ਬਾਡਮੇਰ : ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਲਗਾਤਾਰ ਨਸ਼ਾ ਤਸਕਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਤਿੰਨ ਤਸਕਰਾਂ ਨੂੰ ਢੇਰ ਕੀਤਾ ਗਿਆ ਸੀ। ਹੁਣ ਬਾਡਮੇਰ ਜ਼ਿਲ੍ਹੇ ‘ਚ ਹੈਰੋਇਨ ਦੀ ਤਸਕਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਾਕਿਸਤਾਨ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਸਰਹੱਦ ਪਾਰ ਤੋਂ ਭਾਰਤ ਭੇਜੀ ਜਾ ਰਹੀ ਹੈ। ਐਸ.ਓ.ਜੀ ਨੇ ਐਤਵਾਰ ਨੂੰ ਬਾਰਡਰ ਨੇੜਿਓਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ। ਐਸ.ਓ.ਜੀ ਵੱਲੋਂ 14 ਕਿਲੋ 740 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਹੈਰੋਇਨ ਨੂੰ ਬੋਰੀ ਵਿੱਚ ਭਰ ਕੇ ਝਾੜੀਆਂ ਵਿੱਚ ਛੁਪਾਇਆ ਹੋਇਆ ਸੀ। ਇਹ ਹੈਰੋਇਨ ਸਪੈਸ਼ਲ ਆਪ੍ਰੇਸ਼ਨ ਗਰੁੱਪ ਨੂੰ ਉਸ ਸਮੇਂ ਮਿਲੀ ਜਦੋਂ ਇੱਕ ਤਸਕਰ ਮੌਕਾ ਜਾਂਚ ਲਈ ਲਿਜਾ ਰਿਹਾ ਸੀ ਤਾਂ ਉਸੇ ਸਮੇਂ ਐਸਓਜੀ ਦੇ ਅਧਿਕਾਰੀਆਂ ਦੀ ਨਜ਼ਰ ਝਾੜੀਆਂ ਵਿੱਚ ਛੁਪਾ ਕੇ ਰੱਖੀ ਬੰਦੂਕ ’ਤੇ ਪਈ। ਜਦੋਂ ਐਸਓਜੀ ਅਧਿਕਾਰੀਆਂ ਨੇ ਉਸ ਬੈਗ ਨੂੰ ਖੋਲ੍ਹ ਕੇ ਦੇਖਿਆ ਉਸ ਵਿੱਚ ਹੈਰੋਇਨ ਪਾਈ ਗਈ ਜਿਸ ਦਾ ਕੁੱਲ ਵਜ਼ਨ 14 ਕਿਲੋ 740 ਗ੍ਰਾਮ ਸੀ। ਇਹ ਹੈਰੋਇਨ ਮਾਤਾ ਦੀ ਤਲਾਈ ਪਿੰਡ ਪੰਜਲਾ ਦੇ ਬਾਹਰਵਾਰ ਛੁਪਾਈ ਹੋਈ ਸੀ। ਲਗਾਤਾਰ ਸਰਹੱਦ ਪਾਰ ਤੋਂ ਭਾਰਤ ਦੇ ਅੰਦਰ ਨਸ਼ਾ ਤਸਕਰੀ ਹੋ ਰਹੀ ਹੈ। ਹੁਣ ਬਾਡਮੇਰ ਦੀ ਸਰਹੱਦ ਪਾਕਿਸਤਾਨ ਵਿਚ ਬੈਠੇ ਸਮੱਗਲਰਾਂ ਦਾ ਮੁੱਖ ਅੱਡਾ ਬਣ ਗਈ ਹੈ ਕਿ ਉਹ ਸਰਹੱਦ ਪਾਰ ਤੋਂ ਭਾਰਤ ਵਿਚ ਆਸਾਨੀ ਨਾਲ ਨਸ਼ਿਆਂ ਦੀ ਖੇਪ ਭੇਜ ਰਹੇ ਹਨ। ਇਸ ਤੋਂ ਪਹਿਲਾਂ ਵੀ ਸਰਹੱਦ ਤੋਂ ਕਈ ਵਾਰ ਹੈਰੋਇਨ ਫੜੀ ਜਾ ਚੁੱਕੀ ਹੈ।
Comment here