ਖਬਰਾਂਖੇਡ ਖਿਡਾਰੀਦੁਨੀਆ

ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 410 ਦੌੜਾਂ ਦਾ ਟੀਚਾ

ਢਾਕਾ-ਭਾਰਤ-ਬੰਗਲਾਦੇਸ਼ ਕ੍ਰਿਕਟ ਮੈਚ ਦੀ ਖਬਰ ਸਾਹਮਣੇ ਆਈ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਇੰਟਰਨੈਸ਼ਨਲ ਮੈਚ ਚਟੋਗ੍ਰਾਮ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਮੈਚ ’ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਈਸ਼ਾਨ ਕਿਸ਼ਨ ਦੀਆਂ ਸ਼ਾਨਦਾਰ 210 ਦੌੜਾਂ ਤੇ ਵਿਰਾਟ ਕੋਹਲੀ ਦੀਆਂ ਸ਼ਾਨਦਾਰ 113 ਦੌੜਾਂ ਦੀ ਬਦੌਲਤ 50 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 409 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਬੰਗਲਾਦੇਸ਼ ਨੂੰ ਜਿੱਤ ਲਈ ਦਿੱਤਾ 410 ਦੌੜਾਂ ਦਾ ਟੀਚਾ।
ਇਸ਼ਾਂਤ ਕਿਸ਼ਨ ਨੇ ਆਪਣੀ 210 ਦੌੜਾਂ ਦੀ ਪਾਰੀ ਦੇ ਦੌਰਾਨ 24 ਚੌਕੇ ਤੇ 10 ਛੱਕੇ ਲਾਏ ਜਦਕਿ ਵਿਰਾਟ ਕੋਹਲੀ ਨੇ ਆਪਣੀ 113 ਦੌੜਾਂ ਦੀ ਪਾਰੀ ਦੇ ਦੌਰਾਨ 11 ਚੌਕੇ ਤੇ 2 ਛੱਕੇ ਲਾਏ। ਇਸ ਤੋਂ ਪਹਿਲਾਂ ਸ਼ਿਖਰ ਧਵਨ 3 ਦੌੜਾਂ ਤੇ ਸ਼ਰੇਅਸ ਅਈਅਰ ਵੀ 3 ਦੌੜਾਂ ਦੇ ਨਿੱਜੀ ਸਕੋਰ ’ਤੇ ਆਊਟ ਹੋਏ। ਵਾਸ਼ਿੰਗਟਨ ਸੁੰਦਰ ਨੇ 37 ਦੌੜਾਂ ਦਾ ਯੋਗਦਾਨ ਦਿੱਤਾ। ਬੰਗਲਾਦੇਸ਼ ਵਲੋਂ ਤਸਕਿਨ ਅਹਿਮਦ ਨੇ 2, ਮੇਹਿਦੀ ਹਸਨ ਨੇ 1, ਇਬਾਦਤ ਹੁਸੈਨ ਨੇ 2, ਸ਼ਾਕਿਬ ਅਲ ਹਸਨ 1 ਵਿਕਟ ਲਈ।

Comment here