ਨਵੀਂ ਦਿੱਲੀ-ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਮਿਸਰ ਦੇ ਹਮਰੁਤਬਾ ਸਾਮੇਹ ਸ਼ੌਕੀ ਦੇ ਸੱਦੇ ‘ਤੇ ਆਪਣੀ ਪਹਿਲੀ ਸਰਕਾਰੀ ਯਾਤਰਾ ‘ਤੇ ਮਿਸਰ ਪਹੁੰਚੇ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨਾ ਸਿਰਫ਼ ਵਪਾਰ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਸਗੋਂ ਮਿਸਰ ਨਾਲ ਮਿਲ ਕੇ ਕੰਮ ਕਰਨ ਵੱਲ ਵੀ ਧਿਆਨ ਦੇ ਰਿਹਾ ਹੈ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਦੋਵੇਂ ਦੇਸ਼ ਖੇਤਰੀ ਅਤੇ ਵਿਸ਼ਵ ਪੱਧਰ ‘ਤੇ ਦੁਵੱਲੇ ਸਹਿਯੋਗ ਨਾਲ ਕਿਸ ਚੀਜ਼ ਨੂੰ ਬਿਹਤਰ ਕਰ ਸਕਦੇ ਹਨ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ ਕਾਹਿਰਾ ‘ਚ ਭਾਰਤ-ਮਿਸਰ ਵਪਾਰ ਫੋਰਸ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕੀਤੀ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਅੱਜ ਤੁਹਾਡੇ ਲਈ ਮੇਰਾ ਸੰਦੇਸ਼ ਸਿਰਫ਼ ਇਹ ਨਹੀਂ ਹਾ ਕਿ ਭਾਰਤ ਵਪਾਕ ਲਈ ਖੁੱਲ੍ਹਾ ਹੈ ਸਗੋਂ ਇਹ ਹੈ ਕਿ ਭਾਰਤ ਮਿਸਰ ਨਾਲ ਮਿਲ ਕੇ ਕੰਮ ਕਰਨ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਸ ਸਮਾਗਮ ‘ਚ ਰਸਾਇਣਕ, ਨਿਰਮਾਣ, ਖਾਦ, ਸਿੱਖਿਆ, ਨਵਿਆਉਣਯੋਗ ਊਰਜਾ, ਪ੍ਰਚੂਨ, ਫਾਰਮਾ ਅਤੇ ਸੇਵਾ ਉਦਯੋਗਾਂ ਦੇ ਕਾਰੋਬਾਰੀ ਹਾਜ਼ਰ ਸਨ।
ਭਾਰਤ ਮਿਸਰ ਨਾਲ ਮਿਲ ਕੇ ਕੰਮ ਕਰੇਗਾ : ਜੈਸ਼ੰਕਰ

Comment here