜੀ-20 ਸੰਮੇਲਨ ਦੇ ਦੂਜੇ ਦਿਨ ਵਿਸ਼ਵ ਨੇਤਾਵਾਂ ਨੇ ਐਤਵਾਰ ਨੂੰ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦੇ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਵਿਸ਼ਵ ਨੇਤਾਵਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ਪਹੁੰਚੇ ਵਿਸ਼ਵ ਨੇਤਾਵਾਂ ਦਾ ਇੱਕ-ਇੱਕ ਕਰਕੇ ਉਨ੍ਹਾਂ ਨੂੰ ਖਾਦੀ ਦੇ ਤੋਹਫੇ ਦੇ ਕੇ ਸਵਾਗਤ ਕੀਤਾ।

Comment here