ਸਿਆਸਤਖਬਰਾਂ

ਭਾਰਤ-ਪਾਕਿਸਤਾਨ ਸਰਹੱਦ ਤੋਂ ਫੇਰ ਹੈਰੋਇਨ ਬਰਾਮਦ

ਅਟਾਰੀ– ਬੀਤੇ ਦਿਨ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ਕਾਹਨਗੜ੍ਹ ਨੇੜੇ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ ’ਚੋਂ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਨੇ 6 ਕਿਲੋਗ੍ਰਾਮ (6 ਪੈਕਟ) ਹੈਰੋਇਨ ਬਰਾਮਦ ਕੀਤੀ ਹੈ। ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਜਵਾਨ ਜਦ ਕੰਡਿਆਲੀ ਤਾਰ ਤੋਂ ਪਾਰ ਤਲਾਸ਼ੀ ਕਰ ਰਹੇ ਸਨ, ਉਸ ਦੌਰਾਨ ਬੁਰਜੀ ਨੰਬਰ 103/11 ਸਰਹੱਦੀ ਚੌਕੀ ਕਾਹਨਗੜ੍ਹ ਵਿਖੇ ਕਣਕ ਦੇ ਖੇਤ ਵਿੱਚ ਉਨ੍ਹਾਂ ਫ਼ਸਲ ਖਰਾਬ ਹੋਈ ਵੇਖੀ। ਉਸਤੋਂ ਬਾਅਦ ਜਵਾਨਾਂ ਨੇ ਉਸ ਜਗ੍ਹਾ ਤੋਂ ਦੋ ਪਲਾਸਟਿਕ ਦੇ ਲ਼ਫਾਫੇ ਬਰਾਮਦ ਕੀਤੇ, ਜੋ ਖੇਤ ਵਿੱਚ ਟੋਆ ਕੱਢ ਕੇ ਲੁਕਾਏ ਸਨ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਜਦੋਂ ਲਿਫ਼ਾਫ਼ਿਆਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿੱਚੋਂ 6 ਪੈਕਟ (6 ਕਿਲੋਗ੍ਰਾਮ) ਹੈਰੋਇਨ ਬਰਾਮਦ ਹੋਈ। ਬਰਾਮਦ ਹੋਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 30 ਕਰੋੜ ਰੁਪਏ ਹੈ।

Comment here