ਸਿਆਸਤਖਬਰਾਂਦੁਨੀਆ

ਭਾਰਤ ਨੇ ਚੀਨੀ ਚੀਜ਼ਾਂ ’ਤੇ ਐਂਟੀ ਡੰਪਿੰਗ ਡਿਊਟੀ ਲਗਾਈ

ਨਵੀਂ ਦਿੱਲੀ-ਭਾਰਤ ਸਰਕਾਰ ਨੇ ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਸਥਾਨਕ ਨਿਰਮਾਤਾਵਾਂ ਨੂੰ ਸਸਤੀ ਦਰਾਮਦ ਤੋਂ ਬਚਾਉਣ ਲਈ ਵੱਡਾ ਕਦਮ ਚੁੱਕਿਆ ਹੈ। ਮੋਦੀ ਸਰਕਾਰ ਨੇ ਪੰਜ ਸਾਲ ਲਈ 5 ਚੀਨੀ ਚੀਜ਼ਾਂ ’ਤੇ ਐਂਟੀ ਡੰਪਿੰਗ ਡਿਊਟੀ ਲਗਾਈ ਹੈ। ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ ਨੇ ਇਸ ਸਬੰਧ ਵਿੱਚ ਵੱਖਰਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਇਸ ਵਿੱਚ ਐਲੂਮੀਨੀਅਮ ਦੇ ਕੁਝ ਫਲੈਟ ਰੋਲਡ ਉਤਪਾਦ, ਸੋਡੀਅਮ ਹਾਈਡ੍ਰੋਸਲਫਾਈਟ (ਡਾਈ ਉਦਯੋਗ ’ਚ ਵਰਤੇ ਜਾਂਦੇ ਹਨ), ਸਿਲੀਕਾਨ ਸੀਲੰਟ (ਸੂਰਜੀ ਫੋਟੋਵੋਲਟੇਇਕ ਮੋਡੀਊਲ ਤੇ ਥਰਮਲ ਪਾਵਰ ਐਪਲੀਕੇਸ਼ਨਾਂ ਦੇ ਨਿਰਮਾਣ ’ਚ ਵਰਤੇ ਜਾਂਦੇ ਹਨ), ਹਾਈਡ੍ਰੋਫਲੋਰੋਕਾਰਬਨ (ਐਚਐਫਸੀ) ਕੰਪੋਨੈਂਟ ੍ਰ-32 ਅਤੇ ਹਾਈਡ੍ਰੋਫਲੋਰੋਕਾਰਬਨ ਮਿਸ਼ਰਨ (ਦੋਵਾਂ ਦਾ ਰੈਫ੍ਰਿਜਰੇਸ਼ਨ ਇੰਡਸਟ੍ਰੀਜ਼ ’ਚ ਵਰਤਿਆ ਜਾਂਦਾ ਹੈ) ’ਤੇ ਡਿਊਟੀ ਲਗਾਈ ਗਈ ਹੈ।
ਇਹ ਚਾਰਜ ਵਣਜ ਮੰਤਰਾਲੇ ਦੀ ਜਾਂਚ ਸ਼ਾਖਾ ਡਾਇਰੈਕਟੋਰੇਟ ਜਨਰਲ ਆਫ ਟ੍ਰੇਡ ਰੈਮੇਡੀਜ਼ (ਡੀਜੀਟੀਆਰ) ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲਗਾਏ ਗਏ ਹਨ। ਡੀਜੀਟੀਆਰ ਨੇ ਵੱਖਰੀ ਜਾਂਚ ’ਚ ਪਾਇਆ ਹੈ ਕਿ ਇਹ ਉਤਪਾਦ ਭਾਰਤੀ ਬਾਜ਼ਾਰਾਂ ’ਚ ਆਮ ਮੁੱਲ ਤੋਂ ਘੱਟ ਕੀਮਤ ’ਤੇ ਬਰਾਮਦ ਕੀਤੇ ਗਏ ਹਨ, ਨਤੀਜੇ ਵਜੋਂ ਡੰਪਿੰਗ ਹੋਈ ਹੈ। ਡੀਜੀਟੀਆਰ ਨੇ ਕਿਹਾ ਕਿ ਡੰਪਿੰਗ ਕਾਰਨ ਘਰੇਲੂ ਉਦਯੋਗਾਂ ਨੂੰ ਨੁਕਸਾਨ ਹੋਇਆ ਹੈ। ਸੀਬੀਆਈਸੀ ਨੇ ਘਰੇਲੂ ਨਿਰਮਾਤਾਵਾਂ ਨੂੰ ਸਸਤੀ ਚੀਨੀ ਦਰਾਮਦ ਤੋਂ ਬਚਾਉਣ ਲਈ ਸੀਕੇਡੀ/ਐਸਕੇਡੀ (ਪੂਰੀ ਅਤੇ ਅਰਧ-ਨੌਕਡ ਡਾਊਨ) ’ਚ ਟ੍ਰੇਲਰਾਂ ਲਈ ਇਕ ਵਾਹਨ ਕੰਪੋਨੈਂਟ-ਐਕਸਲ ’ਤੇ ਵੀ ਐਂਟੀ ਡੰਪਿੰਗ ਡਿਊਟੀ ਲਗਾਈ ਗਈ ਹੈ।
ਇਸੇ ਤਰ੍ਹਾਂ ਈਰਾਨ, ਓਮਾਨ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਕੈਲਕਲਾਈਂਡ ਜਿਪਸਮ ਪਾਊਡਰ ਦੀ ਦਰਾਮਦ ਡਿਊਟੀ ਵੀ ਪੰਜ ਸਾਲਾਂ ਲਈ ਲਗਾਈ ਗਈ ਹੈ। ਦੱਸ ਦੇਈਏ ਕਿ ਡੀਜੀਟੀਆਰ ਡਿਊਟੀ ਲਗਾਉਣ ਦੀ ਸਿਫਾਰਿਸ਼ ਕਰਦਾ ਹੈ, ਪਰ ਇਸ ’ਤੇ ਅੰਤਿਮ ਫੈਸਲਾ ਵਿੱਤ ਮੰਤਰਾਲੇ ਕਰਦਾ ਹੈ। ਦਰਅਸਲ, ਦੇਸ਼ ਇਹ ਪਤਾ ਲਗਾਉਣ ਲਈ ਐਂਟੀ-ਡੰਪਿੰਗ ਜਾਂਚ ਸ਼ੁਰੂ ਕਰਦੇ ਹਨ ਕਿ ਕੀ ਘਰੇਲੂ ਉਦਯੋਗ ਨੂੰ ਲਾਗਤ ਤੋਂ ਘੱਟ ਦਰਾਮਦ ’ਚ ਵਾਧੇ ਨਾਲ ਨੁਕਸਾਨ ਹੋਇਆ ਹੈ।
ਘਰੇਲੂ ਉਦਯੋਗ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਐਂਟੀ-ਡੰਪਿੰਗ ਉਪਾਅ ਕੀਤੇ ਜਾਂਦੇ ਹਨ। ਭਾਰਤ ਅਤੇ ਚੀਨ ਦੋਵੇਂ ਜਨੇਵਾ ਸਥਿਤ ਵਿਸ਼ਵ ਵਪਾਰ ਸੰਗਠਨ ਦੇ ਮੈਂਬਰ ਹਨ। ਅਪ੍ਰੈਲ-ਸਤੰਬਰ 2021 ਦੀ ਮਿਆਦ ਦੌਰਾਨ ਚੀਨ ਨੂੰ ਭਾਰਤ ਦੀ ਬਰਾਮਦ ਯੂਐਸੀਡੀ 12.26 ਬਿਲੀਅਨ ਰਹੀ, ਜਦੋਂਕਿ ਦਰਾਮਦ ਯੂਐਸੀਡੀ 42.33 ਬਿਲੀਅਨ ਰਹੀ, ਜਿਸ ਨਾਲ ਵਪਾਰ ਘਾਟਾ ਯੂਐਸੀਡੀ 30.07 ਬਿਲੀਅਨ ਰਿਹਾ।

Comment here