ਨਵੀਂ ਦਿੱਲੀ-ਮਾਲਦੀਵ, ਭਾਰਤ ਅਤੇ ਸ਼੍ਰੀਲੰਕਾ ਤਿਕੋਣੀ ਅਭਿਆਸ ‘ਦੋਸਤੀ’ ਦਾ 15ਵਾਂ ਸੰਸਕਰਨ 20 ਨਵੰਬਰ ਤੋਂ 24 ਨਵੰਬਰ ਤੱਕ ਮਾਲਦੀਵ ਵਿੱਚ ਆਯੋਜਿਤ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਦਾ ਤੱਟ ਰੱਖਿਅਕ ਬਲ ਸਹਿਯੋਗ ਵਧਾਉਣ ਲਈ ਤਿੰਨ-ਪੱਖੀ ਪੰਜ ਦਿਨਾਂ ਫੌਜੀ ਅਭਿਆਸ ਕਰ ਰਹੇ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਭਿਆਸ ਲਈ ਭਾਰਤੀ ਤੱਟ ਰੱਖਿਅਕ ਜਹਾਜ਼ ਵਜਰਾ ਅਤੇ ਅਪੂਰਵ ਨੂੰ ਤਾਇਨਾਤ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ, ‘‘ਭਾਰਤ-ਮਾਲਦੀਵ-ਸ਼੍ਰੀਲੰਕਾ ਤਿਕੋਣੀ ਅਭਿਆਸ ਦਾ ਉਦੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਸੰਚਾਲਨ ਕੁਸ਼ਲਤਾ ਨੂੰ ਵਧਾਉਣਾ ਹੈ।” ‘ਦੋਸਤੀ’ ਅਭਿਆਸ 1991 ਵਿੱਚ ਭਾਰਤੀ ਅਤੇ ਮਾਲਦੀਵ ਦੇ ਤੱਟ ਰੱਖਿਅਕਾਂ ਵਿਚਕਾਰ ਸ਼ੁਰੂ ਕੀਤਾ ਗਿਆ ਸੀ।
ਸ਼੍ਰੀਲੰਕਾ ਪਹਿਲੀ ਵਾਰ 2012 ਵਿੱਚ ਅਭਿਆਸ ਵਿੱਚ ਸ਼ਾਮਲ ਹੋਇਆ ਸੀ। ਰੀਲੀਜ਼ ਅਨੁਸਾਰ, ਭਾਰਤੀ ਤੱਟ ਰੱਖਿਅਕ ਜਹਾਜ਼, ਆਈਸੀਜੀਐਸ ਵਜਰਾ, ਆਈਸੀਜੀਐਸ ਅਪੂਰਵਾ ਅਤੇ ਸ਼੍ਰੀਲੰਕਾ ਕੋਸਟ ਗਾਰਡ ਐਸਐਲਸੀਜੀਐਸ ਸੁਰੱਖਿਆ ਅਭਿਆਸ ਲਈ ਮਾਲਦੀਵ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਅਭਿਆਸ ਦੀ ਸ਼ੁਰੂਆਤ ਦੇ 30 ਸਾਲ ਪੂਰੇ ਹੋ ਗਏ ਹਨ।

Comment here