ਮੁੰਬਈ- 1971 ਦੀ ਭਾਰਤ-ਪਾਕਿਸਤਾਨ ਜੰਗ ਦੀ ਜਿੱਤ ਦੀ 50ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ ਸ਼ਾਨਦਾਰ ਸਮਾਗਮ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1971 ਦੀ ਭਾਰਤ-ਪਾਕਿਸਤਾਨ ਜੰਗ ਦੀ 50ਵੀਂ ਵਰ੍ਹੇਗੰਢ ਦੇ ਉਤਸਵ ਨੂੰ ਮਨਾਉਣ ਲਈ ਪਿਛਲੇ ਸਾਲ 16 ਦਸੰਬਰ 2020 ਨੂੰ ਵਿਜੇ ਦਿਵਸ ’ਤੇ ਰਾਸ਼ਟਰੀ ਯੁੱਧ ਸਮਾਰਕ ’ਤੇ ‘ਸੁਨਹਿਰੀ ਜਿੱਤ ਦੀ ਮਸ਼ਾਲ’ ਜਗਾਈ ਸੀ। ਇਸ ਵਾਰ ਦੇਸ਼ ਵਿਚ ਵਿਜੇ ਮਸ਼ਾਲ ਦੇ ਨਾਲ ‘ਰਨ ਫ਼ਾਰ ਫਨ ਮਿੰਨੀ-ਮੈਰਾਥਨ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਕ੍ਰਮ ’ਚ ਮੁੰਬਈ ’ਚ ‘ਸੁਨਹਿਰੀ ਜਿੱਤ ਸਾਲ’ ਤਹਿਤ ਨਰੀਮਨ ਪੁਆਇੰਟ ਤੋਂ ਆਰ. ਸੀ. ਚਰਚ ਹੁੰਦੇ ਹੋਏ ਕੋਲਾਬਾ ਤੱਕ ‘ਰਨ ਫ਼ਾਰ ਫਨ ਮਿੰਨੀ-ਮੈਰਾਥਨ’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਪ੍ਰੋਗਰਾਮ ਵਿਚ ਸ਼ਾਮਲ ਹੋਣ ਆਏ ਲੋਕਾਂ ਦਾ ਉੱਥੋਂ ਦੇ ਸਥਾਨਕ ਲੋਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
Comment here