ਅੰਮ੍ਰਿਤਸਰ : ਭਾਰਤ-ਪਾਕਿ ਕੌਮਾਂਤਰੀ ਸਰਹੱਦ ਹਰ ਦਿਨ ਕੋਈ ਨਾ ਕੋਈ ਘਟਨਾਂ ਸਾਹਮਣੇ ਆ ਰਹੀ ਹੈ। ਚਾਹੇ ਉਹ ਨਸ਼ਾਂ ਤਸਕਰੀ ਦੀ ਹੋਵੇ ਜਾਂ ਫਿਰ ਡਰੋਨ ਦੇ ਦਾਖਲੇ ਦੀ ਅਤੇ ਹੁਣ ਭਾਰਤ-ਪਾਕਿ ਸਰਹੱਦ ’ਤੇ ਸਥਿਤ ਮਹਾਵਾ ਬੀਓਪੀ ਕੋਲ ਬੀਐੱਸਐੱਫ ਦੇ ਜਵਾਨਾਂ ਨੇ ਕੁਝ ਦਿਨ ਪਹਿਲਾਂ ਇਕ ਪਿਸਤੌਲ, ਪੰਜ ਜ਼ਿੰਦਾ ਕਾਰਤੂਸ ਤੇ ਮੈਗਜ਼ੀਨ ਬਰਾਮਦ ਕਰਨ ਦੀ ਘਟਨਾ ਸਾਹਮਣੇ ਆਈ ਹੈ। ਘਰਿੰਡਾ ਥਾਣੇ ਦੀ ਪੁਲਿਸ ਨੇ ਬੀਐੱਸਐੱਫ ਦੀ ਸੀ ਕੰਪਨੀ ਦੇ ਕਮਾਂਡਰ ਬੀਐੱਲ ਮੀਨਾ ਦੀ ਸ਼ਿਕਾਇਤ ’ਤੇ ਅਣਪਛਾਤੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਬੀਐੱਲ ਮੀਨਾ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਦੀ ਰਾਤ ਉਹ ਆਪਣੇ ਜਵਾਨਾਂ ਨਾਲ ਮਹਾਵਾ ਪੋਸਟ ਕੋਲ ਗਸ਼ਤ ਕਰ ਰਹੇ ਸਨ। ਇਸ ਦਰਮਿਆਨ ਇਕ ਜਵਾਨ ਨੇ ਆਪਣੇ ਪੈਰ ਹੇਠਾਂ ਪਿਸਤੌਲ ਪਈ ਦੇਖੀ। ਕੁਝ ਹੀ ਦੂਰੀ ’ਤੇ ਇਕ ਮੈਗਜ਼ੀਨ ਤੇ ਪੰਜ ਕਾਰਤੂਸ ਵੀ ਬਰਾਮਦ ਕੀਤੇ ਗਏ।
Comment here