ਸਿਆਸਤਖਬਰਾਂਦੁਨੀਆ

ਭਾਰਤ ਨੇ 3 ਪਾਕਿ ਕੈਦੀ ਵਾਪਸ ਭੇਜੇ

ਨਵੀਂ ਦਿੱਲੀ– ਅੱਜ ਭਾਰਤ ਨੇ ਤਿੰਨ ਪਾਕਿਸਤਾਨੀ ਨਾਗਰਿਕਾਂ ਨੂੰ ਕੈਦ ਖਤਮ ਹੋਣ ‘ਤੇ ਅਟਾਰੀ-ਵਾਹਗਾ ਬਾਰਡਰ ‘ਤੇ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ। ਇਹ ਜਾਣਕਾਰੀ ਭਾਰਤ ‘ਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਦਿੱਤੀ। ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਇਸ ਬਾਰੇ ਟਵੀਟ ਕੀਤਾ,”ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਨਾਲ-ਨਾਲ ਭਾਰਤੀ ਪੱਖ ਨਾਲ ਕਰੀਬੀ ਤਾਲਮੇਲ ਕਰ ਕੇ ਤਿੰਨ ਪਾਕਿਸਤਾਨੀ ਨਾਗਰਿਕਾਂ ਨੂੰ ਅੱਜ ਅਟਾਰੀ-ਵਾਹਗਾ ਬਾਰਡਰ ਰਾਹੀਂ ਵਾਪਸ ਭੇਜਿਆ ਗਿਆ। ਇਹ ਤਿੰਨੋਂ ਪਾਕਿਸਤਾਨੀ ਭਾਰਤ ਦੀ ਜੇਲ੍ਹ ‘ਚ ਕੈਦ ਸਨ।” ਪਹਿਲਾਂ ਹੀ ਦੋਵੇਂ ਮੁਲਕ ਇੱਕ ਦੂਜੇ ਦੇ ਕਿਸੇ ਨਾ ਕਿਸੇ ਮਾਮਲੇ ਚ ਕੈਦ ਕੱਟਣ ਵਾਲੇ ਆਪਣੇ ਨਾਗਰਿਕਾਂ ਨੂੰ ਇੱਕ ਦੂਜੇ ਨੂੰ ਸਜ਼ਾ ਦੀ ਮਿਆਦ ਪੁੱਗਣ ‘ਤੇ ਸਪੁਰਦਗੀ ਦਿੰਦੇ ਰਹਿੰਦੇ ਹਨ।

Comment here