ਫਿਰੋਜ਼ਪੁਰ:ਅਧਿਕਾਰੀਆਂ ਨੇ ਦੱਸਿਆ ਕਿ 136 ਬਟਾਲਿਅਨ ਦੇ ਮੁਲਾਜਮਾ ਨੇ ਕੱਲ੍ਹ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਪਾਕਿਸਤਾਨੀ ਨਾਗਰਿਕ ਦੀ ਪਹਿਚਾਣ ਮੁਹੰਮਦ ਇਰਫਾਨ ਪੁੱਤਰ ਮੁਹੰਮਦ ਸ਼ਰੀਫ ,ਸਾਹੀਵਾਲ ਪਿੰਡ ਦੇ ਨਿਵਾਸੀ ਵਜੋਂ ਹੋਈ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਬੁੱਧਵਾਰ ਤੜਕੇ ਕੁਝ ਸ਼ੱਕੀ ਗਤੀਵਿਧੀ ਦੇਖੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮੁਹੰਮਦ ਇਰਫਾਨ ਨੂੰ ਸਰਹੱਦੀ ਪਿੱਲਰ ਨੰਬਰ 270/11 ਦੇ ਨੇੜੇ ਭਾਰਤੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਪਾਇਆ, ਜਿਸ ਤੋਂ ਬਾਅਦ ਉਸਨੂੰ 136 ਬਟਾਲਿਅਨ ਦੇ ਮੁਲਾਜਮਾ ਨੇ ਗ੍ਰਿਫਤਾਰ ਕਰ ਲਿਆ।
ਭਾਰਤ-ਪਾਕਿ ਸਰਹੱਦ ਨੇੜੇ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ

Comment here