ਖਬਰਾਂਖੇਡ ਖਿਡਾਰੀਚਲੰਤ ਮਾਮਲੇ

ਭਾਰਤ ਨੇ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ-ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੁਲ ਗਿਆ। ਦੂਜੇ ਮੈਚ ਵਿੱਚ ਸੂਰਿਆਕੁਮਾਰ ਯਾਦਵ ਨੇ ਅਜਿਹੀ ਪਾਰੀ ਖੇਡੀ ਜਿਸ ਵਿੱਚ ਦੌੜਾਂ ਦੀ ਬਾਰਿਸ਼ ਹੋ ਗਈ। ਧਮਾਕੇਦਾਰ ਪਾਰੀ ਖੇਡਦੇ ਹੋਏ ਇਸ ਬੱਲੇਬਾਜ਼ ਨੇ 51 ਗੇਂਦਾਂ ’ਚ 111 ਦੌੜਾਂ ਬਣਾਈਆਂ। ਭਾਰਤ ਨੇ 6 ਵਿਕਟਾਂ ’ਤੇ 191 ਦੌੜਾਂ ਬਣਾਈਆਂ, ਜਿਸ ਦੇ ਜਵਾਬ ’ਚ ਨਿਊਜ਼ੀਲੈਂਡ ਦੀ ਪੂਰੀ ਟੀਮ 126 ਦੌੜਾਂ ਹੀ ਬਣਾ ਸਕੀ। ਮੈਚ ਤੋਂ ਬਾਅਦ ਮੇਜ਼ਬਾਨ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਸੂਰਿਆ ਦੀ ਪਾਰੀ ਦੀ ਤਾਰੀਫ਼ ਕੀਤੀ।
ਕੇਨ ਨੇ ਕਿਹਾ, ‘‘ਇਸ ਮੈਚ ’ਚ ਅਸੀਂ ਜੋ ਖੇਡ ਦਿਖਾਈ, ਉਹ ਕਿਤੇ ਵੀ ਵਧੀਆ ਨਹੀਂ ਸੀ। ਸੂਰਿਆਕੁਮਾਰ ਯਾਦਵ ਵੱਲੋਂ ਖੇਡੀ ਗਈ ਪਾਰੀ ਸ਼ਾਨਦਾਰ ਰਹੀ। ਇਹ ਸਭ ਤੋਂ ਵਧੀਆ ਪਾਰੀ ਸੀ ਜੋ ਮੈਂ ਹੁਣ ਤੱਕ ਦੇਖੀ ਹੈ। ਉਸਨੇ ਕੁਝ ਸ਼ਾਟ ਖੇਡੇ ਜੋ ਮੈਂ ਪਹਿਲਾਂ ਕਦੇ ਨਹੀਂ ਦੇਖੇ ਸਨ। ਭਾਰਤੀ ਟੀਮ ਨੇ ਅੱਜ ਬਹੁਤ ਵਧੀਆ ਖੇਡਿਆ, ਅਸੀਂ ਬਿਲਕੁਲ ਵੀ ਚੰਗੀ ਖੇਡ ਨਹੀਂ ਦਿਖਾਈ।
ਸੂਰਿਆਕੁਮਾਰ ਯਾਦਵ ਨੇ ਨਿਊਜ਼ੀਲੈਂਡ ਸੀਰੀਜ਼ ’ਚ ਵੀ ਟੀ-20 ਵਿਸ਼ਵ ਕੱਪ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਬਰਕਰਾਰ ਰੱਖਿਆ ਹੈ। ਉਨ੍ਹਾਂ ਦੂਜੇ “20 (ਇੰਡੀਆ ਬਨਾਮ ਨਿਊਜ਼ੀਲੈਂਡ) ਵਿੱਚ ਅਜੇਤੂ 111 ਦੌੜਾਂ ਬਣਾਈਆਂ। ਉਸ ਦੀ ਹਮਲਾਵਰ ਪਾਰੀ ਦੇ ਦਮ ’ਤੇ ਭਾਰਤ ਨੇ ਇਹ ਮੈਚ 65 ਦੌੜਾਂ ਨਾਲ ਜਿੱਤ ਲਿਆ। ਇਸ ਤਰ੍ਹਾਂ ਭਾਰਤ ਨੇ 3 ਮੈਚਾਂ ਦੀ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਮੈਚ ’ਚ ਭਾਰਤ ਨੇ ਪਹਿਲਾਂ ਖੇਡਦਿਆਂ 6 ਵਿਕਟਾਂ ’ਤੇ 191 ਦੌੜਾਂ ਬਣਾਈਆਂ। ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 18.5 ਓਵਰਾਂ ਵਿੱਚ 126 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਆਫ ਸਪਿਨਰ ਦੀਪਕ ਹੁੱਡਾ ਨੇ 10 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਹ ਉਸ ਦੇ ਟੀ-20 ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਹੈ। ਸੀਰੀਜ਼ ਦਾ ਆਖਰੀ ਮੈਚ 22 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਵੀ ਹੋਵੇਗੀ।
ਸੂਰਿਆਕੁਮਾਰ ਯਾਦਵ ਨੇ 51 ਗੇਂਦਾਂ ’ਤੇ 111 ਦੌੜਾਂ ਬਣਾਈਆਂ। ਸਟ੍ਰਾਈਕ ਰੇਟ 218 ਸੀ। 11 ਚੌਕੇ ਅਤੇ 7 ਛੱਕੇ ਲਗਾਏ। ਇਹ ਉਸ ਦਾ ਟੀ-20 ਇੰਟਰਨੈਸ਼ਨਲ ਦਾ ਦੂਜਾ ਸੈਂਕੜਾ ਹੈ। ਭਾਰਤ ਵੱਲੋਂ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 4 ਸੈਂਕੜੇ ਲਗਾਏ ਹਨ। ਸੂਰਿਆਕੁਮਾਰ ਨੇ 32 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ 49 ਗੇਂਦਾਂ ’ਚ ਸੈਂਕੜਾ ਪੂਰਾ ਕਰ ਲਿਆ। ਯਾਨੀ ਉਸ ਨੇ ਦੂਜੀ 50 ਦੌੜਾਂ ਸਿਰਫ਼ 17 ਗੇਂਦਾਂ ’ਚ ਬਣਾਈਆਂ। ਪ੍ਰਾਈਮ ਵੀਡੀਓ ’ਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਆਖਿਰਕਾਰ ਉਸ ਨੇ ਆਖਰੀ ਓਵਰ ’ਚ ਰਾਕੇਟ ਵਾਂਗ ਬੱਲੇਬਾਜ਼ੀ ਕੀਤੀ ਉਨ੍ਹਾਂ ਕਿਹਾ ਕਿ ਟੀਮ ਦਾ ਸਕੋਰ ਜ਼ਿਆਦਾ ਨਹੀਂ ਸੀ। ਅਜਿਹੀ ਸਥਿਤੀ ਵਿੱਚ ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ।
ਦੱਸਣਯੋਗ ਹੈ ਕਿ ਸੂਰਿਆਕੁਮਾਰ ਯਾਦਵ ਨੇ ਵੀ ਟੀ-20 ਵਿਸ਼ਵ ਕੱਪ ’ਚ 3 ਅਰਧ ਸੈਂਕੜਿਆਂ ਦੀ ਮਦਦ ਨਾਲ 200 ਤੋਂ ਵੱਧ ਦੌੜਾਂ ਬਣਾਈਆਂ ਸਨ। ਓਵਰਆਲ ਦੌੜਾਂ ਬਣਾਉਣ ਦੇ ਮਾਮਲੇ ’ਚ ਉਹ ਤੀਜੇ ਨੰਬਰ ’ਤੇ ਸੀ। ਹਾਲਾਂਕਿ ਭਾਰਤੀ ਟੀਮ ਸੈਮੀਫਾਈਨਲ ’ਚ ਹਾਰ ਕੇ ਬਾਹਰ ਹੋ ਗਈ ਸੀ।

Comment here