ਅਪਰਾਧਸਿਆਸਤਖਬਰਾਂਦੁਨੀਆ

ਭਾਰਤ ਨੇ ਕੈਨੇਡਾ ਬੈਠੇ ਨਸ਼ਾ ਤਸਕਰਾਂ ਦੀ ਹਵਾਲਗੀ ਮੰਗੀ

ਪਹਿਲਾਂ ਵੀ ਕੀਤੀ ਸੀ ਅਪੀਲ, ਨਹੀਂ ਸੀ ਹੋਈ ਕਾਰਵਾਈ

ਚੰਡੀਗੜ੍ਹ– ਪੰਜਾਬ ਦੇ ਹਜ਼ਾਰਾਂ ਕਰੋੜ ਦੇ ਡਰੱਗ ਰੈਕੇਟ ਵਿੱਚ ਸ਼ਾਮਲ 10 ਵੱਡੇ ਤਸਕਰ ਕੈਨੇਡਾ ਵਿੱਚ ਲੁਕੇ ਹੋਏ ਹਨ, ਮੋਦੀ ਸਰਕਾਰ ਨੇ ਇਹਨਾਂ ਨੂੰ ਭਾਰਤ ਲਿਆਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਹਵਾਲਗੀ ਲਈ ਕੈਨੇਡਾ ਸਰਕਾਰ ਕੋਲ ਅਪੀਲ ਕੀਤੀ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਡਿਪਟੀ ਸੈਕਰੇਟਰੀ ਸੰਦੀਪ ਕੁਮਾਰ ਨੇ ਹਾਈਕੋਰਟ ਵਿੱਚ ਹਲਫ਼ਨਾਮਾ ਦਾਖ਼ਲ ਕਰਕੇ ਦੱਸਿਆ ਹੈ ਕਿ ਕੈਨੇਡੀਅਨ ਅਥਾਰਿਟੀ ਨੇ ਰਣਜੀਤ ਸਿੰਘ ਔਜਲਾ, ਗੁਰਸੇਵਕ ਸਿੰਘ ਢਿੱਲੋਂ, ਨਿਰੰਕਾਰ ਸਿੰਘ ਢਿੱਲੋਂ, ਸਰਬਜੀਤ ਸਿੰਘ ਸੇਂਧਰ, ਲਹਿੰਬਰ ਸਿੰਘ ਦਲੇਹ, ਅਮਰਜੀਤ ਸਿੰਘ ਕੁਨਰ, ਪ੍ਰਦੀਪ ਸਿੰਘ ਧਾਲੀਵਾਲ, ਅਮਰਿੰਦਰ ਸਿੰਘ ਛੀਨਾ, ਪਰਮਿੰਦਰ ਸਿੰਘ ਦਿਓ ਅਤੇ ਰਣਜੀਤ ਕੌਰ ਕਾਹਲੋ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਦੀ ਹੀ ਹਵਾਲਗੀ ਦੀ ਮੰਗ ਕੀਤੀ ਗਈ ਹੈ। ਪਹਿਲਾਂ ਵੀ ਭਾਰਤ ਸਰਕਾਰ ਨੇ ਇਹ ਮੰਗ ਕੈਨੇਡਾ ਸਰਕਾਰ ਕੋਲ ਚੁੱਕੀ ਸੀ ਪਰੰਤੂ ਕੈਨੇਡਾ ਸਰਕਾਰ ਵੱਲੋਂ ਭਾਰਤ ਸਰਕਾਰ ਦੀ ਇਸ ਅਪੀਲ ਨੂੰ ਕੁੱਝ ਇਤਰਾਜ਼ ਚੁੱਕਦੇ ਹੋਏ ਵਾਪਸ ਕਰ ਦਿੱਤਾ ਸੀ। ਹੁਣ ਇੱਕ ਵਾਰੀ ਫਿਰ ਭਾਰਤ ਸਰਕਾਰ ਨੇ ਇਹ ਮੰਗ ਭੇਜੀ ਹੈ, ਜਿਸ ਵਿੱਚ ਅਜੇ ਕੈਨੇਡਾ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ਚ ਹਾਈਕੋਰਟ ਚ 18 ਨਵੰਬਰ ਨੂੰ ਸੁਣਵਾਈ ਹੋਵੇਗੀ।

Comment here