ਸਿਆਸਤਖਬਰਾਂਦੁਨੀਆ

ਭਾਰਤ-ਪਾਕਿ ਵਿਚਾਲੇ ਉਸਾਰੂ ਗੱਲਬਾਤ ਲਈ ਤਿਆਰ ਹਾਂ : ਨੇਡ ਪ੍ਰਾਈਸ

ਵਾਸ਼ਿੰਗਟਨ-ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਅਮਰੀਕਾ, ਭਾਰਤ ਅਤੇ ਪਾਕਿਸਤਾਨ ਵਿਚਾਲੇ ਉਸਾਰੂ ਗੱਲਬਾਤ ਅਤੇ ਅਰਥਪੂਰਨ ਕੂਟਨੀਤੀ ਦਾ ਸਮਰਥਨ ਕਰਦਾ ਹੈ। ਇਕ ਸਵਾਲ ਦੇ ਜਵਾਬ ‘ਚ ਨੇਡ ਪ੍ਰਾਈਸ ਨੇ ਕਿਹਾ ਕਿ ਗੱਲਬਾਤ ਦੀ ਪ੍ਰਕਿਰਤੀ ਭਾਰਤ ਅਤੇ ਪਾਕਿਸਤਾਨ ਨੇ ਤੈਅ ਕਰਨੀ ਹੈ ਅਤੇ ਜੇਕਰ ਦੋਵੇਂ ਦੇਸ਼ ਚਾਹੁੰਦੇ ਹਨ ਤਾਂ ਅਮਰੀਕਾ ਭੂਮਿਕਾ ਨਿਭਾਉਣ ਲਈ ਤਿਆਰ ਹੈ। ਹਾਲਾਂਕਿ ਪ੍ਰਾਈਸ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ‘ਚ ਅਮਰੀਕਾ ਦੇ ਕਿਸੇ ਵਿਚੋਲੇ ਦੀ ਭੂਮਿਕਾ ਨਿਭਾਉਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ।
ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਉਸਨੇ ਕਿਹਾ ਕਿ “ਭਾਰਤ ਅਤੇ ਪਾਕਿਸਤਾਨ ਇਸ ਸਬੰਧ ਵਿੱਚ ਆਪਣੇ ਤੌਰ ‘ਤੇ ਫ਼ੈਸਲਾ ਕਰ ਸਕਦੇ ਹਨ। ਜੇਕਰ ਉਹ ਚਾਹੁੰਦੇ ਹਨ, ਤਾਂ ਸੰਯੁਕਤ ਰਾਜ ਅਮਰੀਕਾ ਇੱਕ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਤਿਆਰ ਖੜ੍ਹਾ ਹੈ। ਸੰਯੁਕਤ ਰਾਜ ਅਮਰੀਕਾ ਦੋਵਾਂ ਦੇਸ਼ਾਂ ਦੇ ਇੱਕ ਭਾਈਵਾਲ ਵਜੋਂ ਕਿਸੇ ਵੀ ਤਰ੍ਹਾਂ ਨਾਲ ਇਸ ਪ੍ਰਕਿਰਿਆ ਦਾ ਸਮਰਥਨ ਕਰਨ ਲਈ ਤਿਆਰ ਹੈ।” ਪ੍ਰਾਈਸ ਤੋਂ ਪੁੱਛਿਆ ਗਿਆ ਸੀ ਕਿ “ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਮਰੀਕਾ ਕੋਲ ਦੋਵਾਂ ਭਾਈਵਾਲਾਂ ਵਿਚਕਾਰ ਵਿਚੋਲਗੀ ਕਰਨ ਦੀ ਸ਼ਕਤੀ ਅਤੇ ਅਧਿਕਾਰ ਹੈ। ਪਾਕਿਸਤਾਨ ਅਤੇ ਭਾਰਤ ਤੁਹਾਡੇ ਸਾਂਝੇਦਾਰ ਹਨ, ਇਸ ਲਈ ਤੁਸੀਂ ਵਿਚੋਲੇ ਦੀ ਭੂਮਿਕਾ ਕਿਉਂ ਨਹੀਂ ਨਿਭਾਉਂਦੇ?”
ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ “ਆਖਰਕਾਰ, ਅਮਰੀਕਾ ਉਸ ਪ੍ਰਕਿਰਿਆ ਨੂੰ ਨਹੀਂ ਤੈਅ ਕਰਦਾ ਜਿਸ ਰਾਹੀਂ ਭਾਰਤ ਅਤੇ ਪਾਕਿਸਤਾਨ ਇਕ ਦੂਜੇ ਨਾਲ ਗੱਲ ਕਰਦੇ ਹਨ। ਅਸੀਂ ਲੰਬੇ ਸਮੇਂ ਤੋਂ ਚੱਲੇ ਆ ਰਹੇ ਵਿਵਾਦਾਂ ਨੂੰ ਸੁਲਝਾਉਣ ਲਈ ਭਾਰਤ ਅਤੇ ਪਾਕਿਸਤਾਨ ਦਰਮਿਆਨ ਉਸਾਰੂ ਗੱਲਬਾਤ ਅਤੇ ਅਰਥਪੂਰਨ ਕੂਟਨੀਤੀ ਦਾ ਸਮਰਥਨ ਕਰਦੇ ਹਾਂ। ਇਕ ਹੋਰ ਸਵਾਲ ਦੇ ਜਵਾਬ ਵਿਚ ਪ੍ਰਾਈਸ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਗਲੋਬਲ ਰਣਨੀਤਕ ਭਾਈਵਾਲ ਹੈ। ਉਨ੍ਹਾਂ ਕਿਹਾ ਕਿ ”ਭਾਰਤ ਅਤੇ ਭਾਰਤ ਬਾਰੇ ਸਾਡਾ ਸੰਦੇਸ਼ ਇਕਸਾਰ ਹੈ। ਭਾਰਤ ਅਮਰੀਕਾ ਦਾ ਗਲੋਬਲ ਰਣਨੀਤਕ ਭਾਈਵਾਲ ਹੈ। ਸਾਡੇ ਭਾਰਤੀ ਭਾਈਵਾਲਾਂ ਨਾਲ ਮੰਤਰੀ ਪੱਧਰ ‘ਤੇ, ਨੇਤਾਵਾਂ ਦੇ ਪੱਧਰ ‘ਤੇ ਅਤੇ ਸਾਰੇ ਪੱਧਰਾਂ ‘ਤੇ ਸਬੰਧ ਵਧ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਹੀ ਵਿਆਪਕ ਸਬੰਧ ਡੂੰਘੇ ਹੋ ਰਹੇ ਹਨ।

Comment here