ਸਿਆਸਤਖਬਰਾਂਖੇਡ ਖਿਡਾਰੀਦੁਨੀਆ

ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ

ਮੋਦੀ ਨੇ ਭਾਰਤੀ ਟੀਮ ਨੂੰ ਦਿੱਤੀ ਜਿੱਤ ਦੀ ਵਧਾਈ
ਨਵੀਂ ਦਿੱਲੀ-ਇੰਡੀਆ ਦੀ ਟੀਮ ਨੇ ਅੱਜ ਏਸ਼ੀਆ ਕੱਪ 2022 ਦੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਏਸ਼ੀਆ ਕੱਪ ਦੇ ਗਰੁੱਪ ਏ ਦੇ ਦੂਜੇ ਮੁਕਾਬਲੇ ‘ਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ 148 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਹਾਰਦਿਕ ਪੰਡਯਾ ਨੇ ਨਵਾਜ਼ ਦੀ ਰੇਂਦ ‘ਤੇ ਛੱਕਾ ਲੱਗਾ ਕੇ ਭਾਰਤ ਨੂੰ ਜਿੱਤ ਦਿਵਾਈ।
ਭਾਰਤੀ ਟੀਮ ਦੀ ਰੋਮਾਂਚਕ ਜਿੱਤ ‘ਤੇ ਪੀ.ਐੱਮ. ਮੋਦੀ ਨੇ ਵੀ ਵਧਾਈ ਦਿੱਤੀ ਹੈ। ਟੀਮ ਇੰਡੀਆ ਨੇ ਅੱਜ ਏਸ਼ੀਆ ਕੱਪ 2022 ਦੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਨੇ ਜ਼ਬਰਦਸਤ ਕਲਾ ਤੇ ਸਬਰ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਜਿੱਤ ਦੀ ਵਧਾਈ।’’ਫੁਨਜੳਬਖੲਸੳਰਿ
ਇਸ ਤੋਂ ਇਲਾਵਾ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਕੀ ਰੋਮਾਂਚਕ ਮੈਚ ਸੀ। ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡਾਂ ਦੀ ਖੂਬਸੂਰਤੀ ਇਹ ਹੈ ਕਿ ਉਹ ਕਿਵੇਂ ਦੇਸ਼ ਨੂੰ ਪ੍ਰੇਰਿਤ ਅਤੇ ਇਕਜੁੱਟ ਕਰਦੀਆਂ ਹਨ। ਬਹੁਤ ਖੁਸ਼ੀ ਤੇ ਮਾਣ ਦੀ ਭਾਵਨਾ।’
ਉਥੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟੀਮ ਇੰਡੀਆ ਦੀ ਜਿੱਤ ‘ਤੇ ਟਵੀਟ ਕਰ ਕਿਹਾ,”ਏਸ਼ੀਆ ਕੱਪ ‘ਚ ਭਾਰਤੀ ਟੀਮ ਦੀ ਸ਼ਾਨਦਾਰ ਸ਼ੁਰੂਆਤ। ਬਹੁਤ ਹੀ ਰੋਮਾਂਚਕ ਮੁਕਾਬਲਾ। ਇਸ ਸ਼ਾਨਦਾਰ ਜਿੱਤ ‘ਤੇ ਟੀਮ ਨੂੰ ਵਧਾਈ।

Comment here