ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਭਾਰਤ ਨੇ ਸ੍ਰੀਲੰਕਾ ਨੂੰ ਸਭ ਤੋੰ ਵਧ ਕਰਜ਼ਾ ਦਿੱਤਾ

ਕੋਲੰਬੋ-ਸ੍ਰੀਲੰਕਾ ਹਾਲ ਹੀ ਘੜੀ ਸਿਆਸੀ ਸੰਕਟ ਅਤੇ ਆਰਥਿਕ ਸੰਕਟ ਵਿਚੋਂ ਨਿਕਲ ਨਹੀੰ ਸਕਿਆ, ਕਈ ਮੁਲਕ ਉਸ ਦੀ ਮਦਦ ਲਈ ਅੱਗੇ ਆਏ, ਕਰਜ਼ਾ ਵੀ ਦਿੱਤਾ, ਤੇ ਅਜਿਹੇ ਚ ਸ੍ਰੀਲੰਕਾ ਨੂੰ ਭਾਰਤ 2022 ਵਿੱਚ ਸਭ ਤੋਂ ਵੱਡੇ ਕਰਜ਼ਦਾਤਾ ਵਜੋਂ ਉਭਰਿਆ ਹੈ। ਸਾਲ ਦੌਰਾਨ ਭਾਰਤ ਨੇ ਆਪਣੇ ਗੁਆਂਢੀ ਦੇਸ਼ ਨੂੰ 37.7 ਕਰੋੜ ਡਾਲਰ ਦਾ ਕਰਜ਼ਾ ਦਿੱਤਾ ਹੈ। ਖੋਜ ਸੰਸਥਾ ਵੇਰਾਇਟ ਰਿਸਰਚ ਦੀ ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਏਸ਼ੀਅਨ ਡਿਵੈਲਪਮੈਂਟ ਬੈਂਕ (ਏ.ਡੀ.ਬੀ.) ਇਸ ਮਿਆਦ ‘ਚ 36 ਕਰੋੜ ਡਾਲਰ ਦਾ ਕਰਜ਼ਾ ਦੇ ਕੇ ਸ਼੍ਰੀਲੰਕਾ ਦਾ ਦੂਜਾ ਸਭ ਤੋਂ ਵੱਡਾ ਰਿਣਦਾਤਾ ਬਣ ਗਿਆ ਹੈ। ਭਾਰਤ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੋਵਾਂ ਨੇ ਮਿਲ ਕੇ ਇਸ ਸਾਲ ਜਨਵਰੀ ਤੋਂ ਅਪ੍ਰੈਲ ਦਰਮਿਆਨ ਸ਼੍ਰੀਲੰਕਾ ਨੂੰ ਅਲਾਟ ਕੀਤੇ ਕੁੱਲ ਕਰਜ਼ੇ ਦਾ 76 ਫੀਸਦੀ ਯੋਗਦਾਨ ਪਾਇਆ। ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਸ਼੍ਰੀਲੰਕਾ ਨੂੰ ਵੱਖ-ਵੱਖ ਸਰਕਾਰਾਂ ਅਤੇ ਸੰਸਥਾਵਾਂ ਤੋਂ ਕੁੱਲ 96.8 ਕਰੋੜ ਡਾਲਰ ਦੇ ਕਰਜ਼ੇ ਦਿੱਤੇ ਗਏ ਸਨ। ਇਸ ਵਿੱਚ ਭਾਰਤ 37.7 ਕਰੋੜ ਡਾਲਰ ਦੇ ਨਾਲ ਸਭ ਤੋਂ ਅੱਗੇ ਰਿਹਾ ਹੈ। ਸ਼੍ਰੀਲੰਕਾ ਸਥਿਤ ਸੁਤੰਤਰ ਖੋਜ ਸੰਸਥਾ ਵੇਰਾਇਟ ਰਿਸਰਚ ਨੇ ਕਿਹਾ ਹੈ ਕਿ ਏਡੀਬੀ ਸ਼੍ਰੀਲੰਕਾ ਨੂੰ ਕਰਜ਼ਾ ਦੇਣ ਵਾਲੀ ਸਭ ਤੋਂ ਵੱਡੀ ਬਹੁਪੱਖੀ ਸੰਸਥਾ ਹੈ। ਵੇਰਾਇਟ ਰਿਸਰਚ ਏਸ਼ੀਅਨ ਖੇਤਰ ਵਿੱਚ ਪ੍ਰਾਈਵੇਟ ਕੰਪਨੀਆਂ ਅਤੇ ਸਰਕਾਰਾਂ ਨੂੰ ਰਣਨੀਤਕ ਵਿਸ਼ਲੇਸ਼ਣ ਸਲਾਹ-ਮਸ਼ਵਰਾ ਵੀ ਪ੍ਰਦਾਨ ਕਰਦੀ ਹੈ। ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਇਸ ਸਾਲ ਸ਼੍ਰੀਲੰਕਾ ਨੂੰ ਭਾਰਤ ਤੋਂ 4 ਅਰਬ ਡਾਲਰ ਦੀ ਕੁੱਲ ਕ੍ਰੈਡਿਟ ਲਾਈਨ ਦਿੱਤੀ ਗਈ ਹੈ, ਜਿਸ ਵਿੱਚ ਮੁਦਰਾਵਾਂ ਦਾ ਆਦਾਨ-ਪ੍ਰਦਾਨ ਸ਼ਾਮਲ ਹੈ। ਸ਼੍ਰੀਲੰਕਾ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਡੂੰਘੇ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਉਹ ਲੋੜੀਂਦਾ ਭੋਜਨ ਅਤੇ ਈਂਧਣ ਦਾ ਸਮਾਨ ਵੀ ਨਹੀਂ ਖਰੀਦ ਸਕਿਆ। ਅਜਿਹੇ ਸਮੇਂ ‘ਚ ਭਾਰਤ ਨੇ ਉਸ ਨੂੰ ਈਂਧਨ ਖਰੀਦਣ ਲਈ ਲੋਨ ਦੀ ਸਹੂਲਤ ਵੀ ਪ੍ਰਦਾਨ ਕੀਤੀ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਸ੍ਰੀਲੰਕਾ ਵਿੱਚ ਅੰਦਰੂਨੀ ਅਸ਼ਾਂਤੀ ਵੀ ਪੈਦਾ ਹੋ ਗਈ। ਵਿਆਪਕ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ, ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਹਾਲਾਂਕਿ, ਰਾਨਿਲ ਵਿਕਰਮਸਿੰਘੇ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਨਾਲ 2.9 ਅਰਬ ਡਾਲਰ ਕਰਜ਼ੇ ਦੇ ਸਮਝੌਤੇ ‘ਤੇ ਹਸਤਾਖਰ ਕਰਨ ਵਿੱਚ ਸਫਲ ਰਹੀ ਹੈ।

Comment here